ਨਵੀਂ ਪੀੜ੍ਹੀ ਨੂੰ ਭਵਿੱਖ ਲਈ ਤਿਆਰ ਕਰਨ ਦੀ ਬੁਨਿਆਦ ਹੈ ਨਵੀਂ ਸਿੱਖਿਆ ਨੀਤੀ: PM ਮੋਦੀ

07/07/2022 5:23:08 PM

ਵਾਰਾਣਸੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਗਰੇਜ਼ਾਂ ਦੇ ਸਮੇਂ ਤੋਂ ਦੇਸ਼ ’ਚ ਲਾਗੂ ਸਿੱਖਿਆ ਵਿਵਸਥਾ ਨੂੰ ਬ੍ਰਿਟਿਸ਼ ਹਕੂਮਤ ਵਲੋਂ ਆਪਣੇ ਲਈ ਇਕ ‘ਸੇਵਕ ਵਰਗ’ ਤਿਆਰ ਕਰਨ ਲਈ ਬਣਾਈ ਗਈ ਵਿਵਸਥਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ਾਂ ਦੀ ਬਣਾਈ ਵਿਵਸਥਾ ਕਦੇ ਭਾਰਤ ਦੇ ਮੂਲ ਸੁਭਾਅ ਦਾ ਹਿੱਸਾ ਨਹੀਂ ਸੀ ਅਤੇ ਨਾ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਰਾਸ਼ਟਰੀ ਸਿੱਖਿਆ ਨੀਤੀ ਨੂੰ ਆਉਣ ਵਾਲੇ ਕੱਲ ਲਈ ਤਿਆਰ ਕਰਨ ਦੀ ਬੁਨਿਆਦ ਰੱਖੇਗੀ।

ਇਹ ਵੀ ਪੜ੍ਹੋ- ਪੰਜਾਬ ਦੇ CM ਭਗਵੰਤ ਮਾਨ ਹੀ ਨਹੀਂ ਇਹ ਵੱਡੇ ਨੇਤਾ ਵੀ ਮੰਤਰੀ ਅਹੁਦੇ ’ਤੇ ਰਹਿੰਦਿਆਂ ਕਰਵਾ ਚੁੱਕੇ ‘ਦੂਜਾ ਵਿਆਹ’

PunjabKesari

ਦਰਅਸਲ ਪ੍ਰਧਾਨ ਮੰਤਰੀ ਨੇ ਆਪਣੇ ਸੰਸਦੀ ਚੋਣ ਖੇਤਰ ਵਾਰਾਣਸੀ ’ਚ ਆਯੋਜਿਤ ਅਖਿਲ ਭਾਰਤੀ ਸਿੱਖਿਆ ਸਮਾਗਮ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਉੱਤਰ  ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾ ਪੜ੍ਹਾਈ ਦੀ ਅਜਿਹੀ ਵਿਵਸਥਾ ਬਣਾਈ ਗਈ ਸੀ, ਜਿਸ ’ਚ ਸਿੱਖਿਆ ਦਾ ਮਕਸਦ ਸਿਰਫ਼ ਅਤੇ ਸਿਰਫ਼ ਨੌਕਰੀ ਪਾਉਣਾ ਹੀ ਸੀ। ਅੰਗਰੇਜ਼ਾਂ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਪਣੇ ਲਈ ਇਕ ਸੇਵਕ ਵਰਗ ਤਿਆਰ ਕਰਨ ਲਈ ਉਹ ਸਿੱਖਿਆ ਵਿਵਸਥਾ ਦਿੱਤੀ ਸੀ। 

ਇਹ ਵੀ ਪੜ੍ਹੋ- ਇਕ-ਦੂਜੇ ਦੇ ਹੋਏ ‘ਮਾਨ’ ’ਤੇ ‘ਪ੍ਰੀਤ’, CM ਕੇਜਰੀਵਾਲ ਨੇ ਦਿੱਤੀ ਵਧਾਈ

 

ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਖ਼ਾਸ ਅੰਸ਼

-ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਨੂੰ 21ਵੀਂ ਸਦੀ ਦੇ ਆਧੁਨਿਕ ਵਿਚਾਰਾਂ ਨਾਲ ਜੋੜਨਾ ਹੈ, ਸਿਰਫ਼ ਡਿਗਰੀਧਾਰਕ ਨੌਜਵਾਨ ਤਿਆਰ ਨਾ ਕਰੋ।
-ਨਵੀਂ ਸਿੱਖਿਆ ਨੀਤੀ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ। ਸਿੱਖਿਆ ਅਤੇ ਖੋਜ ਵੱਲ ਧਿਆਨ ਦੇਣ ਦੀ ਲੋੜ ਹੈ। ਨਵੀਂ ਪੀੜ੍ਹੀ ਦੀ ਵੱਡੀ ਜ਼ਿੰਮੇਵਾਰੀ ਹੈ। ਸਾਨੂੰ ਉਨ੍ਹਾਂ ਦੇ ਮਨ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਮਝਣਾ ਹੋਵੇਗਾ।
-ਦੇਸ਼ ਨੂੰ ਅੱਗੇ ਲਿਜਾਣ ਲਈ, ਸਾਨੂੰ ਹਰ ਤਰ੍ਹਾਂ ਦੇ ਮਨੁੱਖੀ ਸਰੋਤ ਪ੍ਰਦਾਨ ਕਰਨੇ ਚਾਹੀਦੇ ਹਨ। ਸਾਡੇ ਅਧਿਆਪਕ ਜਿੰਨੀ ਤੇਜ਼ੀ ਨਾਲ ਇਸ ਭਾਵਨਾ ਨੂੰ ਗ੍ਰਹਿਣ ਕਰਨਗੇ, ਦੇਸ਼ ਨੂੰ ਓਨਾ ਹੀ ਲਾਭ ਹੋਵੇਗਾ।
-ਜਿਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਦੀ ਦੇਸ਼ ਨੇ ਕਲਪਨਾ ਵੀ ਨਹੀਂ ਕੀਤੀ ਸੀ, ਉਹ ਸਭ ਅੱਜ ਦੇ ਭਾਰਤ ਵਿੱਚ ਸੰਭਵ ਹੈ। ਅਸੀਂ ਕੋਰੋਨਾ ਵਰਗੀ ਮਹਾਮਾਰੀ ਤੋਂ ਕਿੰਨੀ ਜਲਦੀ ਠੀਕ ਹੋਏ ਹਾਂ। ਸਾਰੀ ਦੁਨੀਆ ਨੇ ਇਹ ਦੇਖਿਆ।
-ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਈ ਦੇਸ਼ ਦੇ ਸਿੱਖਿਆ ਖੇਤਰ ਵਿੱਚ ਇੱਕ ਵੱਡੇ ਬੁਨਿਆਦੀ ਢਾਂਚੇ 'ਤੇ ਵੀ ਕੰਮ ਕੀਤਾ ਗਿਆ ਹੈ। ਅੱਜ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਕਾਲਜ ਖੁੱਲ੍ਹ ਰਹੇ ਹਨ।"
-ਆਉਣ ਵਾਲੇ ਸਮੇਂ ’ਚ ਭਾਰਤ ਦੁਨੀਆ ਦੇ ਦੇਸ਼ਾਂ ’ਚ ਸਿੱਖਿਆ ਲਈ ਇਕ ਵੱਡਾ ਖੇਤਰ ਬਣ ਸਕਦਾ ਹੈ। ਅਸੀਂ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਹਰ ਪਲ ਜਿਉਂਦਾ ਰੱਖਿਆ ਹੈ।
-ਅੱਜ ਸਾਡਾ ਦੇਸ਼ ਦੁਨੀਆ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਜਵਾਨ ਹੈ। ਕੱਲ੍ਹ ਨੂੰ ਸਾਡਾ ਦੇਸ਼ ਵੀ ਬੁੱਢਾ ਹੋ ਜਾਵੇਗਾ। ਇਸ ’ਤੇ ਯੂਨੀਵਰਸਿਟੀ ’ਚ ਅਧਿਐਨ ਹੋਣਾ ਚਾਹੀਦਾ ਹੈ।
-ਸਿੱਖਿਆ ਬਾਰੇ ਰਾਸ਼ਟਰੀ ਨੀਤੀ ਦਾ ਮੂਲ ਆਧਾਰ ਸਿੱਖਿਆ ਨੂੰ ਸੌੜੀ ਸੋਚ ਤੋਂ ਬਾਹਰ ਕੱਢਣਾ ਅਤੇ ਇਸ ਨੂੰ 21ਵੀਂ ਸਦੀ ਦੇ ਆਧੁਨਿਕ ਵਿਚਾਰਾਂ ਨਾਲ ਜੋੜਨਾ ਹੈ।
-ਆਓ ਅਸੀਂ ਸਿਰਫ਼ ਡਿਗਰੀ ਧਾਰਕ ਨੌਜਵਾਨਾਂ ਨੂੰ ਹੀ ਤਿਆਰ ਨਾ ਕਰੀਏ, ਸਗੋਂ ਦੇਸ਼ ਨੂੰ ਅੱਗੇ ਵਧਣ ਲਈ ਜੋ ਵੀ ਮਨੁੱਖੀ ਵਸੀਲਿਆਂ ਦੀ ਲੋੜ ਹੈ, ਆਪਣੀ ਸਿੱਖਿਆ ਪ੍ਰਣਾਲੀ ਦੇਸ਼ ਨੂੰ ਦੇ ਦੇਈਏ।ਨੌਕਰੀ ਪਾਉਣਾ ਹੀ ਸੀ। ਅੰਗਰੇਜ਼ਾਂ ਨੇ -ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਪਣੇ ਲਈ ਇਕ ਸੇਵਕ ਵਰਗ ਤਿਆਰ ਕਰਨ ਲਈ ਉਹ ਸਿੱਖਿਆ ਵਿਵਸਥਾ ਦਿੱਤੀ ਸੀ। 

ਇਹ ਵੀ ਪੜ੍ਹੋ-  ‘ਮਾਂ ਕਾਲੀ’ ’ਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਮਹੂਆ ਮੋਇਤਰਾ ਖ਼ਿਲਾਫ਼ FIR, ਦਿੱਤਾ ਦੋ ਟੁੱਕ ਜਵਾਬ


Tanu

Content Editor

Related News