ਨਿਊ ਐਜੁਕੇਸ਼ਨ ਪਾਲਿਸੀ 2020: ਬਦਲੇਗਾ BEd ਦਾ ਪੈਟਰਨ, ਹੁਣ ਇੰਝ ਬਣਨਗੇ ਟੀਚਰ

08/01/2020 12:31:38 AM

ਨਵੀਂ ਦਿੱਲੀ - ਨਵੀਂ ਸਿੱਖਿਆ ਨੀਤੀ- 2020 'ਚ ਸਿੱਖਿਆ ਵਿਵਸਥਾ 'ਚ ਵੱਡੇ ਬਦਲਾਅਵਾਂ ਦੀ ਗੱਲ ਕਹੀ ਗਈ ਹੈ। ਇਸ ਸਿੱਖਿਆ ਨੀਤੀ 'ਚ ਦਿੱਤਾ ਗਿਆ ਹੈ ਕਿ ਹੁਣ ਆਉਣ ਵਾਲੇ ਕੁੱਝ ਸਾਲਾਂ 'ਚ ਸਿੱਖਿਆ ਦੀ ਸਭ ਤੋਂ ਮਜ਼ਬੂਤ ਕੜੀ ਅਧਿਆਪਕ ਨੂੰ ਸਭ ਤੋਂ ਮਜ਼ਬੂਤ ਬਣਾਇਆ ਜਾਵੇਗਾ। ਇਸ ਦੇ ਲਈ ਬੀ.ਐੱਡ ਪ੍ਰੋਗਰਾਮ 'ਚ ਵੱਡੇ ਬਦਲਾਵ ਦੀ ਗੱਲ ਕਹੀ ਗਈ ਹੈ। ਜਾਣੋ ਨਵੀਂ ਨੀਤੀ 'ਚ ਅਧਿਆਪਕਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਕਿਹੜੇ ਪ੍ਰਬੰਧ ਕੀਤੇ ਜਾਣਗੇ।

ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਛੇਤੀ ਹੀ ਅਧਿਆਪਕਾਂ ਲਈ ਰਾਸ਼ਟਰੀ ਪੱਧਰ ਦਾ ਮਾਣਕ ਤਿਆਰ ਹੋਵੇਗਾ। ਅਧਿਆਪਕਾਂ ਲਈ ਅਗਲੇ ਦੋ ਸਾਲ ਦੇ ਅੰਦਰ ਘੱਟ ਤੋਂ ਘੱਟ ਡਿਗਰੀ ਬੀ.ਐੱਡ ਤੈਅ ਹੋਵੇਗੀ, ਜੋ ਉਨ੍ਹਾਂ ਦੀ ਵਿਦਿਅਕ ਯੋਗਤਾ ਦੇ ਆਧਾਰ 'ਤੇ ਇੱਕ ਤੋਂ ਚਾਰ ਸਾਲ ਦੀ ਹੋਵੇਗੀ। ਇਹ ਐੱਮ.ਏ. ਤੋਂ ਬਾਅਦ ਇੱਕ ਸਾਲ ਅਤੇ ਇੰਟਰਮੀਡੀਏਟ ਤੋਂ ਬਾਅਦ ਚਾਰ ਸਾਲ ਦੀ ਹੋਵੇਗੀ।

ਸਿੱਖਿਆ ਨੀਤੀ 'ਚ ਸਾਲ 2022 ਤੱਕ ਨੈਸ਼ਨਲ ਕਾਉਂਸਲ ਫਾਰ ਟੈਕਨੀਕਲ ਐਜੁਕੇਸ਼ਨ (ਐੱਨ.ਸੀ.ਟੀ.ਈ.) ਨੂੰ ਟੀਚਰਾਂ ਲਈ ਇੱਕ ਸਮਾਨ ਮਾਣਕ ਤਿਆਰ ਕਰਨ ਨੂੰ ਕਿਹਾ ਗਿਆ ਹੈ। ਇਹ ਪੈਰਾਮੀਟਰ ਨੈਸ਼ਨਲ ਪ੍ਰੋਫੇਸ਼ਨਲ ਸਟੈਂਡਰਡ ਫਾਰ ਟੀਚਰਸ ਕਹਾਉਣਗੇ। ਕਾਉਂਸਲ ਇਹ ਕਾਰਜ ਜਨਰਲ ਐਜੁਕੇਸ਼ਨ ਕਾਉਂਸਲ ਦੇ ਨਿਰਦੇਸ਼ਾਂ ਹੇਠ ਪੂਰਾ ਕਰੇਗੀ।

ਸਰਕਾਰ ਨੇ ਕਿਹਾ ਕਿ ਸਾਲ 2030 ਤੱਕ ਸਾਰੇ ਬਹੁ-ਅਨੁਸ਼ਾਸਨੀ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਅਧਿਆਪਕਾਂ ਦੇ ਅਧਿਐਨ ਦੇ ਕੋਰਸਾਂ ਨੂੰ ਸੰਸਥਾਨਾਂ ਦੇ ਸਮਾਨ ਅਪਗ੍ਰੇਡ ਕਰਨਾ ਹੋਵੇਗਾ। ਸਾਲ 2030 ਤੱਕ ਅਧਿਆਪਕਾਂ ਲਈ ਡਿਗਰੀ ਬੀ.ਐੱਡ ਹੋਵੇਗੀ,  ਇਸ ਦੀ ਮਿਆਦ ਚਾਰ ਸਾਲ ਹੋ ਜਾਵੇਗੀ।

Inder Prajapati

This news is Content Editor Inder Prajapati