ਸ਼ਾਹੀਨ ਬਾਗ ''ਤੇ ''ਜਨਤਾ ਕਰਫਿਊ'' ਦਾ ਅਸਰ ਨਹੀਂ, ਜਾਰੀ ਹੈ ਧਰਨਾ

03/22/2020 9:03:05 AM

ਨਵੀਂ ਦਿੱਲੀ (ਬਿਊਰੋ): ਕੋਰੋਨਾਵਾਇਰਸ ਦੇ ਕਾਰਨ ਐਤਵਾਰ ਨੂੰ ਪੂਰੇ ਦੇਸ਼ ਵਿਚ 'ਜਨਤਾ ਕਰਫਿਊ' ਲਾਗੂ ਕੀਤਾ ਗਿਆ ਹੈ। ਉੱਥੇ ਦਿੱਲੀ ਦੇ ਸ਼ਾਹੀਨਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਲੱਗਭਗ 3 ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਵਿਚ ਇਸ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਹੈ ਕਿ ਸੜਕ ਤੋਂ ਹਟੀਏ ਜਾਂ ਨਹੀਂ। ਹੁਣ ਸ਼ਾਹੀਨ ਬਾਗ ਵਿਚ ਦੋ ਗੁੱਟ ਬਣ ਗਏ ਹਨ ਪਰ ਇਸ ਸਭ ਦੇ ਵਿਚ ਧਰਨਾ ਜਾਰੀ ਹੈ। ਸ਼ਾਹੀਨ ਬਾਗ ਦੇ ਇਕ ਗੁੱਟ ਦਾ ਕਹਿਣਾ ਹੈ ਕਿ ਕੁਝ ਵੀ ਹੋ ਜਾਵੇ ਅਸੀਂ ਸੜਕ 'ਤੇ ਹੀ ਡਟੇ ਰਹਾਂਗੇ। 

ਸ਼ਨੀਵਾਰ ਨੂੰ ਇਸ ਕਾਰਨ ਦੋਹਾਂ ਗੁੱਟਾਂ ਵਿਚ ਲੜਾਈ-ਝਗੜਾ ਵੀ ਹੋਇਆ ਸੀ ਭਾਵੇਂਕਿ ਦੋਹਾਂ ਗੁੱਟਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਫਿਲਹਾਲ ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਜਾਰੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਇੰਡੀਆ ਇਸਲਾਮਿਕ ਸੈਂਟਰ ਵਿਚ ਸ਼ਾਹੀਨਬਾਗ ਦੇ ਪ੍ਰਦਰਸ਼ਕਾਰੀਆਂ ਦੇ ਨਾਲ ਮਿਲ ਕੇ ਬੈਠਕ ਕੀਤੀ ਸੀ। ਇੱਥੇ ਦਿੱਲੀ ਪੁਲਸ ਨੇ ਕੇਰੋਨਾਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਦੇਖਦੇ ਹੋਏ ਲੋਕਾਂ ਨੂੰ ਪ੍ਰਦਰਸ਼ਨ ਖਤਮ ਕਰਨ ਦੀ ਅਪੀਲ ਕੀਤੀ ਸੀ। 

ਇਸ ਬੈਠਕ ਵਿਚ ਡੀ.ਸੀ.ਪੀ. ਸਾਊਥ ਈਸਟ ਸਮੇਤ ਦਿੱਲੀ ਪੁਲਸ ਦੇ ਕਈ ਸੀਨੀਅਰ ਅਫਸਰ ਵੀ ਮੌਜੂਦ ਸਨ। ਉੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਇੰਡੀਆ ਇਸਲਾਮਿਕ ਸੈਂਟਰ ਦੇ ਪ੍ਰੈਜੀਡੈਂਟ ਸਿਰਾਜੁਦੀਨ, ਸੈਕਟਰੀ ਬਦਰੂਦੀਨ ਅਤੇ ਸ਼ਾਹੀਨਬਾਗ ਵਿਚ ਪ੍ਰਦਰਸ਼ਨ ਕਰਨ ਵਾਲੇ 7 ਪ੍ਰਦਰਸ਼ਨਕਾਰੀਆਂ ਨੇ ਵੀ ਇਸ ਬੈਠਕ ਵਿਚ ਹਿੱਸਾ ਲਿਆ। ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਪੂਰੇ ਦੇਸ਼ ਵਿਚ ਕੋਰੋਨਾਵਾਇਰਸ ਫੈਲ ਰਿਹਾ ਹੈ। ਇਸ ਲਈ ਉਹ ਪ੍ਰਦਰਸ਼ਨ ਬੰਦ ਕਰ ਦੇਣ। ਘੱਟੋ-ਘੱਟ ਜਨਤਾ ਕਰਫਿਊ ਵਾਲੇ ਦਿਨ ਪ੍ਰਦਰਸ਼ਨ ਨਾ ਕਰਨ। ਇੰਡੀਆ ਇਸਲਾਮਿਕ ਸੈਂਟਰ ਦੇ ਮੈਂਬਰਾਂ ਨੇ ਵੀ ਪੁਲਸ ਦਾ ਸਮਰਥਨ ਕੀਤਾ।
 


Vandana

Content Editor

Related News