ਸੱਤਾ ’ਚ ਬੈਠੇ ਲੋਕ ਹੀ ਹਨ ਅਸਲੀ ‘ਟੁਕੜੇ-ਟੁਕੜੇ ਗੈਂਗ’: ਚਿਦਾਂਬਰਮ

01/23/2020 5:52:40 PM

ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਲੋਕ ਰਾਜੀ ਸੂਚਕ ਅੰਕ ’ਚ ਭਾਰਤ ਦੇ 10ਵੇਂ ਨੰਬਰ ’ਤੇ ਚਲੇ ਜਾਣ ਨੂੰ ਲੈ ਕੇ ਵੀਰਵਾਰ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ’ਚ ਲੋਕਰਾਜੀ ਸੰਸਥਾਵਾਂ ਨੂੰ ਸ਼ਕਤੀ ਰਹਿਤ ਕਰ ਦਿੱਤਾ ਗਿਆ ਹੈ। ਸੱਤਾ ’ਚ ਬੈਠੇ ਲੋਕ ਹੀ ਅਸਲੀ ‘ਟੁਕੜੇ ਟੁਕੜੇ ਗੈਂਗ’ ਹਨ।

ਇਕ ਟਵੀਟ ਰਾਹੀਂ ਚਿਦਾਂਬਰਮ ਨੇ ਕਿਹਾ ਕਿ ਪਿਛਲੇ 2 ਸਾਲ ਦੀਆਂ ਸਿਆਸੀ ਸਰਗਰਮੀਆਂ ’ਤੇ ਨੇੜਿਓਂ ਨਜ਼ਰ ਰੱਖਣ ਵਾਲਾ ਹਰ ਵਿਅਕਤੀ ਜਾਣਦਾ ਹੈ ਕਿ ਲੋਕ ਰਾਜ ਨੂੰ ਕੁਚਲਿਆ ਗਿਆ ਹੈ। ਲੋਕ ਰਾਜੀ ਅਦਾਰਿਆਂ ਦੀਆਂ ਸ਼ਕਤੀਆਂ ’ਚ ਕਮੀ ਕੀਤੀ ਗਈ ਹੈ। ਜਿਹੜੇ ਵਿਅਕਤੀ ਸੱਤਾ ’ਚ ਹਨ, ਅਸਲ ’ਚ ਉਹੀ ਟੁਕੜੇ-ਟੁਕੜੇ ਗੈਂਗ ਹਨ। ਅੱਜ ਭਾਰਤ ਦੀ ਜੋ ਹਾਲਤ ਹੈ, ਨੂੰ ਵੇਖ ਕੇ ਹਰ ਦੇਸ਼ ਭਗਤ ਚਿੰਤਕ ਹੈ।

rajwinder kaur

This news is Content Editor rajwinder kaur