ਉਪਚੋਣਾਂ ਕਾਰਨ ਸੀਲ ਰਹੇਗੀ ਭਾਰਤ-ਨੇਪਾਲ ਸਰਹੱਦ

09/23/2019 10:30:46 AM

ਕਾਠਮੰਡੂ/ਨਵੀਂ ਦਿੱਲੀ (ਭਾਸ਼ਾ)— ਭਾਰਤੀ ਜ਼ਿਲੇ ਵਿਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਉਪਚੋਣਾਂ ਦੇ ਮੱਦੇਨਜ਼ਰ ਵੋਟਿੰਗ ਤੋਂ 48 ਘੰਟੇ ਪਹਿਲਾਂ ਭਾਰਤ-ਨੇਪਾਲ ਸੀਮਾ ਨੂੰ ਸੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਚੋਣ ਪ੍ਰਚਾਰ ਅਤੇ ਵੋਟਿੰਗ ਦੌਰਾਨ ਸੀਮਾ 'ਤੇ ਸਖਤ ਚੌਕਸੀ ਰਹੇਗੀ। ਐੱਸ.ਪੀ. ਗੌਰਵ ਗ੍ਰੋਵਰ ਨੇ ਸੋਮਵਾਰ ਨੂੰ ਦੱਸਿਆ ਕਿ ਹਾਲ ਹੀ ਵਿਚ ਸੰਪੰਨ ਹੋਈ 52ਵੀਂ ਭਾਰਤ-ਨੇਪਾਲ ਜ਼ਿਲਾ ਪੱਧਰੀ ਸੰਯੁਕਤ ਤਾਲਮੇਲ ਕਮੇਟੀ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। 

ਭਾਰਤ ਨੇਪਾਲ ਸਰਹੱਦ ਬਲਹਾ ਵਿਧਾਨਸਭਾ ਖੇਤਰ ਦੇ ਭਾਜਪਾ ਵਿਧਾਇਕ ਅਕਸ਼ੈਵਰ ਲਾਲ ਗੋਂਡ ਦੇ ਸਾਂਸਦ ਚੁਣੇ ਜਾਣ 'ਤੇ ਇਹ ਸੀਟ ਖਾਲੀ ਹੋ ਗਈ ਸੀ। ਇੱਥੇ ਆਗਾਮੀ 21 ਅਕਤੂਬਰ ਨੂੰ  ਉਪਚੋਣਾਂ ਹੋਣੀਆਂ ਹਨ। ਗ੍ਰੋਵਰ ਨੇ ਦੱਸਿਆ ਕਿ ਬੈਠਕ ਵਿਚ ਚਰਚਾ ਹੋਈ ਕਿ ਚੋਣਾਂ ਦੌਰਾਨ ਸੀਮਾ ਦੇ ਦੋਵੇਂ ਪਾਸੀਂ ਆਵਾਜਾਈ ਮਾਰਗਾਂ 'ਤੇ ਬੈਰੀਅਰ ਵਧਾਏ ਜਾਣਗੇ। ਵਾਧੂ ਚੌਕੀਆਂ, 24 ਘੰਟੇ ਸਖਤ ਜਾਂਚ, ਅਪਰਾਧੀਆਂ 'ਤੇ ਅਵਰੋਧਕ ਕਾਰਵਾਈ, ਗੈਰ ਕਾਨੂੰਨੀ ਹਥਿਆਰਾਂ, ਨਸ਼ੀਲੇ ਪਦਾਰਥਾਂ, ਜਾਅਲੀ ਨੋਟਾਂ ਅਤੇ ਜੰਗਲੀ ਸੰਪੱਤੀ ਦੀ ਤਸਕਰੀ ਰੋਕਣ 'ਤੇ ਭਾਰੀ ਚਰਚਾ ਹੋਈ। ਬੈਠਕ ਵਿਚ ਸੀਮਾ 'ਤੇ ਆਈ.ਐੱਸ.ਆਈ. ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਦੀ ਵੀ ਚਰਚਾ ਹੋਈ।

Vandana

This news is Content Editor Vandana