ਮੋਦੀ ਦੇ 16 ਮਈ 2014 ਦੇ ਇਸ ਟਵੀਟ ਨੇ ਰਚਿਆ ਸੀ ਇਤਿਹਾਸ

05/23/2019 10:51:28 AM

ਨਵੀਂ ਦਿੱਲੀ (ਬਿਊਰੋ)— ਲੋਕਸਭਾ ਚੋਣਾਂ 2019 ਦੇ ਅੱਜ ਨਤੀਜੇ ਆਉਣੇ ਹਨ। ਸਵੇਰੇ 9 ਵਜੇ ਤੱਕ ਦੇ ਰੂਝਾਨਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਐੱਨ.ਡੀ.ਏ. ਨੇ 200 ਦਾ ਅੰਕੜਾ ਪਾਰ ਕਰ ਲਿਆ ਸੀ। ਸ਼ੁਰੂਆਤੀ ਰੁਝਾਨਾਂ ਦੀ ਮੰਨੀਏ ਤਾਂ ਐਗਜ਼ਿਟ ਪੋਲ ਸਹੀ ਸਾਬਤ ਹੋ ਰਹੇ ਹਨ। ਅਜਿਹੇ ਵਿਚ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਰ ਕਿਸੇ ਦੀ ਨਜ਼ਰ ਹੈ। 16 ਮਈ 2014 ਨੂੰ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੇ ਜਿੱਤ ਦਰਜ ਕੀਤੀ ਸੀ, ਉਦੋਂ ਦੁਪਹਿਰ ਕਰੀਬ 12 ਵਜੇ ਉਨ੍ਹਾਂ ਨੇ ਇਕ ਟਵੀਟ ਕੀਤਾ ਸੀ, ਜੋ ਇਤਿਹਾਸ ਬਣ ਗਿਆ ਸੀ। 

ਉਦੋਂ ਨਰਿੰਦਰ ਮੋਦੀ ਨੇ ਟਵੀਟ ਵਿਚ ਲਿਖਿਆ ਸੀ 'India has won! ਭਾਰਤ ਦੀ ਜਿੱਤ, ਚੰਗੇ ਦਿਨ ਆਉਣ ਵਾਲੇ ਹਨ'। ਨਰਿੰਦਰ ਮੋਦੀ ਦਾ ਇਹ ਟਵੀਟ ਇਤਿਹਾਸ ਬਣ ਗਿਆ ਸੀ। ਇਸ ਟਵੀਟ ਨੂੰ 1 ਲੱਖ ਤੋਂ ਵੀ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ ਸੀ ਅਤੇ ਕਰੀਬ 85 ਹਜ਼ਾਰ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਸੀ। 

 

ਅੱਜ ਜਦੋਂ 23 ਮਈ ਨੂੰ ਚੋਣਾਂ ਦੇ ਨਤੀਜੇ ਆ ਰਹੇ ਹਨ ਤਾਂ ਹਰ ਕਿਸੇ ਦੀ ਨਜ਼ਰ ਇਕ ਵਾਰ ਫਿਰ ਨਰਿੰਦਰ ਮੋਦੀ ਦੇ ਟਵਿੱਟਰ 'ਤੇ ਹੈ। ਆਸ ਲਗਾਈ ਜਾ ਰਹੀ ਹੈ ਕਿ ਦੁਪਹਿਰ 12 ਵਜੇ ਤੱਕ ਨਤੀਜਿਆਂ ਦੀ ਸਥਿਤੀ ਸਪੱਸ਼ਟ ਹੋ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕੀ ਨਰਿੰਦਰ ਮੋਦੀ ਅੱਜ ਇਕ ਵਾਰ ਫਿਰ ਉਸੇ ਸਮੇਂ ਟਵੀਟ ਕਰਦੇ ਹਨ ਜਾਂ ਫਿਰ ਪੂਰੇ ਨਤੀਜਿਆਂ ਦਾ ਇੰਤਜ਼ਾਰ ਕਰਦੇ ਹਨ।

Vandana

This news is Content Editor Vandana