ਇਮਰਾਨ ਦੇ ਟਵੀਟ ਦੇ ਬਾਵਜੂਦ ਕਰਤਾਰਪੁਰ ਜਾਣ ਲਈ ਪਾਸਪੋਰਟ ਜ਼ਰੂਰੀ

11/01/2019 5:48:06 PM

ਨਵੀਂ ਦਿੱਲੀ (ਬਿਊਰੋ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਸਵੇਰੇ ਟਵੀਟ ਕਰ ਕੇ ਕਰਤਾਰਪੁਰ ਸਾਹਿਬ ਗੁਰਦੁਆਰਾ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ। ਇਮਰਾਨ ਨੇ ਆਪਣੇ ਟਵੀਟ ਵਿਚ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਲਿਆਉਣ 'ਤੇ ਛੋਟ ਦਿੱਤੀ ਹੈ। ਫਿਲਹਾਲ ਇਮਰਾਨ ਦੇ ਟਵੀਟ ਕਰਨ ਦੇ ਬਾਵਜੂਦ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਨਹੀਂ ਆਇਆ। ਇਸ ਲਈ ਭਾਰਤ ਸਰਕਾਰ ਇਮਰਾਨ ਖਾਨ ਦੇ ਟਵੀਟ 'ਤੇ ਨਹੀਂ ਸਗੋਂ ਹਾਲੇ ਵੀ ਪਾਕਿਸਤਾਨ ਦੇ ਪ੍ਰਸਤਾਵ ਦਾ ਇੰਤਜ਼ਾਰ ਕਰ ਰਹੀ ਹੈ। ਮਤਲਬ ਕਰਤਾਰਪੁਰ ਸਾਹਿਬ ਜਾਣ ਲਈ ਫਿਲਹਾਲ ਪਾਸਪੋਰਟ ਰੱਖਣਾ ਜ਼ਰੂਰੀ ਹੈ। 

ਸਰਕਾਰ ਦੇ ਸੂਤਰਾਂ ਮੁਤਾਬਕ ਭਾਰਤ ਹਾਲੇ ਦੋਹਾਂ ਦੇਸ਼ਾਂ ਵਿਚ ਹੋਏ ਤੈਅ ਸਮਝੌਤੇ ਦੇ ਤਹਿਤ ਹੀ ਚੱਲੇਗਾ। ਇਮਰਾਨ ਖਾਨ ਦੇ ਟਵੀਟ ਨਾਲ ਕੁਝ ਬਦਲਿਆ ਨਹੀਂ ਹੈ ਕਿਉਂਕਿ ਪਾਸਪੋਰਟ ਵਿਚ ਛੋਟ ਨੂੰ ਪਾਕਿਸਤਾਨ ਸਰਕਾਰ ਨੇ ਅਧਿਕਾਰਕ ਰੂਪ ਨਾਲ ਨਹੀਂ ਦੱਸਿਆ ਹੈ। ਅਜਿਹੇ ਵਿਚ ਫਿਲਹਾਲ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਰੱਖਣਾ ਲਾਜ਼ਮੀ ਹੈ।

Vandana

This news is Content Editor Vandana