ਇਸ ਸੂਬੇ 'ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ, ਮੌਜੂਦਾ ਵਾਇਰਸ ਨਾਲੋਂ 15 ਗੁਣਾ ਜ਼ਿਆਦਾ ਖ਼ਤਰਨਾਕ

05/04/2021 9:10:31 PM

ਵਿਸ਼ਾਖਾਪਟਨ - ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਆਂਧਰਾ ਪ੍ਰਦੇਸ਼ ਤੋਂ ਪ੍ਰੇਸ਼ਾਨੀ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ ਹੈ। ਇਸ ਨੂੰ AP Strain ਅਤੇ N440K ਨਾਮ ਦਿੱਤਾ ਗਿਆ ਹੈ। ਸੈਂਟਰ ਫਾਰ ਸੈਲਿਊਲਰ ਐਂਡ ਮਾਲਿਕਿਊਲਰ ਬਾਇਓਲਾਜੀ (CCMB) ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਭਾਰਤ ਵਿੱਚ ਮੌਜੂਦਾ ਸਟ੍ਰੇਨ ਦੇ ਮੁਕਾਬਲੇ ਨਵਾਂ ਵੇਰੀਐਂਟ 15 ਗੁਣਾ ਜ਼ਿਆਦਾ ਖ਼ਤਰਨਾਕ ਹੈ।

ਹੈਦਰਾਬਾਦ ਸਥਿਤ CCMB ਕਾਉਂਸਿਲ ਆਫ ਸਾਇੰਟਫਿਕ ਐਂਡ ਇੰਡਸਟਰੀਅਲ ਰਿਸਰਚ ਦੇ ਤਹਿਤ ਕੰਮ ਕਰਦਾ ਹੈ। ਦੱਖਣੀ ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 5 ਵੇਰੀਐਂਟ ਮਿਲ ਚੁੱਕੇ ਹਨ। ਇਨ੍ਹਾਂ ਵਿੱਚ AP Strain ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿੱਚ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸਦਾ ਅਸਰ ਮਹਾਰਾਸ਼ਟਰ ਵਿੱਚ ਵੀ ਵੇਖਿਆ ਜਾ ਰਿਹਾ ਹੈ।

ਮੌਜੂਦਾ ਸਟ੍ਰੇਨ ਨਾਲੋਂ ਜ਼ਿਆਦਾ ਖ਼ਤਰਨਾਕ
ਨਵੇਂ ਵੇਰੀਐਂਟ ਨਾਲ ਇਨਫੈਕਟਿਡ ਹੋਣ ਵਾਲੇ ਮਰੀਜ਼ 3-4 ਦਿਨਾਂ ਵਿੱਚ ਹਾਈਪੌਕਸਿਆ ਜਾਂ ਡਿਸਪਨਿਆ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਹਾਲਤ ਵਿੱਚ ਸਾਹ ਮਰੀਜ਼ ਦੇ ਫੇਫੜੇ ਤੱਕ ਪੁੱਜਣਾ ਬੰਦ ਹੋ ਜਾਂਦੀ ਹੈ। ਠੀਕ ਸਮੇਂ 'ਤੇ ਇਲਾਜ ਅਤੇ ਆਕਸੀਜਨ ਸਪੋਰਟ ਨਹੀਂ ਮਿਲਣ 'ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ। ਭਾਰਤ ਵਿੱਚ ਇਨ੍ਹਾਂ ਦਿਨੀਂ ਇਸ  ਦੇ ਚੱਲਦੇ ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ- AIADMK ਨੇ ਜੈਲਲਿਤਾ ਦੇ ਪੋਸਟਰ ਸੁੱਟਣ ਅਤੇ ਅੰਮਾ ਕੰਟੀਨ 'ਚ ਭੰਨਤੋੜ ਕਰਨ ਦਾ ਵੀਡੀਓ ਕੀਤਾ ਜਾਰੀ

ਮਾਹਰਾਂ ਮੁਤਾਬਕ ਜੇਕਰ ਸਮਾਂ ਰਹਿੰਦੇ ਇਸ ਦੀ ਚੇਨ ਨੂੰ ਤੋੜਿਆ ਨਹੀਂ ਗਿਆ ਤਾਂ ਕੋਰੋਨਾ ਦੀ ਇਹ ਦੂਜੀ ਲਹਿਰ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦੀ ਹੈ, ਕਿਉਂਕਿ ਇਹ ਮੌਜੂਦਾ ਸਟ੍ਰੇਨ B.1617 ਅਤੇ B.117 ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਹੈ।

'ਦਿ ਹਿੰਦੂ' ਦੀ ਰਿਪੋਰਟ ਮੁਤਾਬਕ, ਇਹ ਵਾਇਰਸ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਵਿਸ਼ਾਖਾਪਟਨਮ ਸਮੇਤ ਦੂਜੇ ਹਿੱਸਿਆਂ ਵਿੱਚ ਫੈਲ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਇਸ ਸਟ੍ਰੇਨ ਦੀ ਪਛਾਣ ਆਂਧਰਾ  ਪ੍ਰਦੇਸ਼ ਦੇ ਕੁਰਨੂਲ ਵਿੱਚ ਹੋਈ ਸੀ। ਇਹ ਆਮ ਲੋਕਾਂ ਵਿੱਚ ਕਾਫ਼ੀ ਤੇਜ਼ੀ ਨਾਲ ਫੈਲਿਆ ਹੈ। ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਹ ਵੇਰੀਐਂਟ ਚੰਗੀ ਇੰਮਿਊਨਿਟੀ ਵਾਲੇ ਲੋਕਾਂ ਨੂੰ ਵੀ ਚਪੇਟ ਵਿੱਚ ਲੈ ਰਿਹਾ ਹੈ। ਇਸ ਸਟ੍ਰੇਨ ਕਾਰਨ ਲੋਕਾਂ ਦੇ ਸਰੀਰ ਵਿੱਚ ਸਾਈਟੋਕਾਇਨ ਸਟਾਰਮ ਦੀ ਸਮੱਸਿਆ ਆਉਂਦੀ ਹੈ।

ਇਨਫੈਕਸ਼ਨ ਦੀ ਰਫ਼ਤਾਰ ਬਹੁਤ ਤੇਜ਼
ਵਾਇਰਸ ਦੀ ਵਧੀ ਹੋਈ ਤਾਕਤ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਕੋਵਿਡ ਸਪੈਸ਼ਲ ਅਧਿਕਾਰੀ ਅਤੇ ਆਂਧਰਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਪੀ.ਵੀ. ਸੁਧਾਕਰ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਨਵੇਂ ਵੇਰੀਐਂਟ ਦਾ ਇੰਕਿਊਬੇਸ਼ਨ ਪੀਰੀਅਡ ਬਹੁਤ ਘੱਟ ਅਤੇ ਇਨਫੈਕਸ਼ਨ ਦੀ ਰਫ਼ਤਾਰ ਬਹੁਤ ਜ਼ਿਆਦਾ ਹੈ।

ਪਹਿਲਾਂ ਵਾਇਰਸ ਤੋਂ ਪੀੜਤ ਮਰੀਜ਼ ਨੂੰ ਹਾਈਪੌਕਸਿਆ ਜਾਂ ਡਿਸਪਨਿਆ ਸਟੇਜ ਤੱਕ ਪੁੱਜਣ ਵਿੱਚ ਘੱਟ ਤੋਂ ਘੱਟ ਇੱਕ ਹਫ਼ਤਾ ਲੱਗਦਾ ਸੀ। ਹੁਣ ਮਰੀਜ਼ ਤਿੰਨ ਜਾਂ ਚਾਰ ਦਿਨਾਂ ਵਿੱਚ ਹੀ ਗੰਭੀਰ ਹਾਲਤ ਵਿੱਚ ਪਹੁੰਚ ਰਹੇ ਹਨ। ਇਸ ਲਈ ਆਕਸੀਜਨ, ਬੈੱਡ ਜਾਂ ICU ਬੈੱਡ ਦੀ ਜ਼ਰੂਰਤ ਬਹੁਤ ਵੱਧ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati