ਜੰ‍ਮੂ-ਕਸ਼‍ਮੀਰ ਅਤੇ ਲੇਹ 'ਚ ਨਵੇਂ ਕਮਾਂਡਰਾਂ ਦੀ ਨਿਯੁਕਤੀ ਨਾਲ ਫੌਜ ਹਰ ਚੁਣੌਤੀ ਲਈ ਤਿਆਰ

10/14/2020 7:38:00 PM

ਨਵੀਂ ਦਿੱਲੀ - ਲੈਫਟੀਨੈਂਟ ਜਨਰਲ ਪੀ.ਜੀ.ਕੇ. ਮੇਨਨ ਨੇ ਲੇਹ ਸਥਿਤ 14 ਕੋਰ ਦੀ ਕਮਾਨ ਸੰਭਾਲ ਲਈ ਹ। ਲੈਫਟੀਨੈਂਟ ਜਨਰਲ ਤੋਂ ਇਲਾਵਾ ਮੰਗਲਵਾਰ ਨੂੰ ਜੰ‍ਮੂ ਦੇ ਨਗਰੋਟਾ ਸਥਿਤ ਵ‍ਾਈਟ ਨਾਇਟ ਕੋਰ (16 ਕਮਾਨ) ਨੇ ਵੀ ਨਵੇਂ ਕਮਾਂਡਰ ਦੇ ਤੌਰ 'ਤੇ ਲੈਫਟੀਨੈਂਟ ਜਨਰਲ ਐਮ.ਵੀ. ਸੁਚੀਂਦਰ ਕੁਮਾਰ ਦਾ ਸ‍ਵਾਗਤ ਕੀਤਾ। ਫੌਜ 'ਚ ਇਹ ਵੱਡੇ ਬਦਲਾਅ ਅਜਿਹੇ ਸਮੇਂ 'ਤੇ ਹੋਏ ਹਨ ਜਦੋਂ ਇੱਕ ਪਾਸੇ ਕੰਟਰੋਲ ਲਾਈਨ (ਐੱਲ.ਓ.ਸੀ.) 'ਤੇ ਪਾਕਿਸ‍ਤਾਨ ਵੱਲੋਂ ਆਏ ਦਿਨ ਜੰਗਬੰਦੀ ਦੀ ਉਲ‍ਲੰਘਨ ਹੋ ਰਹੀ ਹੈ ਤਾਂ ਦੂਜੇ ਪਾਸੇ ਅਸਲ ਕੰਟਰੋਲ ਲਾਈਨ (ਐੱਲ.ਏ.ਸੀ.) 'ਤੇ ਚੀਨ ਦੀ ਆਕਰਾਮਕਤਾ 'ਚ ਕੋਈ ਕਮੀ ਨਹੀਂ ਆ ਰਹੀ ਹੈ। ਲੀਡਰਸ਼ਿਪ ਵਿਚ ਤਬਦੀਲੀ ਅਜਿਹੇ ਸਮੇਂ 'ਚ ਆਈ ਹੈ ਜਦੋਂ ਫੌਜ ਵੱਲੋਂ ਕਿਹਾ ਜਾ ਚੁੱਕਾ ਹੈ ਕਿ ਉਹ ਚੀਨ ਅਤੇ ਪਾਕਿ ਵੱਲੋਂ ਪੈਦਾ ਦੋਹਰੇ ਖ਼ਤਰੇ ਤੋਂ ਨਜਿੱਠਣ 'ਚ ਸਮਰੱਥ ਹੈ।

14 ਕੋਰ ਦੇ ਬਾਸ ਲੈਫਟੀਨੈਂਟ ਜਨਰਲ ਮੇਨਨ 
ਲੈਫਟੀਨੈਂਟ ਜਨਰਲ ਪੀ.ਜੀ.ਕੇ. ਮੇਨਨ ਨੂੰ ਲੇਹ ਸਥਿਤ 14 ਕੋਰ ਦੀ ਕਮਾਨ ਸੌਂਪੀ ਗਈ ਹੈ ਜਿਸ ਨੂੰ ਫਾਇਰ ਐਂਡ ਫਿਊਰੀ ਦੇ ਤੌਰ 'ਤੇ ਵੀ ਜਾਣਦੇ ਹਾਂ। 14 ਕੋਰ ਨੂੰ ਹੀ ਫਾਇਰ ਐਂਡ ਫਿਊਰੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ ਕਮਾਂਡ 'ਤੇ ਚੀਨ ਵਲੋਂ ਲੱਗੀ ਲਾਈਨ ਆਫ ਅਸਲ ਕੰਟਰੋਲ (ਐੱਲ.ਏ.ਏ.ਸੀ.) ਦੇ ਨਾਲ ਦਰਾਸ-ਕਾਰਗਿਲ-ਬਟਾਲਿਕ ਅਤੇ ਸਿਆਚਿਨ ਸੈਕ‍ਟਰ 'ਚ ਪਾਕਿਸ‍ਤਾਨ ਨਾਲ ਨਜਿੱਠਣ ਦੀ ਜ਼ਿੰ‍ਮੇਦਾਰੀ ਹੈ। ਅਜਿਹੇ 'ਚ ਇਸ ਕਮਾਨ ਦੀਆਂ ਚੁਣੌਤੀਆਂ ਵੀ ਦੁੱਗਣੀ ਹੋ ਜਾਂਦੀਆਂ ਹਨ। ਲੈਫਟੀਨੈਂਟ ਜਨਰਲ ਮੇਨਨ ਨੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਜ਼ਿੰ‍ਮੇਦਾਰੀ ਲਈ ਹੈ। ਲੈਫਟੀਨੈਂਟ ਜਨਰਲ ਮੇਨਨ ਸਿੱਖ ਰੈਜੀਮੈਂਟ ਦੇ ਕਰਨਲ ਹਨ ਤਾਂ ਕਸ਼‍ਮੀਰ ਘਾਟੀ 'ਚ ਰਾਸ਼‍ਟਰੀ ਰਾਈਫਜ਼ ਦੀ ਇੱਕ ਯੂਨਿਟ ਨੂੰ ਵੀ ਕਮਾਂਡ ਕਰ ਚੁੱਕੇ ਹਨ। ਲੈਫਟੀਨੈਂਟ ਜਨਰਲ ਮੇਨਨ ਇਸ ਅਹੁਦੇ 'ਤੇ ਆਉਣ ਤੋਂ ਪਹਿਲਾਂ ਦਿੱਲੀ ਸਥਿਤ ਆਰਮੀ ਹੈੱਡਕ‍ੁਆਰਟਰ 'ਤੇ ਡਾਇਰੈਕ‍ਟਰ ਜਨਰਲ (ਰਿਕਰੂਟਿੰਗ) ਦੇ ਅਹੁਦੇ 'ਤੇ ਸਨ ਅਤੇ ਨਿਉਕਤੀਆਂ ਦੀ ਜ਼ਿੰਮੇਦਾਰੀ ਸੰਭਾਲ ਰਹੇ ਸਨ। ਆਪਣੇ ਫੇਅਰਵੈਲ ਮੈਸੇਜ 'ਚ ਲੈਫਟੀਨੈਂਟ ਜਨਰਲ ਸਿੰਘ ਨੇ ਫਾਇਰ ਐਂਡ ਫਿਊਰੀ 'ਚ ਸਾਰੇ ਰੈਂਕ‍ਾਂ ਨੂੰ ਉਨ੍ਹਾਂ ਦੇ ਸਮਰਪਣ ਲਈ ਧੰਨ‍ਵਾਦ ਕਿਹਾ। ਉਨ੍ਹਾਂ ਕਿਹਾ ਕਿ ਹਰ ਆਫਸਰ ਅਤੇ ਜਵਾਨ ਹਰ ਮੁਸ਼ਕਲ ਹਾਲਤ ਅਤੇ ਮੌਸਮ ਤੋਂ ਬਾਅਦ ਵੀ ਹਰ ਹਾਲਤ ਲਈ ਹਮੇਸ਼ਾ ਤਿਆਰ ਹੈ।

16 ਕੋਰ ਨੂੰ ਵੀ ਮਿਲਿਆ ਨਵਾਂ ਕਮਾਂਡਰ
ਉਥੇ ਹੀ, ਨਗਰੋਟਾ ਸਥਿਤ ਵਾਈਟ ਨਾਈਟ ਕੋਰ ਦੇ ਕਮਾਂਡਰ ਦੇ ਤੌਰ 'ਤੇ ਲੈਫਟੀਨੈਂਟ ਜਨਰਲ ਹਰਸ਼ ਗੁਪਤਾ ਨੇ ਲੈਫਟੀਨੈਂਟ ਜਨਰਲ ਸੁਚੀਂਦਰ ਨੂੰ ਜ਼ਿੰ‍ਮੇਦਾਰੀ ਸੌਂਪੀ। ਲੈਫਟੀਨੈਂਟ ਜਨਰਲ ਸੁਚੀਂਦਰ ਨੇ ਇਸ ਮੌਕੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ‍ ਦੀ ਗੱਲ ਹੈ ਜੋ ਉਨ੍ਹਾਂ ਨੂੰ ਜੰ‍ਮੂ ਕਸ਼‍ਮੀਰ 'ਚ ਸਥਿਤ ਇਸ ਕਮਾਨ ਦੀ ਸੇਵਾ ਦਾ ਮੌਕਾ ਮਿਲ ਰਿਹਾ ਹੈ।

Inder Prajapati

This news is Content Editor Inder Prajapati