ਦੇਸ਼ ’ਚ ਕੋਰੋਨਾ ਦੇ 7447 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਕਰੋੜ ਲੋਕਾਂ ਦਾ ਹੋਇਆ ਟੀਕਾਕਰਨ

12/17/2021 3:01:10 PM

ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਸੰਕਰਮਣ ਦੇ 830 ਸਰਗਰਮ ਮਾਮਲੇ ਘਟਣ ਦੇ ਨਾਲ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਘੱਟ ਕੇ 86,415 ਰਹਿ ਗਈ, ਜਦੋਂ ਕਿ ਕੋਰੋਨਾ ਸੰਕਰਮਣ ਦੇ 7447 ਨਵੇਂ ਮਾਮਲੇ ਸਾਹਮਣੇ ਆਏ, ਜੋ ਵੀਰਵਾਰ ਦੇ 7974 ਤੋਂ ਘੱਟ ਹਨ। ਇਸ ਵਿਚ ਵੀਰਵਾਰ ਨੂੰ ਦੇਸ਼ ’ਚ 70 ਲੱਖ 46 ਹਜ਼ਾਰ 805 ਕੋਰੋਨਾ ਟੀਕੇ ਲਾਏ ਗਏ ਹਨ ਅਤੇ ਇਸ ਦੇ ਨਾਲ ਹੀ ਕੁੱਲ ਟੀਕਾਕਰਨ ਗਿਣਤੀ ਇਕ ਅਰਬ 35 ਕਰੋੜ 99 ਲੱਖ 96 ਹਜ਼ਾਰ 267 ਹੋ ਗਈ ਹੈ। 

ਇਹ ਵੀ ਪੜ੍ਹੋ : ਹੁਣ ਕੁੜੀਆਂ ਦੇ ਵਿਆਹ ਦੀ ਉਮਰ ਹੋਵੇਗੀ 21 ਸਾਲ, ਕੈਬਨਿਟ ਵੱਲੋਂ ਤਜਵੀਜ਼ ਨੂੰ ਮਨਜ਼ੂਰੀ

ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਸੰਕਰਮਣ ਦੇ 7447 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 7,886 ਮਰੀਜ਼ ਸਿਹਤਮੰਦ ਹੋਣ ਦੇ ਨਾਲ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 41 ਲੱਖ 62 ਹਜ਼ਾਰ 765 ਹੋ ਗਈ। ਉਕਤ ਮਿਆਦ ’ਚ 830 ਸਰਗਰਮ ਮਾਮਲੇ ਘਟਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਘੱਟ ਕੇ 86,415 ਰਹਿ ਗਈ ਅਤੇ 391 ਹੋਰ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦਾ ਅੰਕੜਾ ਵਧ ਕੇ 4 ਲੱਖ 76 ਹਜ਼ਾਰ 869 ਹੋ ਗਿਆ ਹੈ। ਦੇਸ਼ ’ਚ ਰਿਕਵਰੀ ਦਰ 98.38 ਫੀਸਦੀ, ਸਰਗਰਮ ਮਾਮਲਿਆਂ ਦੀ ਦਰ 0.25 ਫੀਸਦੀ ਅਤੇ ਮੌਤ ਦਰ 1.37 ਫੀਸਦੀ ’ਤੇ ਬਰਕਰਾਰ ਹੈ। ਮੌਜੂਦਾ ਸਮੇਂ ਦੇਸ਼ ’ਚ ਵਧ ਸਰਗਰਮ ਮਾਮਲੇ ਕੇਰਲ ’ਚ ਹਨ। ਇੱਥੇ ਪਿਛਲੇ 24 ਘੰਟਿਆਂ ’ਚ 1061 ਸਰਗਰਮ ਮਾਮਲੇ ਘਟਣ ਨਾਲ ਇਨ੍ਹਾਂ ਦੀ ਕੁੱਲ ਗਿਣਤੀ ਘੱਟ ਕੇ 34,836 ਰਹਿ ਗਈ। ਸੂਬੇ ’ਚ 4,145 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 51,29,044 ਹੋ ਗਈ ਹੈ। ਇਸੇ ਮਿਆਦ ’ਚ 320 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 43,946 ਹੋ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha