ਫੇਸਬੁੱਕ ''ਤੇ ਕਦੇ ਨਾ ਕਰੋ ਪਿਆਰ : ਹਾਮਿਦ ਨਿਹਾਲ ਅੰਸਾਰੀ

12/20/2018 10:39:20 PM

ਮੁੰਬਈ— ਪਾਕਿਸਤਾਨ ਦੀ ਜੇਲ 'ਚ ਕਰੀਬ 6 ਸਾਲ ਤਕ ਰਹਿਣ ਤੋਂ ਬਾਅਦ ਸਾਫਟਵੇਅਰ ਇੰਜੀਨੀਅਰ ਹਾਮਿਦ ਨਿਹਾਲ ਅੰਸਾਰੀ ਨੇ ਨੌਜਵਾਨਾਂ ਨੂੰ ਫੇਸਬੁੱਕ 'ਤੇ ਪਿਆਰ 'ਚ ਨਹੀਂ ਪੈਣ ਦੀ ਸਲਾਹ ਦਿੱਤੀ ਹੈ। ਅੰਸਾਰੀ ਪਾਕਿਸਤਾਨ ਦੀ ਇਕ ਲੜਕੀ ਦੇ ਪਿਆਰ 'ਚ ਪੈ ਗਿਆ ਸੀ ਤੇ ਉਸ ਦੀ 'ਜ਼ਬਰਦਸਤੀ' ਸ਼ਾਦੀ ਰੋਕਣ ਲਈ ਉਹ ਪਾਕਿਸਤਾਨ ਚਲੇ ਗਿਆ ਪਰ ਲੜਕੀ ਨੂੰ ਮਿਲਣ ਦੀ ਥਾਂ ਉਹ ਜੇਲ ਪਹੁੰਚ ਗਿਆ। ਇਹ ਕਹਾਣੀ 6 ਸਾਲ ਪਹਿਲਾਂ ਦੀ ਹੈ। ਵੀਰਵਾਰ ਨੂੰ ਅੰਸਾਰੀ ਮੁੰਬਈ ਦੇ ਉਪ ਨਗਰ 'ਚ ਸਥਿਤ ਆਪਣੇ ਘਰ ਪਹੁੰਚਿਆ।
ਅੰਸਾਰੀ ਨੇ ਮੀਡੀਆ ਨੂੰ ਦੱਸਿਆ, 'ਕਦੇ ਵੀ ਆਪਣੇ ਮਾਤਾ-ਪਿਤਾ ਤੋਂ ਕੁਝ ਨਾ ਛੁਪਾਓ। ਸਿਰਫ ਤੁਹਾਡੇ ਮਾਤਾ-ਪਿਤਾ ਹੀ ਮਾੜੇ ਸਮੇਂ 'ਚ ਤੁਹਾਡੇ ਨਾਲ ਖੜ੍ਹਣਗੇ ਤੇ ਕੀਤੇ ਵੀ ਜਾਣ ਲਈ ਕਦੇ ਗਲਤ ਤਰੀਕੇ ਨਾਲ ਇਸਤੇਮਾਲ ਨਾ ਕਰੋ।' ਅੰਸਾਰੀ ਦੀ ਕਹਾਣੀ ਕਈ ਨੌਜਵਾਨਾਂ ਲਈ ਇਕ ਸਬਕ ਹੈ, ਜੋ ਇੰਟਰਨੈਟ ਤੇ ਫੇਸਬੁੱਕ ਦੇ ਆਉਣ ਨਾਲ ਆਜ਼ਾਦੀ ਦੀ ਨਵੀਂ ਹਵਾ ਮਹਿਸੂਸ ਕਰ ਰਹੇ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਫੇਸਬੁੱਕ 'ਤੇ ਪਿਆਰ 'ਚ ਪੈਣ ਵਾਲੇ ਲੋਕਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੁੰਗੇ ਤਾਂ ਉਨ੍ਹਾਂ ਕਿਹਾ, 'ਫੇਸਬੁੱਕ 'ਤੇ ਭਰੋਸਾ ਕਰ ਕਦੇ ਪਿਆਰ ਨਾ ਕਰੋ।'


Inder Prajapati

Content Editor

Related News