ਗੂਗਲ ’ਤੇ ਭੁੱਲ ਕੇ ਵੀ ਨਾ ਸਰਚ ਕਰੋ ਕਿਸੇ ਬੈਂਕ ਦਾ ਹੈਲਪਲਾਈਨ ਨੰਬਰ, ਮਿੰਟਾਂ ’ਚ ਖਾਲ੍ਹੀ ਹੋ ਸਕਦੈ ਖ਼ਾਤਾ

03/14/2022 1:51:44 PM

ਰੇਵਾੜੀ– ਸਾਡੇ ਵਿੱਚੋਂ ਬਹੁਤ ਸਾਰੇ ਲੋਕ ਗੂਗਲ 'ਤੇ ਬੈਂਕ ਦਾ ਹੈਲਪਲਾਈਨ ਜਾਂ ਕਸਟਮਰ ਕੇਅਰ ਨੰਬਰ ਲੱਭਦੇ ਹਨ। ਪਰ ਸਾਈਬਰ ਠੱਗ ਇਸਦੀ ਵਰਤੋਂ ਤੁਹਾਡੇ ਤੋਂ ਪੈਸੇ ਲੁੱਟਣ ਲਈ ਕਰ ਸਕਦੇ ਹਨ। ਜਿਸ ਕਾਰਨ ਜ਼ਿਆਦਾਤਰ ਲੋਕ ਇਸ ਕਾਰਨ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਰਿਵਾੜੀ ਤੋਂ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ, ਇਕ ਸਕ੍ਰੈਪ ਵਪਾਰੀ ਨੂੰ ਗੂਗਲ ’ਤੇ ਹੈਲਪਲਾਈਨ ਨੰਬਰ ਸਰਚ ਕਰਨਾ ਮੰਹਿਗਾ ਪੈ ਗਿਆ। ਸ਼ਾਤਿਰ ਠੱਗ ਨੇ ਐਪ ਡਾਊਨਲੋਡ ਕਰਵਾ ਕੇ ਉਸਦੇ ਖਾਤੇ ’ਚੋਂ 2.50 ਲੱਖ ਦੀ ਨਕਦੀ ਕੱਢ ਲਈ। ਸਾਈਬਰ ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜ਼ਿਲ੍ਹੇ ਦੇ ਪਿੰਡ ਪਾਲਹਾਵਾਸ ਦੇ ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿੰਡ ’ਚ ਇਕ ਸਕ੍ਰੈਪ ਦਾ ਕਾਰੋਬਾਰ ਕਰਦਾ ਹੈ। ਉਸ ਨੇ ਨੈੱਟਬੈਂਕਿੰਗ ਦੇ ਜ਼ਰੀਏ ਪੈਸੇ ਭੇਜਣੇ ਸੀ ਪਰ ਅਚਾਨਕ ਨੈੱਟਬੈਂਕਿੰਗ ਬੰਦ ਹੋ ਗਈ। ਉਸ ਨੇ ਸਹਾਇਤਾ ਦੇ ਲਈ ਗੂਗਲ ’ਤੇ ਸਰਚ ਕਰ ਕੇ ਜਾਣਕਾਰੀ ਮੰਗੀ ਤਾਂ ਫੋਨ ਅਧਿਕਾਰੀ ਨੇ ਬੈਂਕ ਕਸਟਮਰ ਕੇਅਰ ਅਧਿਕਾਰੀ ਦੱਸਦੇ ਹੋਏ  ਸਮੱਸਿਆ ਪੁੱਛੀ।

ਗੱਲਾਂ-ਗੱਲਾਂ ਵਿੱਚ ਉਸ ਨੇ ਉਸਦੇ ਏ.ਟੀ.ਐੱਮ. ਕਾਰਡ ਦਾ ਨੰਬਰ ਤੇ ਹੋਰ ਜਾਣਕਾਰੀ ਵੀ ਲੈ ਲਈ ਜਿਸਦੇ ਬਾਅਦ ਉਸਦੇ ਮੋਬਾਇਲ ਵਿੱਚ ਕਿਊ.ਐੱਸ. ਐਪ ਡਾਊਨਲੋਡ ਕਰਵਾਇਆ ਅਤੇ ਫ਼ਿਰ ਉਸ ਦੀ ਆਈ.ਡੀ. ਵੀ ਮੰਗੀ। ਉਸਨੇ ਇਸੇ ਐਪ ’ਤੇ 3 ਖਾਤੇ ਜੋੜਣ ਅਤੇ ਕੁਝ ਨਕਦੀ ਜਮ੍ਹਾ ਕਰਵਾਉਣ ਦੀ ਗੱਲ ਕਹੀ। 

ਵਿਨੋਦ ਦੇ ਮਨ੍ਹਾ ਕਰਦੇ ਭਰੋਸਾ ਦਿੱਤਾ ਕਿ ਉਸਦੇ ਖਾਤੇ ’ਚੋਂ ਕੋਈ ਰਕਮ ਨਹੀਂ ਕੱਟੇਗੀ ਜਿਸਦੇ ਬਾਅਦ ਉਸ ਨੇ ਫੈਡਰਲ ਬੈਂਕ ਦੇ ਖਾਤੇ ’ਚ 74999, ਕੋਟਕ ਮਹਿੰਦਰਾ ਬੈਂਕ ਵਿੱਚ 74,999 ਅਤੇ ਇਕ ਹੋਰ ਬੈਂਕ ਖਾਤੇ ਵਿੱਚ 99,999 ਰੁਪਏ ਜਮ੍ਹਾਂ ਕਰ ਦਿੱਤੇ । ਕੁਝ ਦੇਰ ਬਾਅਦ ਹੀ ਉਸ ਦੇ ਖਾਤੇ ’ਚੋਂ 3 ਵਾਰ ਵਿਚ ਪੁਰੇ 2.50 ਲੱਖ ਰਪਏ ਦੀ ਨਕਦੀ ਸਾਫ਼ ਹੋ ਗਈ। ਵਿਨੋਦ ਨੇ ਉਸੇ ਨੰਬਰ ਤੇ ਦੋਬਾਰਾ ਫ਼ੋਨ ਕੀਤਾ ਤਾਂ ਉਹ ਨੰਬਰ ਬੰਦ ਮਿਲਿਆ। ਪੁਲਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

Rakesh

This news is Content Editor Rakesh