ਨੇਪਾਲ : ਖੱਡ ''ਚ ਡਿੱਗੀ ਬੱਸ, 2 ਭਾਰਤੀ ਸਣੇ 6 ਦੀ ਮੌਤ

04/25/2019 1:34:24 AM

ਕਾਠਮੰਡੂ— ਨੇਪਾਲ ਦੇ ਬੈਤੜੀ ਸੀਮਾ ਨਾਲ ਲੱਗਦੇ ਡਡੇਲਧੂਰਾ 'ਚ ਇਕ ਬੱਸ ਦੇ 200 ਮੀਟਰ ਡੂੱਘੀ ਖੱਡ 'ਚ ਡਿੱਗਣ ਕਾਰਨ 2 ਭਾਰਤੀ ਨਾਗਰਿਕਾਂ ਸਣੇ 6 ਲੋਕਾਂ ਦੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ 20 ਯਾਤਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲੇ ਦੋਨਾਂ ਭਾਰਤੀ ਨਾਗਰਿਕ ਬਿਹਾਰ ਦੇ ਰਹਿਣ ਵਾਲੇ ਹਨ।
ਦੁਰਘਟਨਾ 'ਚ ਜ਼ਖਮੀ ਇਕ ਵਿਅਕਤੀ ਨੇ ਦੱਸਿਆ ਕਿ ਬੱਸ 'ਚ 32 ਯਾਤਰੀਆਂ ਦੀ ਬਜਾਏ 40 ਯਾਤਰੀ ਸਵਾਰ ਸਨ। ਨਾਲ ਹੀ ਬੱਸ 'ਚ ਵਪਾਰ ਲਈ 100 ਕੁਇੰਟਲ ਤੋਂ ਜ਼ਿਆਦਾ ਸਾਮਾਨ ਭਰਿਆ ਸੀ। 6 ਚੈਕ ਪੋਸਟਾਂ 'ਤੇ ਜਾਂਚ ਤੋਂ ਬਾਅਦ ਵੀ ਪ੍ਰਹਰੀ ਨੇ ਜ਼ਿਆਦਾ ਯਾਤਰੀਆਂ ਦੇ ਵਾਪਰਕ ਸਾਮਾਨ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

Inder Prajapati

This news is Content Editor Inder Prajapati