ਅਪ੍ਰੈਲ ''ਚ ਭਾਰਤ ਦੀ ਯਾਤਰਾ ਕਰਨਗੇ ਨੇਪਾਲ ਦੇ ਪ੍ਰਧਾਨ ਮੰਤਰੀ

Friday, Mar 30, 2018 - 10:06 PM (IST)

ਕਾਠਮੰਡੂ— ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਅਪ੍ਰੈਲ 'ਚ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਨਿਊਜ਼ ਏਜੰਸੀ ਹਿਮਾਲਅਨ ਟਾਇਮ ਦੀ ਛਪੀ ਰਿਪੋਰਟ ਮੁਤਾਬਕ ਪੀ.ਐੱਮ ਮੋਦੀ ਦਾ ਸੱਦਾ ਸਵੀਕਾਰ ਕਰਦੇ ਹੋਏ ਓਲੀ 6 ਤੋਂ 8 ਅਪ੍ਰੈਲ ਤਕ ਭਾਰਤ ਦੌਰੇ ਦੀ ਤਿਆਰੀ ਕਰ ਰਹੇ ਹਨ। ਓਲੀ ਨਾਲ ਉਨ੍ਹਾਂ ਦੀ ਪਤਨੀ ਰਾਧਿਕਾ ਸ਼ਾਕਯ, ਮੰਤਰੀ ਕੈਬਨਿਟ ਸਹਿਯੋਗੀ, ਸੰਸਦਾਂ, ਸਕੱਤਰਾਂ ਤੇ ਉੱਚ ਅਧਿਕਾਰੀ ਵੀ ਹੋਣਗੇ। ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਉੱਪ ਰਾਸ਼ਟਰਪਤੀ ਐੱਮ. ਵੈਂਕਿਆ ਨਾਇਡੂ ਨਾਲ ਮੁਲਾਕਾਤ ਕਰ ਸਕਦੇ ਹਨ। ਭਾਰਚ ਦੌਰੇ ਦੌਰਾਨ ਓਲੀ ਉੱਤਰਾਖੰਡ ਦੇ ਪੰਤਨਗਰ ਜਾਣਗੇ ਜਿਥੇ ਉਹ ਗੋਵਿੰਦ ਵਲੱਭ ਪੰਤ ਖੇਤੀਬਾੜੀ ਤੇ ਤਕਨੀਕੀ ਯੂਨੀਵਰਸਿਟੀ 'ਚ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣਗੇ।


Related News