PM ਮੋਦੀ ਦੇ ਦੌਰੇ ਮਗਰੋਂ ਨੇਪਾਲ ਦੇ ਮੁਕਤੀਨਾਥ ਮੰਦਰ ''ਚ ਭਾਰਤੀ ਸੈਲਾਨੀਆਂ ਦੀ ਗਿਣਤੀ ''ਚ ਵਾਧਾ

08/23/2020 6:18:29 PM

ਕਾਠਮੰਡੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੇ ਤਿੰਨ ਸਾਲ ਬਾਅਦ ਵੀ ਭਾਰਤ ਦੇ ਸੈਲਾਨੀ ਨੇਪਾਲ ਦੇ ਮੁਸਤੰਗ ਜ਼ਿਲ੍ਹੇ 'ਚ ਸਥਿਤ ਮੁਕਤੀਨਾਥ ਮੰਦਰ 'ਚ ਨਤਮਸਤਕ ਹੁੰਦੇ ਹਨ। ਜਿਸ ਨਾਲ ਖੇਤਰ ਦੇ ਸੈਰ-ਸਪਾਟਾ ਉੱਦਮੀਆਂ 'ਚ ਵਿਸ਼ਵਾਸ ਵਧਿਆ ਹੈ। ਸਾਲ 2019 ਵਿਚ ਅੰਨਪੂਰਣਾ ਕੰਜ਼ਰਵੇਸ਼ਨ ਏਰੀਆ ਪ੍ਰਾਜੈਕਟ (ਏ. ਸੀ. ਏ. ਪੀ. ) ਵਲੋਂ ਰਿਕਾਰਡ ਕੀਤੇ ਗਏ ਰਿਕਾਰਡ ਮੁਤਾਬਕ ਕਰੀਬ 57,000 ਵਿਦੇਸ਼ੀ ਸੈਲਾਨੀਆਂ ਨੇ ਮੁਸਤੰਗ ਜ਼ਿਲ੍ਹੇ ਦਾ ਦੌਰਾ ਕੀਤਾ। ਜ਼ਿਲ੍ਹੇ ਵਿਚ ਆਉਣ ਵਾਲੇ ਵਿਦੇਸ਼ੀ ਲੋਕਾਂ 'ਚ ਭਾਰਤੀ ਸੈਲਾਨੀਆਂ ਦੀ ਗਿਣਤੀ ਵਧੇਰੇ ਹੈ। ਇੱਥੇ ਰਹਿ ਰਹੇ ਭਾਰਤੀ ਸੈਲਾਨੀ ਜ਼ਿਆਦਾਤਰ ਮੁਕਤੀਨਾਥ ਮੰਦਰ 'ਚ ਪੂਜਾ ਪਾਠ ਕਰਨ ਲਈ ਆਉਂਦੇ ਹਨ। ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਲ 2018 'ਚ ਇਸ ਸਥਾਨ ਦਾ ਦੌਰਾ ਕਰਨ ਮਗਰੋਂ ਇਹ ਗਿਣਤੀ ਹੌਲੀ-ਹੌਲੀ ਵਧਣ ਲੱਗੀ ਹੈ। 

ਏ. ਸੀ. ਏ. ਪੀ. ਦਫ਼ਤਰ ਦੇ ਮੁਖੀ ਤੁਲਸੀ ਦਹਿਲ ਨੇ ਕਿਹਾ ਕਿ ਸਾਲ 2018 ਵਿਚ 59,838 ਸੈਲਾਨੀਆਂ ਨੇ ਮੁਸਤੰਗ ਦਾ ਦੌਰਾ ਕੀਤਾ, ਜਦਕਿ 52,475 ਨੇ ਸਾਲ 2017 ਵਿਚ ਹਿਮਾਲਿਆ ਜ਼ਿਲ੍ਹੇ ਦਾ ਦੌਰਾ ਕੀਤਾ। ਲੋਮਥਾਂਗ ਦੇ ਇਕ ਹੋਟਲ ਉੱਦਮੀ ਰਾਮ ਬਹਾਦਰ ਨੇ ਕਿਹਾ ਕਿ ਅਸੀਂ ਪਿਛਲੇ ਤਿੰਨ ਸਾਲਾਂ ਵਿਚ ਇੱਥੇ ਸੈਰ-ਸਪਾਟੇ 'ਚ ਵਾਧਾ ਦੇਖਿਆ ਹੈ। ਭਾਰਤੀ ਸੈਲਾਨੀ ਸਾਡੇ ਮਹਿਮਾਨ ਹਨ। ਇੱਥੇ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੇ ਲੋਕ ਵੀ ਆਉਂਦੇ ਹਨ, ਜਿਸ ਨਾਲ ਸਾਡਾ ਕਾਰੋਬਾਰ ਅੱਗੇ ਵਧ ਰਿਹਾ ਹੈ। 

ਦੱਸਣਯੋਗ ਹੈ ਕਿ ਮੁਕਤੀਨਾਥ ਹਿੰਦੂਆਂ ਅਤੇ ਬੌਧ ਦੋਹਾਂ ਲਈ ਪਵਿੱਤਰ ਮੰਦਰਾਂ 'ਚੋਂ ਇਕ ਹੈ। ਸਾਲ 2018 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਥਾਂ ਦਾ ਦੌਰਾ ਕੀਤਾ ਸੀ, ਜਿਸ ਨੇ ਭਾਰਤ ਦੇ ਨਾਲ-ਨਾਲ ਨੇਪਾਲ ਵਿਚ ਉਕਤ ਥਾਂ ਮੀਡੀਆ ਲਈ ਸੁਰਖੀਆਂ ਬਣੀਆਂ ਸਨ।

Tanu

This news is Content Editor Tanu