ਮੈਨੂੰ ਰਾਜਨੀਤੀ ''ਚ ਆਉਣ ਲਈ ਸਭ ਤੋਂ ਪਹਿਲਾਂ ਅੰਕਲ ਮੰਡੇਲਾ ਨੇ ਕਿਹਾ ਸੀ : ਪ੍ਰਿਯੰਕਾ

07/19/2019 11:29:29 AM

ਨਵੀਂ ਦਿੱਲੀ— ਰੰਗਭੇਦ ਦੇ ਇਤਿਹਾਸ 'ਚ 18 ਜੁਲਾਈ ਦਾ ਦਿਨ ਕਾਫੀ ਅਹਿਮ ਹੈ। ਰੰਗਭੇਦ ਵਿਰੁੱਧ ਯੁੱਧ ਛੇੜਨ ਵਾਲੇ ਅਤੇ ਅਫਰੀਕਾ ਦੇ 'ਗਾਂਧੀ' ਕਹੇ ਜਾਣ ਵਾਲੇ ਨੈਲਸਨ ਮੰਡੇਲਾ 18 ਜੁਲਾਈ ਨੂੰ ਹੀ 1918 'ਚ ਪੈਦਾ ਹੋਏ ਸਨ। ਉਨ੍ਹਾਂ ਦੀ ਯਾਦ 'ਚ ਇਸ ਦਿਨ ਨੂੰ 'ਨੈਲਸਨ ਮੰਡੇਲਾ ਡੇਅ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਵੀਰਵਾਰ ਨੂੰ ਮੰਡੇਲਾ ਦੀ ਜਯੰਤੀ 'ਤੇ ਦੁਨੀਆ ਭਰ 'ਚ ਵੱਖ-ਵੱਖ ਤਰੀਕੇ ਨਾਲ ਲੋਕਾਂ ਨੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਨੇ ਵੀ ਮੰਡੇਲਾ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸਰੋਤ ਅਤੇ ਮਾਰਗਦਰਸ਼ਕ ਦੱਸਿਆ। ਮੰਡੇਲਾ ਨੂੰ 'ਅੰਕਲ ਨੈਲਸਨ' ਦੱਸਦੇ ਹੋਏ ਪ੍ਰਿਯੰਕਾ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਰਾਜਨੀਤੀ 'ਚ ਆਉਣ ਲਈ ਸਭ ਤੋਂ ਪਹਿਲਾਂ ਉਨ੍ਹਾਂ (ਮੰਡੇਲਾ) ਨੇ ਹੀ ਕਿਹਾ ਸੀ।ਮੰਡੇਲਾ ਹਮੇਸ਼ਾ ਮੇਰੇ ਮਾਰਗਦਰਸ਼ਕ ਰਹਿਣਗੇ
ਦੱਖਣੀ ਅਫਰੀਕਾ 'ਚ ਰੰਗਭੇਦ ਵਿਰੋਧੀ ਅੰਦਲੋਨ ਦੀ ਅਗਵਾਈ ਕਰਨ ਵਾਲੇ ਨੈਲਸਨ ਮੰਡੇਲਾ ਦੀ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ,''ਦੁਨੀਆ ਨੂੰ ਨੈਲਸਨ ਮੰਡੇਲਾ ਵਰਗੇ ਵਿਅਕਤੀਆਂ ਦੀ ਕਮੀ ਅੱਜ ਪਹਿਲਾਂ ਨਾਲੋਂ ਜ਼ਿਆਦਾ ਮਹਿਸੂਸ ਹੁੰਦੀ ਹੈ। ਉਨ੍ਹਾਂ ਦਾ ਜੀਵਨ ਸੱਚ, ਪ੍ਰੇਮ ਅਤੇ ਆਜ਼ਾਦੀ ਦੀ ਮਿਸਾਲ ਹੈ।'' ਉਨ੍ਹਾਂ ਨੇ ਕਿਹਾ,''ਮੇਰੇ ਲਈ ਉਹ ਅੰਕਲ ਨੈਲਸਨ ਸਨ, ਜਿਨ੍ਹਾਂ ਨੇ ਕਿਸੇ ਹੋਰ ਦੇ ਕਹਿਣ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਰਾਜਨੀਤੀ 'ਚ ਹੋਣਾ ਚਾਹੀਦਾ। ਉਹ ਹਮੇਸ਼ਾ ਮੇਰੇ ਪ੍ਰੇਰਨਾ ਸਰੋਤ ਅਤੇ ਮਾਰਗਦਰਸ਼ਕ ਬਣੇ ਰਹਿਣਗੇ।''ਇਹ ਤਸਵੀਰ 2001 ਦੀ ਹੈ
ਪ੍ਰਿਯੰਕਾ ਅਨੁਸਾਰ ਉਨ੍ਹਾਂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ ਕਿ ਉਹ 2001 ਦੀ ਹੈ, ਜਿਸ 'ਚ ਉਨ੍ਹਾਂ ਦਾ ਬੇਟਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਇਸ ਵਾਰ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਰਗਰਮ ਰਾਜਨੀਤੀ 'ਚ ਉਤਰੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਬਣੀ। ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦੇ ਅੰਦਰੋਂ ਇਹ ਆਵਾਜ਼ ਉੱਠ ਰਹੀ ਹੈ ਕਿ ਹੁਣ ਪ੍ਰਿਯੰਕਾ ਪਾਰਟੀ ਦੀ ਅਗਵਾਈ ਕਰੇ।

ਪਹਿਲੇ ਅਸ਼ਵੇਤ ਰਾਸ਼ਟਰਪਤੀ ਚੁਣੇ ਗਏ
ਜ਼ਿਕਰਯੋਗ ਹੈ ਕਿ 10 ਮਈ 1994 'ਚ ਮੰਡੇਲਾ ਦੱਖਣੀ ਅਫਰੀਕਾ ਦੇ ਪਹਿਲੇ ਅਸ਼ਵੇਤ (ਬਲੈਕ) ਰਾਸ਼ਟਰਪਤੀ ਚੁਣੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ 77 ਸਾਲ ਸੀ। ਉਨ੍ਹਾਂ ਨੇ ਸਿਰਫ਼ ਰੰਗਭੇਦ ਵਿਰੁੱਧ ਹੀ ਯੁੱਧ ਨਹੀਂ ਛੇੜਿਆ ਸਗੋਂ ਉਨ੍ਹਾਂ ਨੇ ਏਡਜ਼ ਵਿਰੁੱਧ ਵੀ ਜਾਗਰੂਕਤਾ ਪੈਦਾ ਕਰਨ 'ਚ ਅਹਿਮ

DIsha

This news is Content Editor DIsha