ਮੋਦੀ-ਸ਼ਾਹ ਦੀ ਹੱਤਿਆ ਸਬੰਧੀ ਗੱਲ ਕਰਨ ਵਾਲਾ ਕਾਂਗਰਸੀ ਨੇਤਾ ਨੇਲਈ ਕੰਨਨ ਗ੍ਰਿਫਤਾਰ

01/03/2020 11:38:07 AM

ਚੇਨਈ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਅਸ਼ੋਭਨੀਕ ਟਿੱਪਣੀ ਕਰਨ ਵਾਲੇ ਕਾਂਗਰਸੀ ਨੇਤਾ ਤੇ ਤਾਮਿਲ ਸਾਹਿਤਕਾਰ ਨੇਲਈ ਕੰਨਨ ਨੂੰ ਪੁਲਸ ਨੇ ਵੀਰਵਾਰ ਚੇਨਈ ਤੋਂ ਗ੍ਰਿਫਤਾਰ ਕਰ ਲਿਆ। 2 ਦਿਨ ਪਹਿਲਾਂ ਮੋਦੀ ਅਤੇ ਸ਼ਾਹ ਪ੍ਰਤੀ ਉਕਤ ਟਿੱਪਣੀਆਂ ਕਰਨ ਸਬੰਧੀ ਕਈ ਸ਼ਿਕਾਇਤਾਂ ਮਿਲਣ ਪਿੱਛੋਂ ਪੁਲਸ ਨੇ ਉਨ੍ਹਾਂ ਵਿਰੁੱਧ ਹਿੰਸਾ ਭੜਕਾਉਣ ਅਤੇ 2 ਭਾਈਚਾਰਿਆਂ ਦਰਮਿਆਨ ਫੁੱਟ ਪੈਦਾ ਕਰਨ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਸੀ।

ਪੁਲਸ ਨੇ ਇਹ ਕਾਰਵਾਈ ਭਾਜਪਾ ਦੀ ਸੂਬਾਈ ਇਕਾਈ ਦੇ ਬੁਲਾਰੇ ਨਾਰਾਇਣਨ ਤਿਰੂਪਤੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ। ਭਾਜਪਾ ਦੇ ਬੁਲਾਰੇ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੰਨਨ ਨੇ ਇਕ ਜਲਸੇ 'ਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰਾ ਦਾ ਨਾਂ ਲੈਂਦਿਆਂ ਕਿਹਾ ਸੀ ਕਿ ਮੈਨੂੰ ਹੈਰਾਨੀ ਹੋ ਰਹੀ ਹੈ ਕਿ ਮੁਸਲਮਾਨਾਂ ਨੇ ਅਜੇ ਤੱਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਹੱਤਿਆ ਕਿਉਂ ਨਹੀਂ ਕੀਤੀ ਹੈ?


Iqbalkaur

Content Editor

Related News