ਨੀਟ ਪ੍ਰੀਖਿਆ ''ਚ ਹਿੰਦੀ, ਅੰਗਰੇਜ਼ੀ ਅਤੇ ਉਰਦੂ ''ਚ ਵੀ ਮਿਲਣਗੇ ਪ੍ਰਸ਼ਨ ਪੱਤਰ

04/19/2019 1:40:35 PM

ਨਵੀਂ ਦਿੱਲੀ— ਦੇਸ਼ ਭਰ 'ਚ ਮੈਡੀਕਲ ਕਾਲਜਾਂ 'ਚ ਐੱਮ.ਬੀ.ਬੀ.ਐੱਸ. ਅਤੇ ਬੀ.ਡੀ.ਐੱਸ. ਪ੍ਰੋਗਰਾਮ 'ਚ ਦਾਖਲੇ ਲਈ ਆਯੋਜਿਤ ਨੀਟ ਪ੍ਰੀਖਿਆ 2019 'ਚ ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਣ ਦੇ ਪ੍ਰਸ਼ਨ ਪੱਤਰ ਸਾਰੇ ਪ੍ਰੀਖਿਆ ਕੇਂਦਰਾਂ 'ਤੇ ਮਿਲਣਗੇ। ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾ ਵਾਲੇ ਵਿਦਿਆਰਥੀਆਂ ਨੂੰ ਦੇਸ਼ ਦੇ ਕਿਸੇ ਵੀ ਕੇਂਦਰ 'ਚ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ, ਜਦੋਂ ਕਿ ਮਰਾਠੀ, ਆਸਾਮੀ, ਬੰਗਾਲੀ, ਕੰਨੜ, ਗੁਜਰਾਤੀ, ਉੜੀਆ, ਤੇਲੁਗੂ ਭਾਸ਼ਾਵਾਂ ਦੇ ਵਿਦਿਆਰਥੀਆਂ ਦੇ ਕੇਂਦਰ ਸੰਬੰਧਤ ਭਾਸ਼ਾ ਦੇ ਰਾਜ 'ਚ ਹੀ ਬਣਨਗੇ। ਖਾਸ ਗੱਲ ਇਹ ਹੈ ਕਿ ਪ੍ਰੀਖਿਆ ਆਯੋਜਕ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) 99 ਫੀਸਦੀ ਬਦਲਾਂ 'ਚ ਹੀ ਕੇਂਦਰ ਵੰਡ ਰਹੀ ਹੈ।

ਏਜੰਸੀ ਪ੍ਰਬੰਧਨ ਅਨੁਸਾਰ ਪਹਿਲੀ ਵਾਰ ਪੈੱਨ ਅਤੇ ਪੇਪਰ ਮੋਡ 'ਤੇ ਆਧਾਰਤ ਪ੍ਰੀਖਿਆ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁਕੀਆਂ ਹਨ। ਪ੍ਰੀਖਿਆ 'ਚ 15.15 ਲੱਖ ਵਿਦਿਆਰਥੀ ਸ਼ਾਮਲ ਹੋਣਗੇ। ਇਸ 'ਚ ਅੰਗਰੇਜ਼ੀ ਭਾਸ਼ਾ ਦੀ ਚੋਣ ਕਰਨ ਵਾਲੇ ਉਮੀਦਵਾਰਾਂ ਨੂੰ ਟੈਸਟ ਬੁਕਲੇਟ ਸਿਰਫ ਅੰਗਰੇਜ਼ੀ ਮਾਧਿਅਮ 'ਚ ਹੀ ਮਿਲੇਗੀ, ਜਦੋਂ ਕਿ ਹਿੰਦੀ ਬਦਲ ਵਾਲੇ ਉਮੀਦਵਾਰਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਦੀ ਟੈਸਟ ਬੁਕਲੇਟ ਦਿੱਤੀ ਜਾਵੇਗੀ। ਹੋਰ ਭਾਰਤੀ ਭਾਸ਼ਾਵਾਂ ਦੇ ਬਦਲ ਵਾਲੇ ਉਮੀਦਵਾਰਾਂ ਨੂੰ ਸੰਬੋਧਨ ਸਥਾਨਕ ਭਾਰਤੀ ਭਾਸ਼ਾ ਨਾਲ ਅੰਗਰੇਜ਼ੀ ਦੀ ਟੈਸਟ ਬੁਕਲੇਟ ਵੀ ਮਿਲੇਗੀ।

ਗਲਤ ਉੱਤਰ 'ਤੇ ਕੱਟਿਆ ਜਾਵੇਗਾ ਇਕ ਅੰਕ
ਐੱਨ.ਟੀ.ਏ. ਪ੍ਰਬੰਧਨ ਅਨੁਸਾਰ, ਇਸ ਵਾਰ ਦੀ ਨੀਟ ਪ੍ਰੀਖਿਆ 'ਚ ਨੈਗੇਟਿਵ ਮਾਰਕਿੰਗ ਵੀ ਹੋਵੇਗੀ। ਪ੍ਰਤੀ ਸਵਾਲ ਸਹੀ ਉੱਤਰ ਦੇਣ 'ਤੇ ਚਾਰ ਅੰਕ ਮਿਲਣਗੇ, ਜਦੋਂ ਕਿ ਪ੍ਰਤੀ ਗਲਤ ਉੱਤਰ 'ਤੇ ਇਕ ਅੰਕ ਕੁੱਲ ਅੰਕਾਂ ਤੋਂ ਕੱਟਿਆ ਜਾਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਰਫ ਕੰਮ ਟੈਸਟ ਬੁਕਲੇਟ 'ਤੇ ਹੀ ਕਰਨਾ ਹੋਵੇਗਾ।

DIsha

This news is Content Editor DIsha