ਕੋਰੋਨਾ ਆਫ਼ਤ ਦਰਮਿਆਨ ਦੇਸ਼ ਭਰ ''ਚ ਨੀਟ ਪ੍ਰੀਖਿਆ ਭਲਕੇ, ਕਲਾਸ ''ਚ ਬੈਠਣਗੇ ਇੰਨੇ ਵਿਦਿਆਰਥੀ

09/12/2020 6:39:20 PM

ਨਵੀਂ ਦਿੱਲੀ— ਜੇ. ਈ. ਈ-ਮੇਨ ਪ੍ਰੀਖਿਆ ਆਯੋਜਿਤ ਕਰਨ ਤੋਂ ਬਾਅਦ ਹੁਣ ਦੇਸ਼ ਭਰ ਵਿਚ ਨੀਟ ਪ੍ਰੀਖਿਆਵਾਂ ਆਯੋਜਿਤ ਹੋਣਗੀਆਂ। 13 ਸਤੰਬਰ ਯਾਨੀ ਕਿ ਕੱਲ੍ਹ ਨੀਟ ਪ੍ਰੀਖਿਆ ਹੋਵੇਗੀ। ਸਿੱਖਿਆ ਮੰਤਰਾਲਾ ਮੁਤਾਬਕ ਕੁੱਲ 15.97 ਲੱਖ ਵਿਦਿਆਰਥੀਆਂ ਨੇ ਨੀਟ ਪ੍ਰੀਖਿਆਵਾਂ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਕਰ ਕੇ ਨੀਟ ਪ੍ਰੀਖਿਆ ਨੂੰ ਆਯੋਜਿਤ ਕਰਨ ਲਈ ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਕੇਂਦਰ ਵਧਾ ਦਿੱਤੇ ਹਨ, ਤਾਂ ਕਿ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਸਹੀ ਢੰਗ ਨਾਲ ਹੋ ਸਕੇ।

ਕਮਰੇ 'ਚ ਬੈਠ ਸਕਣਗੇ 12 ਵਿਦਿਆਰਥੀ—
ਨੈਸ਼ਨਲ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਕੇਂਦਰ ਦੀ ਗਿਣਤੀ ਨੂੰ 2,546 ਤੋਂ ਵਧਾ ਕੇ 3,843 ਕਰ ਦਿੱਤੇ ਹਨ। ਹੁਣ ਹਰ ਕਮਰੇ 'ਚ 24 ਬੱਚਿਆਂ ਦੀ ਥਾਂ ਸਿਰਫ 12 ਬੱਚੇ ਹੀ ਬੈਠਣਗੇ। ਪ੍ਰੀਖਿਆ ਕੇਂਦਰ 'ਚ ਪਹੁੰਚਣ ਲਈ ਵਿਦਿਆਰਥੀਆਂ ਨੂੰ ਵੱਖ-ਵੱਖ ਸਮਾਂ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ 'ਚ ਸੈਨੇਟਾਈਜ਼ਰ ਅਤੇ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਿਰਫ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹੀ ਪ੍ਰੀਖਿਆ ਹਾਲ 'ਚ ਜਾਣ ਦੀ ਆਗਿਆ ਹੋਵੇਗੀ। ਨੀਟ ਪ੍ਰੀਖਿਆ ਨੂੰ ਦੇਖਦੇ ਹੋਏ ਕਈ ਸੂਬੇ ਵਿਦਿਆਰਥੀਆਂ ਲਈ ਟਰਾਂਸਪੋਰਟ ਦੀ ਵਿਵਸਥਾ ਵੀ ਕਰ ਰਹੇ ਹਨ, ਜੋ ਕਿ ਚੰਗੀ ਗੱਲ ਹੈ। 

ਪ੍ਰੀਖਿਆ ਹਾਲ 'ਚ ਵਿਦਿਆਰਥੀ ਲਿਜਾ ਸਕਣਗੇ ਇਹ ਚੀਜ਼ਾਂ—
ਪ੍ਰੀਖਿਆ ਕੇਂਦਰਾਂ ਵਿਚ ਉਮੀਦਵਾਰਾਂ ਨੂੰ ਨੀਟ 2020 ਐਡਮਿਟ ਕਾਰਡ ਲੈ ਕੇ ਜਾਣਾ ਹੋਵੇਗਾ।
ਸਵੈ-ਘੋਸ਼ਣਾ ਫਾਰਮ ਦੇਣਾ ਹੋਵੇਗਾ ਕਿ ਉਹ ਕੋਰੋਨਾ ਪਾਜ਼ੇਟਿਵ ਨਹੀਂ ਹੈ ਅਤੇ ਨਾ ਹੀ ਕਿਸੇ ਕੋਰੋਨਾ ਮਰੀਜ਼ ਦੇ ਸੰਪਕਰ ਵਿਚ ਆਏ ਹਨ।
ਫੋਟੋਗ੍ਰਾਫ਼ ਲੈ ਕੇ ਜਾਣੀਆਂ ਹੋਣਗੀਆਂ, ਜੋ ਕਿ ਐਪਲੀਕੇਸ਼ਨ ਫਾਰਮ 'ਚ ਅਪਲੋਡ ਕੀਤਾ ਹੋਵੇ।
ਫੋਟੋ ਆਈ.ਡੀ.
ਸਭ ਤੋਂ ਜ਼ਰੂਰੀ ਗੱਲ ਕਿ ਆਪਣੇ ਹੈੱਡ ਸੈਨੇਟਾਈਜ਼ਰ ਲੈ ਕੇ ਜਾ ਸਕਣਗੇ।
ਮਾਸਕ ਅਤੇ ਦਸਤਾਨੇ ਪਹਿਨਣਾ ਸਾਰੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੋਣਗੇ।
ਕੋਰੋਨਾ ਵਜ੍ਹਾ ਕਰਕੇ ਪ੍ਰੀਖਿਆ ਕੇਂਦਰਾਂ 'ਤੇ ਚੈਕਿੰਗ ਅਤੇ ਸੈਨੇਟਾਈਜ਼ੇਸ਼ਨ ਵਿਚ ਵੱਧ ਸਮਾਂ ਲੱਗ ਸਕਦਾ ਹੈ, ਇਸ ਲਈ ਉਮੀਦਵਾਰ ਪ੍ਰੀਖਿਆ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਪਹੁੰਚਣ। 
ਪ੍ਰੀਖਿਆ ਕੇਂਦਰ ਅੰਦਰ ਕੋਈ ਹੋਰ ਸਾਮਾਨ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ।
ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ 'ਚ ਐਂਟਰੀ ਕਰਨ ਤੋਂ ਬਾਅਦ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਹੋਵੇਗਾ।
ਪ੍ਰੀਖਿਆ ਕੇਂਦਰ ਐਂਟਰੀ ਲਈ ਉਮੀਦਵਾਰਾਂ ਨੂੰ ਪਹਿਚਾਣ ਪੱਤਰ ਨਾਲ ਆਪਣਾ ਨੀਟ 2020 ਐਡਮਿਟ ਕਾਰਡ ਦਿਖਾਉਣਾ ਹੋਵੇਗਾ।

Tanu

This news is Content Editor Tanu