ਨੀਰਵ ਮੋਦੀ ਨੂੰ ਮਿਲਿਆ UK ਦਾ Golden visa, ਨਵਾਂ ਕਾਰੋਬਾਰ ਚਲਾਉਣ ਲਈ ਖੇਡੀ ਇਹ ਗੇਮ

03/16/2019 1:20:40 PM

ਨਵੀਂ ਦਿੱਲੀ — ਭਾਰਤੀ ਬੈਂਕਾਂ ਨਾਲ 13 ਹਜ਼ਾਰ ਕਰੋੜ ਰੁਪਏ ਦਾ ਘਪਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਬ੍ਰਿਟੇਨ ਵਿਚ ਐਸ਼ ਦੀ ਜ਼ਿੰਦਗੀ ਜੀ ਰਿਹਾ ਹੈ। ਹੁਣੇ ਜਿਹੇ ਉਸਨੇ ਲੰਡਨ ਦੀਆਂ ਸੜਕਾਂ 'ਤੇ ਬੇਫਿਕਰੀ ਨਾਲ ਘੁੰਮਦੇ ਹੋਏ ਦੇਖਿਆ ਗਿਆ ਸੀ। ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਨੀਰਵ ਮੋਦੀ ਨੂੰ ਬ੍ਰਿਟਿਸ਼ ਸਰਕਾਰ ਨੇ Golden visa ਦਿੱਤਾ ਹੋਇਆ ਹੈ। ਇਹ ਉਥੋਂ ਦੀ ਸਰਕਾਰ ਵਲੋਂ ਜਾਰੀ ਕੀਤਾ ਜਾਣ ਵਾਲਾ Tier-1 ਯਾਨੀ ਕਿ ਸਭ ਤੋਂ ਉੱਚੇ ਅਹੁਦੇ ਦਾ ਵੀਜ਼ਾ ਹੈ ਅਤੇ ਜਿਹੜਾ ਕਿ ਵੱਡੇ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਹੈ।

ਕਿੰਨਾ ਨੂੰ ਦਿੱਤਾ ਜਾਂਦਾ ਹੈ ਇਹ ਵੀਜ਼ਾ

ਗੋਲਡਨ ਵੀਜ਼ਾ ਅਜਿਹੇ ਨਿਵੇਸ਼ਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੋ ਯੂਰੋਪੀਅਨ ਯੂਨੀਅਨ ਦੇ ਬਾਹਰ ਦੇ ਹੁੰਦੇ ਹਨ ਅਤੇ ਉਥੋਂ ਦੀ ਸਰਕਾਰ ਦੇ ਬਾਂਡਸ 'ਚ ਜਾਂ ਉਥੋਂ ਦੀ ਕਿਸੇ ਕੰਪਨੀ ਦੇ ਸ਼ੇਅਰਾਂ ਵਿਤ 20 ਲੱਖ ਪੌਂਡ(26.48 ਲੱਖ ਡਾਲਰ) ਦਾ ਨਿਵੇਸ਼ ਕਰਦਾ ਹੈ। ਮੀਡੀਆ ਰਿਪੋਰਟਸ ਮੁਤਾਬਕ ਨੀਰਵ ਮੋਦੀ ਨੂੰ ਇਹ ਵੀਜ਼ਾ ਉਸਦੇ ਭਾਰਤੀ ਪਾਸਪੋਰਟ 'ਤੇ ਜਾਰੀ ਕੀਤਾ ਗਿਆ ਹੈ। ਇਸ ਵੀਜ਼ੇ ਦੇ ਤਹਿਤ ਕੋਈ ਵਿਅਕਤੀ ਬ੍ਰਿਟੇਨ ਵਿਚ ਪੜ੍ਹਾਈ ਕਰ ਸਕਦਾ ਹੈ, ਕੰਮ ਕਰ ਸਕਦਾ ਹੈ ਅਤੇ ਕਾਰੋਬਾਰ ਕਰ ਸਕਦਾ ਹੈ। ਇਥੇ 20 ਲੱਖ ਪੌਂਡ ਤੱਕ ਦਾ ਕੀਤਾ ਇਹ ਨਿਵੇਸ਼ ਪੰਜ ਸਾਲ ਤੱਕ ਲਈ ਲਾਕ ਕਰ ਦਿੱਤਾ ਜਾਂਦਾ ਹੈ। ਇਸ ਮਿਆਦ ਦੇ ਪੁੱਗਣ ਤੱਕ ਨਿਵੇਸ਼ਕ ਬ੍ਰਿਟੇਨ ਦੀ ਸਥਾਈ ਨਾਗਰਿਕ ਲੈਣ ਦੇ ਯੋਗ ਹੋ ਜਾਂਦਾ ਹੈ। ਹਾਲਾਂਕਿ ਜੇਕਰ ਉਸਨੇ ਜ਼ਿਆਦਾ ਨਿਵੇਸ਼ ਕੀਤਾ ਹੋਵੇ ਤਾਂ ਉਸਨੂੰ ਨਾਗਰਿਕਤਾ ਜਲਦੀ ਵੀ ਮਿਲ ਸਕਦੀ ਹੈ।

ਸ਼ੁਰੂ ਕਰ ਲਿਆ ਹੈ ਨਵਾਂ ਕਾਰੋਬਾਰ

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਇਕ ਅਖਬਾਰ ਨੇ ਨੀਰਵ ਮੋਦੀ ਦੇ ਲੰਡਨ ਦੇ ਵੈਸਟ ਐਂਡ ਇਲਾਕੇ 'ਚ 80 ਲੱਖ ਪੌਂਡ ਦੇ ਆਲੀਸ਼ਾਨ ਅਪਾਰਟਮੈਂਟ 'ਚ ਰਹਿਣ ਅਤੇ ਨਵੇਂ ਸਿਰੇ ਤੋਂ ਹੀਰਾ ਕਾਰੋਬਾਰ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਸੀ। ਉਸਨੇ ਆਪਣੇ ਬਿਜ਼ਨੈੱਸ ਨੂੰ Diamond Holdings ਦਾ ਨਾਂ ਦਿੱਤਾ ਹੈ।