ਲੋੜਵੰਦ ਮਰੀਜ਼ਾਂ ਨੂੰ ''ਆਪ'' ਸਰਕਾਰ ਦੇਵੇਗੀ ਇਹ ਸੌਗਾਤ

07/08/2017 3:01:16 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦਿੱਲੀ ਦੇ ਲੋਕਾਂ ਨੂੰ ਇਕ ਵੱਡੀ ਸੌਗਾਤ ਦੇਣ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਮੈਗਾ ਸਿਹਤ ਯੋਜਨਾ ਦਾ ਸ਼ੁੱਭ ਆਰੰਭ ਕਰਨ ਜਾ ਰਹੇ ਹਨ, ਜਿਸ ਦੇ ਅਧੀਨ ਦਿੱਲੀ ਸਰਕਾਰ ਦੇ ਅਧੀਨ ਆਉਣ ਵਾਲੇ ਕਿਸੇ ਵੀ ਸਰਕਾਰੀ ਹਸਪਤਾਲ 'ਚ ਆਪਰੇਸ਼ਨ ਲਈ 30 ਦਿਨਾਂ ਤੋਂ ਵਧ ਦੀ ਵੇਟਿੰਗ ਦੀ ਸਥਿਤੀ 'ਚ ਉਸ ਮਰੀਜ਼ ਦਾ ਆਪਰੇਸ਼ਨ ਦਿੱਲੀ ਦੇ ਨਿੱਜੀ ਹਸਪਤਾਲਾਂ 'ਚ ਕਰਵਾਇਆ ਜਾਵੇਗਾ, ਜਿਸ ਦਾ ਖਰਚ ਦਿੱਲੀ ਸਰਕਾਰ ਚੁੱਕੇਗੀ। ਇਸ ਯੋਜਨਾ ਅਨੁਸਾਰ ਐੱਮ.ਆਰ.ਆਈ. ਸੀ.ਟੀ. ਸਕੈਨ ਅਤੇ ਪੀ.ਟੀ. ਸਿਟੀ ਸਕੈਨ ਵਰਗੇ ਮਹਿੰਗੇ ਰੇਡੀਓ ਥੈਰੇਪੀ ਟੈਸਟ ਵੀ ਹੁਣ ਮੁਫ਼ਤ ਹੋਣਗੇ। 
ਸਰਕਾਰ ਨੇ ਇਸ ਲਈ ਦਿੱਲੀ ਦੇ ਕਈ ਮਸ਼ਹੂਰ ਨਿੱਜੀ ਹਸਪਤਾਲਾਂ ਨੂੰ ਪੈਨਲ 'ਚ ਸ਼ਾਮਲ ਕੀਤਾ ਹੈ। ਦਿੱਲੀ ਸਰਕਾਰ ਦੇ ਅਧੀਨ 24 ਹਸਪਤਾਲਾਂ ਵੱਲੋਂ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਨੂੰ ਇਹ ਸਹੂਲਤ ਮਿਲ ਸਕੇਗੀ। ਗਾਲਬਲੈਡਰ ਹਾਰਡ ਬਾਈਪਾਸ ਅਤੇ ਕਿਡਨੀ ਦੇ ਆਪਰੇਸ਼ਨ ਵਰਗੇ ਮਹਿੰਗੇ ਇਲਾਜ ਲਈ ਦਿੱਲੀ ਸਰਕਾਰ ਨੇ ਰਾਜਧਾਨੀ ਦੇ 48 ਨਿੱਜੀ ਹਸਪਤਾਲਾਂ ਨੂੰ ਪੈਨਲ 'ਚ ਸ਼ਾਮਲ ਕੀਤਾ ਹੈ। ਇਨ੍ਹਾਂ ਯੋਜਨਾਵਾਂ ਦਾ ਲਾਭ ਸਿਰਫ ਦਿੱਲੀ ਦੇ ਰਹਿਣ ਵਾਲੇ ਮਰੀਜ਼ਾਂ ਨੂੰ ਹੀ ਮਿਲੇਗਾ। ਦਿੱਲੀ ਦੇ ਸਰਕਾਰੀ ਹਸਪਤਾਲ ਡਾਕਟਰਾਂ ਅਤੇ ਸਰਜਨਾਂ ਦੇ ਨਾਲ-ਨਾਲ ਯੰਤਰਾਂ ਦੀ ਕਮੀ ਨਾਲ ਜੂਝ ਰਹੇ ਹਨ। ਅਜਿਹੇ 'ਚ ਮਰੀਜ਼ਾਂ ਨੂੰ ਇਸ ਦਾ ਖਾਮਿਆਜ਼ਾ ਨਾ ਚੁੱਕਣਾ ਪਵੇ, ਇਸ ਲਈ ਕੇਜਰੀਵਾਲ ਸਰਕਾਰ ਨਵੀਂ ਯੋਜਨਾ ਲੈ ਕੇ ਆਈ ਹੈ।