ਆਫਤ ਦੌਰਾਨ ਨੁਕਸਾਨ ਨੂੰ ਘੱਟ ਕਰਨ ਵਾਲੀ ਤਕਨੀਕ ਦੀ ਲੋੜ: ਨਿਤੀਸ਼

07/21/2017 5:21:30 PM

ਪਟਨਾ—ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਕੁਦਰਤੀ ਆਫਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਤਰ੍ਹਾਂ ਦੀ ਤਕਨੀਕ ਨੂੰ ਅਪਣਾਉਣ ਦੀ ਲੋੜ ਹੈ, ਜਿਸ ਨਾਲ ਨੁਕਸਾਨ ਘੱਟ ਤੋਂ ਘੱਟ ਹੋਵੇ। ਕੁਮਾਰ ਨੇ ਰਾਜਧਾਨੀ ਦੇ ਪਾਰਟੀ ਬਿਲਡਿੰਗ 'ਚ ਬਿਹਾਰ ਦੇ ਸੂਬਾ ਆਫਤ ਜੋਖਮ ਕਟੌਤੀ ਮੰਚ 2017 ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੁਦਰਤੀ ਆਫਤ ਨੂੰ ਕੋਈ ਨਹੀਂ ਰੋਕ ਸਕਦਾ। ਆਫਤ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਇਹ ਨੁਕਸਾਨ ਘੱਟ ਤੋਂ ਘੱਟ ਹੋਵੇ, ਸਾਡਾ ਇਹ ਹੀ ਟੀਚਾ ਹੈ। ਸਾਨੂੰ ਇਹ ਟੀਚਾ ਨਿਰਧਾਰਿਤ ਕਰਨਾ ਚਾਹੀਦਾ ਕਿ ਕਿਸ ਤਰ੍ਹਾਂ ਆਫਤ ਦੇ ਪ੍ਰਭਾਵ ਨੂੰ ਘੱਟ ਕਰ ਸਕੇ। ਸਾਨੂੰ ਆਫਤ ਜੋਖਮ ਕਟੌਤੀ ਲਈ ਹਮੇਸ਼ਾਂ ਕੋਸ਼ਿਸ਼ ਕਰਨੀ ਚਾਹੀਦੀ।
ਮੁੱਖ ਮੰਤਰੀ ਨੇ ਬਿਹਾਰ ਨੂੰ ਬਹੁ ਆਫਤ ਪ੍ਰਭਾਵਿਤ ਸੂਬਾ ਦੱਸਿਆ ਅਤੇ ਕਿਹਾ ਕਿ ਸੂਬੇ 'ਚ ਅਨੋਖੀ ਸਥਿਤੀ ਹੈ। ਪ੍ਰਦੇਸ਼ ਹੜ੍ਹ ਅਤੇ ਸੋਕੇ ਦੋਵਾਂ ਨਾਲ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਹਾਰ 'ਚ ਮੀਂਹ ਘੱਟ ਹੋਵੇ ਫਿਰ ਵੀ ਗੁਆਂਢੀ ਦੇਸ਼ ਜਾਂ ਹੋਰ ਸੂਬਿਆਂ 'ਚ ਹੋ ਰਹੀ ਬਾਰਸ਼ ਨਾਲ ਪ੍ਰਭਾਵਿਤ ਹੁੰਦਾ ਹੈ। ਜੇਕਰ ਨੇਪਾਲ 'ਚ ਭਾਰੀ ਬਾਰਸ਼ ਹੋਈ ਤਾਂ ਨੇਪਾਲ ਤੋਂ ਨਿਕਲਣ ਵਾਲੀ ਨਦੀਆਂ 'ਚ ਉਛਾਲ ਆਵੇਗਾ। ਜੇਕਰ ਮੱਧ ਪ੍ਰਦੇਸ਼ ਅਤੇ ਝਾਰਖੰਡ 'ਚ ਵਧ ਬਾਰਸ਼ ਹੋਈ ਤਾਂ ਦੱਖਣੀ ਬਿਹਾਰ 'ਚ ਹੜ੍ਹ ਦੀ ਸਥਿਤੀ ਬਣ ਜਾਵੇਗੀ। ਇਸ ਤਰ੍ਹਾਂ ਜੇਕਰ ਉਤਰਾਖੰਡ 'ਚ ਵਧ ਬਾਰਸ਼ ਹੋਈ ਤਾਂ ਗੰਗਾ 'ਚ ਉਛਾਲ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਹਰ ਸਾਲ ਹੜ੍ਹ ਅਤੇ ਸੋਕੇ ਨਾਲ ਲੜਨ ਲਈ ਤਿਆਰ ਰਹਿਣਾ ਪੈਂਦਾ ਹੈ।