ਐੱਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਦੀ ਮੌਤ ਗੈਰ-ਕੁਦਰਤੀ'', ਕਤਲ ਦਾ ਕੇਸ ਦਰਜ

04/19/2019 4:47:37 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐੱਨ.ਡੀ. ਤਿਵਾੜੀ ਦੇ ਬੇਟੇ ਸ਼ੇਖਰ ਤਿਵਾੜੀ ਦੀ ਸ਼ੱਕੀ ਮੌਤ ਦਾ ਮਾਮਲਾ ਦਿੱਲੀ ਪੁਲਸ ਨੇ ਕ੍ਰਾਈਮ ਬਰਾਂਚ ਨੂੰ ਸੌਂਪ ਦਿੱਤਾ ਹੈ। ਇਸ ਸਮੇਂ ਕ੍ਰਾਈਮ ਬਰਾਂਚ ਦੀ ਟੀਮ ਅਤੇ ਸੀਨੀਅਰ ਅਫ਼ਸਰ ਡਿਫੈਂਸਰ ਕਾਲੋਨੀ ਸਥਿਤ ਉਸ ਦੇ ਘਰ ਪੁੱਜੇ। ਟੀਮ ਘਰ ਦੀ ਜਾਂਚ ਤੋਂ ਰੋਹਿਤ ਦੀ ਮੌਤ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਸਵ. ਐੱਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਪੋਸਟਮਾਰਟਮ ਰਿਪੋਰਟ 'ਚ 'ਗੈਰ-ਕੁਦਰਤੀ' ਮੌਤ ਦੀ ਗੱਲ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 302 (ਕਤਲ ਦਾ ਮਾਮਲਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਰੋਹਿਤ ਸ਼ੇਖਰ ਦੀ ਸ਼ੱਕੀ ਹਾਲਾਤਾਂ 'ਚ ਮੰਗਲਵਾਰ ਨੂੰ ਮੌਤ ਹੋ ਗਈ ਸੀ। ਸਿਹਤ ਖਰਾਬ ਹੋਣ 'ਤੇ ਸ਼ਾਮ ਕਰੀਬ 4.41 ਵਜੇ ਸਾਕੇਤ ਸਥਿਤ ਮੈਕਸ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਰੋਹਿਤ ਨੂੰ ਮ੍ਰਿਤ ਐਲਾਨ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ 40 ਸਾਲਾ ਰੋਹਿਤ ਦੀ ਮੌਤ ਹਸਪਤਾਲ ਲਿਜਾਉਣ ਤੋਂ ਪਹਿਲਾਂ ਹੀ ਹੋ ਗਈ ਸੀ। ਹਸਪਤਾਲ 'ਚ ਰੋਹਿਤ ਦੀ ਮਾਂ ਉੱਜਵਲਾ ਅਤੇ ਪਤਨੀ ਅਪੂਰਵਾ ਸ਼ੁਕਲਾ ਵੀ ਮੌਜੂਦ ਸੀ। ਰੋਹਿਤ ਦੀ ਮਾਂ ਉੱਜਵਲਾ ਤੋਂ ਜਦੋਂ ਬੇਟੇ ਦੀ ਮੌਤ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮੇਰੇ ਬੇਟੇ ਦੀ ਕੁਦਰਤੀ ਮੌਤ ਹੋਈ ਹੈ ਪਰ ਇਹ ਮੈਂ ਬਾਅਦ 'ਚ ਦਸਾਂਗੀ ਕਿ ਉਹ ਕਿਹੜੇ ਹਾਲਾਤਾਂ 'ਚ ਸੀ, ਜੋ ਉਸ ਦੀ ਮੌਤ ਲਈ ਜ਼ਿੰਮੇਵਾਰ ਹਨ ਪਰ ਇਸ ਤੋਂ ਬਾਅਦ ਵੀ ਰੋਹਿਤ ਦਾ ਮੌਤ ਤੋਂ ਪਹਿਲਾਂ ਕੀ ਲੋਕਾਂ ਨੂੰ ਫੋਨ ਕਰਨਾ ਅਤੇ ਇਨ੍ਹਾਂ 'ਚ ਪੱਤਰਕਾਰਾਂ ਦੇ ਨੰਬਰਾਂ ਦਾ ਸ਼ਾਮਲ ਹੋਣਾ ਮਾਮਲੇ ਨੂੰ ਸ਼ੱਕੀ ਬਣਾ ਰਿਹਾ ਹੈ।

DIsha

This news is Content Editor DIsha