ਇੰਡੀਆ ਨਹੀਂ 'ਭਾਰਤ' ਲਿਖੋ, ਕਿਤਾਬਾਂ 'ਚ ਬਦਲੇਗਾ ਦੇਸ਼ ਦਾ ਨਾਂ! NCERT ਪੈਨਲ ਨੇ ਕੀਤੀ ਸਿਫਾਰਿਸ਼

10/25/2023 4:29:58 PM

ਨਵੀਂ ਦਿੱਲੀ- ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ 'ਚ ਇਕ ਨਵਾਂ ਇਤਿਹਾਸਿਕ ਬਦਲਾਅ ਹੋਣ ਵਾਲਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਵਿਦਿਆਰਥੀਆਂ ਨੂੰ ਕਿਤਾਬਾਂ 'ਚ 'ਇੰਡੀਆ' ਦੀ ਥਾਂ 'ਭਾਰਤ' ਸ਼ਬਦ ਪੜ੍ਹਿਆ ਜਾਵੇਗਾ। ਐੱਨ.ਸੀ.ਈ.ਆਰ.ਟੀ. ਪੈਨਲ ਨੇ ਸਾਰੀਆਂ ਐੱਨ.ਸੀ.ਈ.ਆਰ.ਟੀ. ਪਾਠ ਪੁਸਤਕਾਂ 'ਚ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰਨ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। 

ਪੈਨਲ ਦੇ ਮੈਂਬਰਾਂ 'ਚੋਂ ਇਕ ਸੀ.ਆਈ. ਆਈਜੈਕ ਨੇ ਕਿਹਾ ਕਿ ਐੱਨ.ਸੀ.ਈ.ਆਰ.ਟੀ. ਕਿਤਾਬਾਂ ਦੇ ਅਗਲੇ ਸੈੱਟ 'ਚ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰ ਦਿੱਤਾ ਜਾਵੇਗਾ। ਕੁਝ ਮਹੀਨੇ ਪਹਿਲਾਂ ਇਹ ਪ੍ਰਸਤਾਵ ਦਿੱਤਾ ਗਿਆ ਸੀ ਜੋ ਕਿ ਹੁਣ ਸਵੀਕਾਰ ਕਰ ਲਿਆ ਗਿਆ ਹੈ। ਕਮੇਟੀ ਨੇ ਪਾਠ ਪੁਸਤਕਾਂ 'ਚ 'ਹਿੰਦੂ ਵਿਕਟ੍ਰੀਜ਼' ਨੂੰ ਉਜਾਕਰ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ। 

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ

ਕਮੇਟੀ ਨੇ ਪਾਠ ਪੁਸਤਕਾਂ 'ਚ 'ਐਂਸ਼ੀਐਂਟ ਹਿਸਟਰੀ' ਦੇ ਸਥਾਨ 'ਤੇ 'ਕਲਾਸੀਕਲ ਹਿਸਟਰੀ' ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਤਿਹਾਸ ਨੂੰ ਹੁਣ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ 'ਚ ਨਹੀਂ ਵੰਡਿਆ ਜਾਵੇਗਾ ਕਿਉਂਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਇਕ ਪੁਰਾਣਾ ਅਤੇ ਬ੍ਰਿਟਿਸ਼ ਸਾਮਰਾਜਵਾਦ ਤੋਂ ਅਣਜਾਣ ਰਾਸ਼ਟਰ ਹੈ। ਅੰਗਰੇਜਾਂ ਨੇ ਭਾਰਤੀ ਇਤਿਹਾਸ ਨੂੰ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ 'ਚ ਵੰਡਿਆ ਹੈ। ਹੁਣ ਐਂਸ਼ੀਐਂਟ ਦਾ ਮਤਲਬ ਪ੍ਰਾਚੀਨ ਹੁੰਦਾ ਹੈ। ਉਹ ਦਿਖਾਉਂਦਾ ਹੈ ਕਿ ਦੇਸ਼ ਹਨ੍ਹੇਰੇ 'ਚ ਸੀ, ਜਿਵੇਂ ਕਿ ਉਸ ਵਿਚ ਕੋਈ ਵਿਗਿਆਨਕ ਜਾਗਰੂਕਤਾ ਸੀ ਹੀ ਨਹੀਂ। ਸੌਰ ਮੰਡਲ ਅਤੇ ਆਰੀਆਭੱਟ ਦੇ ਕੰਮ ਸਮੇਤ ਅਜਿਹੀਆਂ ਕਈ ਉਦਾਹਰਣਾਂ ਵੀ ਹਨ। 

ਆਈਜੈਕ ਨੇ ਕਿਹਾ ਕਿ ਅਸਲ 'ਚ ਇੰਡੀਆ ਸ਼ਬਦ ਦਾ ਆਮਤੌਰ 'ਤੇ ਇਸਤੇਮਾਲ ਈਸਟ ਇੰਡੀਆ ਕੰਪਨੀ ਅਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਸੀ। ਉਥੇ ਹੀ ਭਾਰਤ ਸ਼ਬਦ ਦਾ ਜ਼ਿਕਰ ਵਿਸ਼ਣੁ ਪੁਰਾਣ ਵਰਗੇ ਪ੍ਰਾਚੀਨ ਲੇਖਾਂ 'ਚ ਮਿਲਦਾ ਹੈ, ਜੋ 7 ਹਜ਼ਾਰ ਸਾਲ ਪੁਰਾਣੇ ਹਨ। ਅਜਿਹੇ 'ਚ ਕਮੇਟੀ ਨੇ ਆਮ ਸਹਿਮਤੀ ਨਾਲ ਸਿਫਾਰਿਸ਼ ਕੀਤੀ ਹੈ ਕਿ ਸਾਰੀਆਂ ਜਮਾਤਾਂ ਦੀਆਂ ਕਿਤਾਬਾਂ 'ਚ ਭਾਰਤ ਦੇ ਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਔਰਤਾਂ ਹੀ ਨਹੀਂ ਹੁਣ ਪੁਰਸ਼ ਵੀ ਲੈ ਸਕਣਗੇ ਗਰਭ ਨਿਰੋਧਕ, ICMR ਨੇ ਕੀਤਾ ਸਫ਼ਲ ਪ੍ਰੀਖਣ

Rakesh

This news is Content Editor Rakesh