ਨਕਸਲੀ ਤੇ ਵੱਖਵਾਦੀ ਭਾਰਤ ''ਚ ਕਰ ਰਹੇ ਹਨ ਮਾਸੂਮ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ: ਸੰਯੁਕਤ ਰਾਸ਼ਟਰ

10/08/2017 1:00:12 AM

ਵਾਸ਼ਿੰਗਟਨ (ਇੰਟ)— ਸੰਯੁਕਤ ਰਾਸ਼ਟਰ ਮੁਖੀ ਨੇ ਭਾਰਤ 'ਚ ਵੱਖਵਾਦੀਆਂ ਤੇ ਨਕਸਲੀਆਂ ਵਲੋਂ ਬੱਚਿਆਂ ਦੀ ਭਰਤੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਏਂਟੋਨੀਓ ਗੁਟੇਰੇਸ ਨੇ ਕਿਹਾ ਕਿ ਹਥਿਆਰਬੰਦ ਸਮੂਹਾਂ ਤੇ ਸਰਕਾਰ ਦੇ ਵਿਚਕਾਰ ਹਿੰਸਾ ਦੀਆਂ ਘਟਨਾਵਾਂ ਨਾਲ ਛੱਤੀਸਗੜ੍ਹ, ਝਾਰਖੰਡ ਤੇ ਜੰਮੂ-ਕਸ਼ਮੀਰ ਇਲਾਕੇ ਦੇ ਬੱਚੇ ਵਿਸ਼ੇਸ਼ ਰੂਪ ਨਾਲ ਪ੍ਰਭਾਵਿਤ ਹੋ ਰਹੇ ਹਨ।
'ਚਿਲਡ੍ਰਨ ਇਨ ਆਰਮਡ ਕਾਨਫਲਿਕਟ' 'ਤੇ ਆਪਣੀ ਸਲਾਨਾ ਰਿਪੋਰਟ 'ਤੇ ਗੁਤੇਰੇਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਲਗਾਤਾਰ ਹਥਿਆਰਬੰਦ ਸਮੂਹਾਂ ਵਲੋਂ ਬੱਚਿਆ ਦੀ ਵਰਤੋਂ ਤੇ ਨਿਯੁਕਤੀ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ। ਇਨ੍ਹਾਂ 'ਚ ਨਕਸਲੀ ਸਮੂਹ ਵੀ ਸ਼ਾਮਲ ਹਨ। ਇਹ ਖਾਸ ਕਰਕੇ ਝਾਰਖੰਡ ਤੇ ਛੱਡੀਸਗੜ੍ਹ 'ਚ ਹੋ ਰਿਹਾ ਹੈ। 
ਸੰਯੁਕਤ ਰਾਸ਼ਟਰ ਨੇ ਹਥਿਆਰਬੰਦ ਸਮੂਹਾਂ 'ਚ ਬੱਚਿਆ ਦੀ ਭਰਤੀ ਤੇ ਵਰਤੋਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਇਸ 'ਚ ਮਦਰਸੇ ਦੇ ਬੱਚੇ ਵੀ ਸ਼ਾਮਲ ਹਨ। ਸਾਲ 2016 'ਚ ਵੱਖ-ਵੱਖ ਥਾਵਾਂ 'ਤੇ ਹੋਏ ਸੰਘਰਸ਼ਾਂ 'ਚ 8000 ਤੋਂ ਜ਼ਿਆਦਾ ਬੱਚੇ ਮਾਰੇ ਗਏ ਤੇ ਅਪੰਗ ਹੋ ਗਏ।