ਗੜ੍ਹਚਿਰੌਲੀ: ਨਕਸਲੀਆਂ ਨੂੰ ਮਾਰ ਜਵਾਨਾਂ ਨੇ ਸਪਨਾ ਚੌਧਰੀ ਦੇ ਗੀਤ ''ਤੇ ਕੀਤਾ ਡਾਂਸ (ਵੀਡੀਓ)

04/24/2018 9:59:56 AM

ਨਾਗਪੁਰ— ਗੜ੍ਹਚਿਰੌਲੀ 'ਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਵੱਖ-ਵੱਖ ਹੋਈਆਂ 2 ਮੁਕਾਬਲਿਆਂ 'ਚ ਘੱਟੋ-ਘੱਟ 27 ਨਕਸਲੀ ਮਾਰੇ ਗਏ ਹਨ। ਇਸ ਤੋਂ ਪਹਿਲਾਂ ਸੁਰੱਖਿਆ ਫੋਰਸਾਂ ਨੇ 16 ਨਕਸਲੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਸੋਮਵਾਰ ਨੂੰ 11 ਨਕਸਲੀਆਂ ਦੀਆਂ ਲਾਸ਼ਾਂ ਇੰਦਰਾਵਤੀ ਨਦੀ 'ਚ ਰੁੜ੍ਹਦੀਆਂ ਮਿਲੀਆਂ ਹਨ। ਇਨ੍ਹਾਂ 'ਚੋਂ 2 ਮਹਿਲਾ ਨਕਸਲੀ ਵੀ ਸ਼ਾਮਲ ਹਨ। ਇਸ ਤਰ੍ਹਾਂ ਨਾਲ ਇਨ੍ਹਾਂ ਦੋਹਾਂ ਐਨਕਾਊਂਟਰਜ਼ 'ਚ 28 ਨਕਸਲੀ ਮਾਰੇ ਜਾ ਚੁਕੇ ਹਨ। ਇਨ੍ਹਾਂ 2 ਸਫ਼ਲ ਆਪਰੇਸ਼ਨਾਂ ਤੋਂ ਬਾਅਦ ਜਵਾਨਾਂ ਨੇ ਇਸ ਦਾ ਜਸ਼ਨ ਵੀ ਮਨਾਇਆ ਹੈ। ਸਪਨਾ ਚੌਧਰੀ ਦੇ ਗੀਤ 'ਤੇ ਜਵਾਨਾਂ ਨੇ ਡਾਂਸ ਕੀਤਾ।

ਜਵਾਨਾਂ ਦੇ ਜਸ਼ਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਜਵਾਨ ਸਪਨਾ ਚੌਧਰੀ ਦੇ ਹਿਟ ਗੀਤ 'ਤੇ ਡਾਂਸ ਕਰਦੇ ਦੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਐਤਵਾਰ ਤੋਂ ਬਾਅਦ ਇਕ ਵਾਰ ਫਿਰ ਸੋਮਵਾਰ ਦੀ ਸ਼ਾਮ ਨੂੰ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ਮੁਕਾਬਲਾ ਹੋਇਆ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਏ ਮੁਕਾਬਲੇ ਤੋਂ ਬਾਅਦ 11 ਹੋਰ ਨਕਸਲੀਆਂ ਦੀਆਂ ਲਾਸ਼ਾਂ ਤੈਰਦੀਆਂ ਮਿਲੀਆਂ ਹਨ।
ਪੁਲਸ ਇੰਸਪੈਕਟਰ ਜਨਰਲ (ਨਕਸਲ ਵਿਰੋਧੀ ਮੁਹਿੰਮ) ਸ਼ਰਦ ਸ਼ੇਲਾਰ ਨੇ ਦੱਸਿਆ ਕਿ ਮੁਕਾਬਲਾ ਜ਼ਿਲੇ ਦੇ ਜਿਮਾਲਗੱਟਾ ਇਲਾਕੇ 'ਚ ਰਾਜਾਰਾਮ ਖਾਂਦਲਾ ਜੰਗਲ 'ਚ ਹੋਇਆ। ਇਸ ਮੁਹਿੰਮ 'ਚ ਜ਼ਿਲਾ ਪੁਲਸ ਦੇ ਵਿਸ਼ੇਸ਼ ਸੀ.-60 ਕਮਾਂਡੋ ਸ਼ਾਮਲ ਸਨ। ਪੁਲਸ ਨੇ ਮਾਰੇ ਗਏ ਨਕਸਲੀਆਂ 'ਚੋਂ 11 ਦੀ ਪਛਾਣ ਵੀ ਕਰ ਲਈ ਹੈ।