ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ

04/04/2021 6:02:01 PM

ਗੁਹਾਟੀ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਛੱਤੀਸਗੜ੍ਹ ’ਚ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਜਵਾਬ ਦਿੱਤਾ ਜਾਵੇਗਾ। ਸ਼ਾਹ ਨੇ ਇਹ ਵੀ ਕਿਹਾ ਕਿ ਮੁਕਾਬਲੇ ਤੋਂ ਬਾਅਦ ਛੱਤੀਸਗੜ੍ਹ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਜਿੱਥੋਂ ਤੱਕ ਗਿਣਤੀ ਦਾ ਸਵਾਲ ਹੈ, ਤਾਂ ਦੋਹਾਂ ਵਲੋਂ ਨੁਕਸਾਨ ਹੋਇਆ ਹੈ ਅਤੇ ਜ਼ਖਮੀ ਹੋਣ ਵਾਲਿਆਂ ਦੀ ਸਟੀਕ ਗਿਣਤੀ ਤੁਰੰਤ ਪਤਾ ਨਹੀਂ ਲੱਗ ਸਕੀ ਹੈ। ਗ੍ਰਹਿ ਮੰਤਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਅਸਾਮ ਵਿਚ ਚੋਣ ਪ੍ਰਚਾਰ ਲਈ ਆਪਣਾ ਦੌਰਾ ਵਿਚਾਲੇ ਰੋਕ ਕੇ ਹਵਾਈ ਮਾਰਗ ਤੋਂ ਵਾਪਸ ਦਿੱਲੀ ਪਰਤ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਰੱਖਿਆ ਕਾਮਿਆਂ ਨੇ ਆਪਣੀ ਜਾਨ ਗੁਆਈ ਹੈ, ਅਸੀਂ ਇਸ ਖੂਨ-ਖ਼ਰਾਬੇ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਉੱਚਿਤ ਸਮੇਂ ’ਤੇ ਜਵਾਬ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

ਓਧਰ ਪੁਲਸ ਨੇ ਕਿਹਾ ਕਿ ਮੁਕਾਬਲੇ ਮਗਰੋਂ ਲਾਪਤਾ ਹੋਏ 18 ਜਵਾਨਾਂ ਵਿਚੋਂ 17 ਦੀਆਂ ਮਿ੍ਰਤਕ ਦੇਹਾਂ ਐਤਵਾਰ ਨੂੰ ਮਿਲੀਆਂ, ਜਿਸ ਨਾਲ ਨਕਸਲੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਵੱਧ ਕੇ 22 ਹੋ ਗਈ। ਸ਼ਾਹ ਨੇ ਦਿਨ ਦੀ ਆਪਣੀ ਪਹਿਲੀ ਰੈਲੀ ਸਰਭੋਗ ਵਿਚ ਸੰਬੋਧਿਤ ਕੀਤੀ। ਨਕਸਲੀ ਹਮਲੇ ਬਾਰੇ ਜਾਣਕਾਰੀ ਹੋਣ ’ਤੇ ਉਹ ਭਾਸ਼ਣ ਦਿੱਤੇ ਬਿਨਾਂ ਹੀ ਗੁਹਾਟੀ ਜਾਣ ਲਈ ਇਕ ਹੈਲੀਕਾਪਟਰ ’ਚ ਸਵਾਰ ਹੋ ਗਏ, ਤਾਂ ਕਿ ਉਹ ਉੱਥੋਂ ਵਾਪਸ ਦਿੱਲੀ ਪਰਤ ਸਕਣ। 

Tanu

This news is Content Editor Tanu