ਡੁਮਰੀ ਵਿਹਾਰ ਰੇਲਵੇ ਸਟੇਸ਼ਨ ''ਤੇ ਨਕਸਲੀਆਂ ਦਾ ਹਮਲਾ, ਟਰੇਨ ਦੇ ਇੰਜਣ ''ਚ ਲਗਾਈ ਅੱਗ

05/26/2017 1:05:16 PM

ਰਾਂਚੀ—ਨਕਸਲੀਆਂ ਨੇ ਝਾਰਖੰਡ 'ਚ ਇਕ ਵਾਰ ਫਿਰ ਹਿੰਸਾ ਮਚਾਈ ਹੈ। ਝਾਰਖੰਡ ਦੇ ਬੋਕਾਰੋ ਜ਼ਿਲੇ 'ਚ ਸ਼ੱਕੀ ਨਕਸਲੀਆਂ ਨੇ ਇਕ ਰੇਲਵੇ ਸਟੇਸ਼ਨ ਦੀ ਸਿੰਗਨਲ ਅਤੇ ਸੰਚਾਰ ਪ੍ਰਣਾਲੀ ਅਤੇ ਇਕ ਮਾਲਗੱਡੀ ਦੇ ਇੰਜਣ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡੁਮਰੀ ਵਿਹਾਰ ਰੇਲਵੇ ਸਟੇਸ਼ਨ 'ਤੇ ਕੱਲ੍ਹ ਰਾਤ ਕਰੀਬ ਸਾਢੇ ਗਿਆਰਾਂ ਵਜੇ ਇਹ ਘਟਨਾ ਹੋਈ, ਜਿਸ ਦੇ ਬਾਅਦ ਸੀ.ਆਰ.ਪੀ.ਐਫ. ਅਤੇ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ, 'ਮਾਓਵਾਦੀਆਂ ਨੇ ਸਟੇਸ਼ਨ ਦੇ ਸਿੰਗਨਲ ਅਤੇ ਸੰਚਾਰ ਪ੍ਰਣਾਲੀ 'ਚ ਅੱਗ ਲਗਾ ਦਿੱਤੀ ਅਤੇ ਉੱਥੇ ਖੜ੍ਹੀ ਇਕ ਮਾਲਗੱਡੀ ਦੇ ਇੰਜਣ 'ਚ ਅੱਗ ਲਗਾ ਕੇ ਉਸ ਨੂੰ ਆਂਸ਼ਿਕ ਤੌਰ 'ਤੇ ਖਰਾਬ ਕਰ ਦਿੱਤਾ। ਸੀ.ਆਰ.ਪੀ.ਐਫ ਦੀ ਕਮਾਂਡ 'ਚ ਸੁਰੱਖਿਆ ਬਲ ਮੌਕੇ 'ਤੇ ਪਹੁੰਚੇ।' ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਸਟੇਸ਼ਨ ਪਰੀਸਰਾਂ 'ਚ ਸੂਬਾ ਸਰਕਾਰ ਦੇ ਖਿਲਾਫ ਲਿਖੇ ਪਰਚੇ ਵੀ ਚਿਪਕਾ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੀ 26ਵੀਂ ਬਟਾਲੀਅਨ ਅਤੇ ਬੇਕਾਰੋ ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ।