ਅੱਤਵਾਦੀਆਂ ਦੇ ਇਰਾਦੇ ਕਦੇ ਪੁਰੇ ਨਹੀਂ ਹੋਣਗੇ : ਨੇਵੀ ਫੌਜ ਮੁੱਖੀ

08/26/2019 11:05:40 PM

ਨਵੀਂ ਦਿੱਲੀ— ਪਾਕਿਸਤਾਨ ਤੇ ਉਸ ਦੇ ਅੱਤਵਾਦੀ ਲਗਾਤਾਰ ਭਾਰਤ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਹਨ ਪਰ ਭਾਰਤ ਦੀ ਚੌਕਸੀ ਕਾਰਨ ਉਹ ਹੁਣ ਤਕ ਇਸ ’ਚ ਕਾਮਯਾਬ ਨਹੀਂ ਹੋ ਸਕੇ ਹਨ। ਹੁਣ ਪਾਕਿਸਤਾਨ ਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਵੀਂ ਸਾਜ਼ਿਸ਼ ਰਚ ਰਿਹਾ ਹੈ। ਖਦਸ਼ਾ ਹੈ ਕਿ ਜੈਸ਼ ਆਪਣੇ ਅੱਤਵਾਦੀਆਂ ਨੂੰ ਸਮੁੰਦਰ ਦੇ ਜ਼ਰੀਏ ਭਾਰਤ ’ਤੇ ਵੱਡਾ ਹਮਲਾ ਕਰਨ ਦੀ ਫਿਰਾਕ ’ਚ ਹੈ। ਹਾਲਾਂਕਿ ਦੇਸ਼ ਦੇ ਨੇਵੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਸਾਫ ਕਿਹਾ ਹੈ ਕਿ ਨੇਵੀ ਹਰ ਚੁਣੌਤੀ ਤੋਂ ਨਜਿੱਠਣ ਲਈ ਤਿਆਰ ਹੈ। ਅਸੀਂ ਪੁਰੀ ਤਰ੍ਹਾਂ ਅਲਰਟ ਹਾਂ ਅਤੇ ਅਜਿਹੇ ਕਿਸੇ ਇਰਾਦੇ ਨੂੰ ਪੁਰਾ ਨਹੀਂ ਹੋਣ ਦਿਆਂਗੇ।

ਐਡਮਿਰਲ ਸਿੰਘ ਨੇ ਕਿਹਾ, ‘ਜੈਸ਼-ਏ-ਮੁਹੰਮਦ ਆਪਣੇ ਅੱਤਵਾਦੀਆਂ ਨੂੰ ਸਮੁੰਦਰੀ ਰਾਸਤੇ ਰਾਹੀਂ ਵੜ੍ਹਣ ਦੀ ਟ੍ਰੇਨਿੰਗ ਦੇ ਰਿਹਾ ਹੈ। ਅੱਤਵਾਦੀ ਪਾਣੀ ਨਾਲ ਹਮਲਾ ਕਰਨ ਦੀ ਫਿਰਾਕ ’ਚ ਹੈ। ਸਾਡੀ ਉਨ੍ਹਾਂ ’ਤੇ ਪੈਨੀ ਨਜ਼ਰ ਹੈ। ਅਸੀਂ ਚੌਕਸ ਹਾਂ। ਅਸੀਂ ਉਨ੍ਹਾਂ ਦੇ ਖਤਰਨਾਕ ਇਰਾਦੇ ਨੂੰ ਸਫਲ ਨਹੀਂ ਹੋਣ ਦਿਆਂਗੇ।
ਸਿੰਘ ਨੇ ਕਿਹਾ ਕਿ ਹਿੰਦ ਮਹਾਸਾਗਰ ਖੇਤਰ ’ਚ ਚੀਨ ਦੀ ਨੇਵੀ ਫੌਜ ਵੀ ਹੈ ਪਰ ਅਸੀਂ ਸਾਵਧਾਨ ਹਾਂ। ਉਨ੍ਹਾਂ ਕਿਹਾ ਕਿ 26/11 ਦੀ ਘਟਨਾ ਤੋਂ ਬਾਅਦ ਭਾਰਤੀ ਨੇਵੀ ਫੌਜ ਨੇ ਸਮੁੰਦਰ ਦੀ ਸੁਰੱਖਿਆ ਵਧਾ ਦਿੱਤੀ ਹੈ। ਮਹਾਰਾਸ਼ਟਰ ਦੇ ਪੁਣੇ ਦੇ ਸਾਵਿਤਰੀਬਾਈ ਫੁਲੇ ਯੂਨੀਵਰਸਿਟੀ ਵੱਲੋਂ ਆਯੋਜਿਤ ਜਨਰਲ ਬੀ.ਸੀ. ਜੋਸ਼ੀ ਮੈਮੋਰੀਅਲ ਲੈਕਚਰ ਪ੍ਰੋਗਰਾਮ ਲਈ ਨੇਵੀ ਫੌਜ ਮੁਖੀ ਐਡਮਿਰਲ ਕਰਮਬੀਰ ਸਿੰਘ ਆਏ ਸਨ।   

 

Inder Prajapati

This news is Content Editor Inder Prajapati