ਜੀ.ਐੱਸ.ਟੀ. ਨੂੰ ਸਹੀ ਢੰਗ ਨਾਲ ਜਨਤਾ ਸਾਹਮਣੇ ਲਿਆਉਣ ''ਚ ਭਾਜਪਾ ਅਸਮਰਥ: ਨਵਤੇਜ ਸਿੰਘ ਚੀਮਾ

11/25/2017 6:28:14 PM

ਕਪੂਰਥਲਾ(ਮੀਨੂੰ ਓਬਰਾਏ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗਰੀਬ ਲੋਕਾਂ ਦੇ ਖਾਣੇ 'ਤੇ ਜੀ. ਐੱਸ. ਟੀ. ਘੱਟ ਕਰਨ ਦੀ ਮੰਗ ਦਾ ਕਾਂਗਰਸ ਵਿਧਾਇਕਾਂ ਨੇ ਵੀ ਸਮਰਥਨ ਕੀਤਾ ਹੈ। ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਜੀ. ਐੱਸ. ਟੀ. ਨੂੰ ਸਹੀ ਢੰਗ ਨਾਲ ਲਿਆਉਣ 'ਚ ਅਸਮਰਥ ਰਹੀ ਅਤੇ ਦਿਨ-ਬ-ਦਿਨ ਜੀ. ਐੱਸ. ਟੀ. ਦੀਆਂ ਦਰਾਂ ਚੋਣਾਂ ਦੇ ਦਬਾਅ 'ਚ ਬਦਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਜੀ. ਐੱਸ. ਟੀ. ਮਨਮੋਹਨ ਸਿੰਘ ਸਰਕਾਰ ਦੀ ਯੋਜਨਾ ਸੀ ਪਰ ਭਾਜਪਾ ਨੇ ਇਸ ਨੂੰ ਗਲਤ ਢੰਗ ਦੇ ਨਾਲ ਜਨਤਾ ਦੇ ਸਾਹਮਣੇ ਲਿਆਉਂਦਾ ਹੈ, ਜਿਸ ਨੂੰ ਕਾਂਗਰਸ 2019 ਦੀਆਂ ਚੋਣਾਂ ਤੋਂ ਬਾਅਦ ਸਹੀ ਕਰ ਦੇਵੇਗੀ। 
ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਐੱਸ. ਜੀ. ਪੀ. ਸੀ. ਵੱਲੋਂ ਬਰਖਾਸਤ 15 ਕਰਮਚਾਰੀਆਂ ਨੂੰ ਵੀ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਬਾਦਲਾਂ ਦੇ ਇਸ਼ਾਰਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਲਈ ਰੈਲੀਆਂ 'ਚ ਲੰਗਰਾਂ ਦੇ ਪ੍ਰਬੰਧ ਕਰਨ ਵਾਲੀ ਐੱਸ. ਜੀ. ਪੀ. ਸੀ. ਬਾਦਲਾਂ ਦੇ ਦਬਾਅ 'ਚ ਹੈ ਅਤੇ ਬਰਾਖਸਤ ਕਰਮਚਾਰੀਆਂ ਵੱਲੋਂ ਧਰਮ ਛੱਡਣ ਦੀ ਗੱਲ ਧਰਮ ਪ੍ਰਚਾਰਕ ਦਾ ਦਾਅਵਾ ਕਰਨ ਵਾਲੀ ਸੰਸਥਾ ਲਈ ਨਸੀਹਤ ਵਾਂਗ ਹੈ। 
ਜਗਤਾਰ ਸਿੰਘ ਜੌਹਲ ਦੇ ਮਾਮਲੇ 'ਚ ਨਵਤੇਜ ਚੀਮਾ ਨੇ ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ 'ਤੇ ਵੀ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਸੂਬੇ ਦੀ ਪੰਜਾਬ ਪੁਲਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸੂਬੇ ਦੀ ਪੁਲਸ ਦੀ ਕਾਰਵਾਈ 'ਤੇ ਭਰੋਸਾ ਕਰਨਾ ਚਾਹਦੀ ਹੈ ਅਤੇ ਆਮ ਆਦਮੀ ਪਾਰਟੀ ਜੋਕਿ ਐੱਨ. ਆਰ. ਆਈ. ਫੰਡਿਗ ਨੂੰ ਲੈ ਕੇ ਜੌਹਲ ਦੀ ਮਦਦ ਲਈ ਮਜਬੂਰ ਹੈ ਕੈਪਟਨ ਅਮਰਿੰਦਰ ਸਿੰਘ ਸੂਬੇ 'ਚ ਕਿਸੇ ਨੂੰ ਵੀ ਅਸ਼ਾਂਤੀ ਫੈਲਾਉਣ ਦੀ ਇਜਾਜ਼ਤ ਨਹੀਂ ਦੇਣਗੇ।