ਨਵਜੋਤ ਸਿੰਘ ਸਿੱਧੂ ਨੇ ਕੀਤੀ ਰਾਹੁਲ ਦੀ ਤਾਰੀਫ

03/18/2018 4:47:41 PM

ਨਵੀਂ ਦਿੱਲੀ— ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਕਾਂਗਸ ਪ੍ਰਧਾਨ ਰਾਹੁਲ ਗਾਂਧੀ 2019 'ਚ ਪ੍ਰਧਾਨ ਮੰਤਰੀ ਬਣਨਗੇ ਅਤੇ ਪਾਰਟੀ ਫਿਰ ਵਾਪਸ ਸੱਤਾ 'ਚ ਆਏਗੀ। ਸਿੱਧੂ ਨੇ ਕਿਹਾ ਕਿ ਯਕੀਨ ਹੈ ਕਿ ਰਾਹੁਲ ਕਿਲੇ 'ਤੇ ਝੰਡਾ ਲਹਿਰਾਉਣਗੇ। ਦਿੱਲੀ 'ਚ ਚੱਲ ਰਹੇ ਕਾਂਗਰਸ ਦੇ 84ਵੇਂ ਸੰਮੇਲਨ 'ਤੇ ਰਾਹੁਲ ਦੀ ਤਾਰੀਫ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਭਾਜਪਾ ਵਾਲੇ ਤਾਂ ਬਾਂਸ ਦੀ ਤਰ੍ਹਾਂ ਲੰਬੇ ਹਨ ਪਰ ਅੰਦਰੋਂ ਖੋਖਲੇ ਹਨ, ਉੱਥੇ ਹੀ ਸਾਡੇ ਰਾਹੁਲ ਭਾਈ ਗੰਨੇ ਦੀ ਤਰ੍ਹਾਂ ਅੰਦਰ-ਬਾਹਰੋਂ ਮਿੱਠੂ-ਮਿੱਠੂ ਹਨ। ਕਾਂਗਰਸ ਨੂੰ ਪੂਰਬੀ-ਉੱਤਰੀ ਰਾਜਾਂ 'ਚ ਮਿਲੀ ਹਾਰ 'ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਕਿਸੇ ਨੇਤਾ ਕਾਰਨ ਹਾਰੀ ਨਾ ਕਿ ਰਾਹੁਲ ਗਾਂਧੀ ਇਸ ਦਾ ਕਾਰਨ ਹੈ।

ਸਿੱਧੂ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਰਾਹੁਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ਤੁਸੀਂ ਤਾਂ ਸਿਕੰਦਰ ਹੋ, ਤੁਸੀਂ ਸ਼ੇਰਾਂ ਦੇ ਸ਼ੇਰ ਬੱਬਰ ਸ਼ੇਰ ਹੋ, ਤੁਸੀਂ ਕਦੇ ਐਕਸ ਨਹੀਂ ਹੁੰਦੇ, ਰਾਹੁਲ ਮਤਲਬ ਵਰਕਰ। ਅਸੀਂ ਸਾਰੇ ਤੁਹਾਡੇ ਹੀ ਹਾਂ। ਸੰਮੇਲਨ 'ਚ ਸਿੱਧੂ ਨੇ ਆਪਮੀ ਸ਼ਾਇਰੀ ਨਾਲ ਸਾਰਿਆਂ ਨੂੰ ਤਾੜੀਆਂ ਮਾਰਨ 'ਤੇ ਮਜ਼ਬੂਰ ਕਰ ਦਿੱਤਾ। ਸਿੱਧੂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੀ ਤਾਰੀਫ ਕਰਨੋਂ ਨਹੀਂ ਰੁਕੇ। ਉਨ੍ਹਾਂ ਨੇ ਕਿਹਾ ਕਿ ਸਰਦਾਰ ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ, ਕਹਿਣਾ ਚਾਹੁੰਦਾ ਹਾਂ ਕਿ ਜੋ ਤੁਹਾਡੇ ਮੌਨ ਨੇ ਕਰ ਦਿਖਾਇਆ, ਉਹ ਭਾਜਪਾ ਦੇ ਰੋਲੇ-ਰੱਪੇ 'ਚ ਨਹੀਂ ਹੋਇਆ ਅਤੇ ਮੈਨੂੰ 10 ਸਾਲ ਬਾਅਦ ਇਹ ਸਮਝ ਆਇਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਕਾਂਗਰਸ ਸੰਮੇਲਨ ਦਾ ਆਖਰੀ ਦਿਨ ਹੈ। ਰਾਹੁਲ ਗਾਂਧੀ ਦੇ ਭਾਸ਼ਣ ਨਾਲ ਇਸ ਦਾ ਸਮਾਪਨ ਹੋਵੇਗਾ। ਉੱਥੇ ਹੀ ਕਾਂਗਰਸ ਨੇ ਪਾਰਟੀ ਦੀ ਸਰਵਉੱਚ ਨੀਤੀ ਇਕਾਈ ਸੀ.ਡਬਲਿਊ.ਸੀ. ਦੇ ਮੁੜ ਗਠਨ ਲਈ ਐਤਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਅਥਾਰਟੀ ਦਿੱਤੀ। ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਕਾਰਜ ਕਮੇਟੀ ਦੇ ਮੁੜ ਗਠਨ ਲਈ ਕਾਂਗਰਸ ਪ੍ਰਧਾਨ ਨੂੰ ਅਧਿਕ੍ਰਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਦਾ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਹੱਥ ਚੁੱਕ ਕੇ ਸਮਰਥਨ ਕੀਤਾ।