ਨਵੀ ਮੁੰਬਈ ’ਚ ਖੰਭੇ ’ਤੇ ਆਈ. ਐੱਸ. ਦਾ ਮੈਸੇਜ, ਹਾਈ ਅਲਰਟ

06/04/2019 10:31:43 PM

ਮੁੰਬਈ— ਨਵੀ ਮੁੰਬਈ ਦੇ ਉਰਾਨ ਖੇਤਰ ਵਿਚ ਇਕ ਪੁਲ ਦੇ ਖੰਭੇ ’ਤੇ ਅੱਤਵਾਦੀ ਸੰਗਠਨ ਆਈ. ਐੱਸ. ਦੇ ਹੱਕ ਵਿਚ ਲਿਖੇ ਮੈਸੇਜ ਮਿਲਣ ਪਿੱਛੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਮਹਾਰਾਸ਼ਟਰ ਏ.ਟੀ. ਐੱਸ. ਇਸ ਸਬੰਧੀ ਚੌਕਸ ਹੋ ਗਈ ਹੈ। ਨਵੀ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਵੀ ਜਾਂਚ ਵਿਚ ਜੁਟ ਗਈ ਹੈ। ਸ਼ਹਿਰ ਦੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਕਤ ਪੁਲ ਕੋਲ ਕਈ ਅਹਿਮ ਅਦਾਰੇ ਹਨ, ਇਸ ਲਈ ਉਕਤ ਐੱਸ. ਐੱਮ. ਐੱਸ. ਨੂੰ ਸਾਧਾਰਨ ਢੰਗ ਨਾਲ ਨਹੀਂ ਲਿਆ ਜਾ ਸਕਦਾ।

Inder Prajapati

This news is Content Editor Inder Prajapati