5ਵੀਂ ਵਾਰ ਓਡੀਸ਼ਾ ਦੇ ਸੀ. ਐੱਮ. ਬਣੇ ਨਵੀਨ ਪਟਨਾਇਕ, ਚੁੱਕੀ ਸਹੁੰ

05/29/2019 11:29:03 AM

ਭੁਵਨੇਸ਼ਵਰ— 2019 ਦੀਆਂ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਸਰਕਾਰਾਂ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੇਂਦਰ 'ਚ ਨਰਿੰਦਰ ਮੋਦੀ ਵੀਰਵਾਰ (30 ਮਈ) ਨੂੰ ਸਹੁੰ ਚੁੱਕਣਗੇ, ਉੱਥੇ ਹੀ ਅੱਜ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਨੇ ਓਡੀਸ਼ਾ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ। ਪਟਨਾਇਕ ਨੇ 5ਵੀਂ ਵਾਰ ਓਡੀਸ਼ਾ ਦੇ ਸੀ. ਐੱਮ. ਵਜੋਂ ਸਹੁੰ ਚੁੱਕੀ ਹੈ। ਬੁੱਧਵਾਰ ਯਾਨੀ ਕਿ ਅੱਜ ਓਡੀਸ਼ਾ ਦੇ ਸ਼ਹਿਰ ਭੁਵਨੇਸ਼ਵਰ ਸਥਿਤ ਭਵਨ ਵਿਚ ਇਕ ਵੱਡੇ ਸਮਾਰੋਹ 'ਚ ਪਟਨਾਇਕ ਦੇ ਨਾਲ ਹੀ ਕੁੱਲ 21 ਮੰਤਰੀਆਂ ਨੇ ਸਹੁੰ ਚੁੱਕੀ।


ਇੱਥੇ ਦੱਸ ਦੇਈਏ ਕਿ ਨਵੀਨ ਪਟਨਾਇਕ 5 ਮਾਰਚ 2002 ਤੋਂ ਹੀ ਓਡੀਸ਼ਾ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਹਨ। ਨਵੀਨ ਦੇ ਸਹੁੰ ਚੁੱਕ ਸਮਾਗਮ 'ਚ ਉਨ੍ਹਾਂ ਦੀ ਭੈਣ ਗੀਤਾ ਮਹਿਤਾ ਵੀ ਉੱਚੇਚੇ ਤੌਰ 'ਤੇ ਪੁੱਜੀ। ਗੀਤਾ ਮਹਿਤਾ ਦੇਸ਼ ਦੀ ਮੰਨੀ-ਪ੍ਰਮੰਨੀ ਲੇਖਿਕਾ ਹੈ।

 


ਓਧਰ ਨਰਿੰਦਰ ਮੋਦੀ  ਨੇ ਟਵੀਟ ਕਰ ਕੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਵਧਾਈ ਦਿੱਤੀ ਹੈ। ਨਵੀਨ ਨੇ ਨਰਿੰਦਰ ਮੋਦੀ ਨੂੰ ਵੀ ਆਪਣੇ ਸਹੁੰ ਚੁੱਕ ਸਮਾਗਮ ਵਿਚ ਸੱਦਾ ਦਿੱਤਾ ਸੀ ਪਰ ਉਹ ਕਿਸੇ ਕਾਰਨ ਕਰ ਕੇ ਸ਼ਾਮਲ ਨਹੀਂ ਹੋ ਸਕੇ। ਮੋਦੀ ਨੇ ਟਵੀਟ ਕੀਤਾ, ''ਓਡੀਸ਼ਾ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣ 'ਤੇ ਨਵੀਨ ਪਟਨਾਇਕ ਜੀ ਨੂੰ ਵਧਾਈ। ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ 'ਚ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੂੰ ਸ਼ੁਭਕਾਮਨਾਵਾਂ। ਮੈਂ ਓਡੀਸ਼ਾ ਦੀ ਤਰੱਕੀ ਲਈ ਕੰੰਮ ਕਰਨ ਲਈ ਕੇਂਦਰ ਤੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਾ ਹਾਂ।''

Tanu

This news is Content Editor Tanu