ਕਦੇ ਬੁਟੀਕ ਚਲਾਉਂਦੇ ਸੀ ਨਵੀਨ ਪਟਨਾਇਕ, ਅੱਜ ਓਡੀਸ਼ਾ ਦੇ 5ਵੀਂ ਵਾਰ ਬਣੇ ਮੁੱਖ ਮੰਤਰੀ

05/29/2019 12:02:18 PM

ਨਵੀਂ ਦਿੱਲੀ—ਲੋਕ ਸਭਾ ਚੋਣਾਂ 'ਚ ਪੂਰੇ ਦੇਸ਼ 'ਚ ਜਿੱਥੇ ਇੱਕ ਪਾਸੇ ਮੋਦੀ ਲਹਿਰ ਚਲ ਰਹੀ ਹੈ ਉੱਥੇ ਓਡੀਸ਼ਾ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਇੱਕ ਵਾਰ ਫਿਰ ਬੀਜਦ (ਬੀਜੂ ਜਨਤਾ ਦਲ) ਨੇਤਾ ਨਵੀਨ ਪਟਨਾਇਕ 'ਤੇ ਭਰੋਸਾ ਜਤਾਇਆ ਹੈ। ਅੱਜ ਉਨ੍ਹਾਂ ਨੇ ਸੂਬੇ 'ਚ 5ਵੀ ਵਾਰ ਮੁੱਖ ਮੰਤਰੀ ਬਣਨ ਦੀ ਸਹੁੰ ਚੁੱਕੀ ਹੈ। ਮੌਜ਼ੂਦਾ ਸਿਆਸੀ ਤਸਵੀਰ 'ਚ ਨਵੀਨ ਪਟਨਾਇਕ ਵਰਗੇ ਨਿਮਰ ਰਾਜਨੇਤਾ ਅਪਵਾਦ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਇਸ ਦੇ ਨਾਲ ਹੀ ਓਡੀਸ਼ਾ ਨੇ ਇਸ ਸ਼ਖਸ ਨੂੰ ਇੰਨੇ ਲੰਬੇ ਸਮੇਂ ਤੱਕ ਮੁੱਖ ਮੰਤਰੀ ਦੇ ਰੂਪ 'ਚ ਸਵੀਕਾਰ ਕੀਤਾ, ਜਿਸ ਨੇ ਸ਼ੁਰੂਆਤ 'ਚ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਸੂਬੇ ਤੋਂ ਬਾਹਰ ਬਿਤਾਇਆ ਹੋਵੇ। ਇਸ ਵਾਰ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ 147 ਸੀਟਾਂ 'ਚੋਂ ਬੀਜੂ ਜਨਤਾ ਦਲ ਨੇ 112 ਸੀਟਾਂ ਤੇ ਆਪਣਾ ਹੱਕ ਜਮਾਇਆ

ਦੱਸ ਦੇਈਏ ਕਿ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ 5ਵੀਂ ਵਾਰ ਚੁਣੇ ਗਏ ਸੀ ਐੱਮ ਤੋਂ ਇਲਾਵਾ ਬੀਜੂ ਪਟਨਾਇਕ ਦਾ ਬੇਟਾ ਹੋਣ ਕਰਕੇ ਸ਼ਾਇਦ ਉਨ੍ਹਾਂ ਨੂੰ ਮਦਦ ਮਿਲੀ ਹੋਵੇ। ਨਵੀਨ ਪਟਨਾਇਕ ਦੇ ਪਿਤਾ ਬੀਜੂ ਪਟਨਾਇਕ ਹਵਾਈ ਫੌਜ ਦੇ ਪਾਇਲਟ ਸੀ ਅਤੇ ਸੁਤੰਤਰਤਾ ਸੰਘਰਸ਼ 'ਚ ਸ਼ਾਮਲ ਰਹੇ ਉਦਯੋਗਪਤੀ ਅਤੇ ਫਿਰ ਓਡੀਸ਼ਾ ਦੇ ਮੁੱਖ ਮੰਤਰੀ ਬਣੇ।ਇੱਕ ਰਾਜਨੇਤਾ ਦੇ ਰੂਪ 'ਚ ਆਪਣੇ ਚਾਰ ਦਹਾਕੇ ਲੰਬੇ ਕੈਰੀਅਰ 'ਚ ਉਨ੍ਹਾਂ ਨੇ ਉਡੀਸ਼ਾ ਵਰਗੇ ਪਿਛੜੇ ਸੂਬੇ ਨੂੰ ਵਿਕਸਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਦੋ ਵਾਰ ਮੁੱਖ ਮੰਤਰੀ ਚੁਣੇ ਗਏ ਪਰ ਨਮੂਨੀਆ ਹੋਣ ਕਾਰਨ 81 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਓਡੀਸ਼ਾ ਸੂਬੇ ਦੀ ਰਾਜਨੀਤੀ 'ਚ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਗਈ ਤਾਂ ਉਨ੍ਹਾਂ ਦੇ ਸਹਿਯੋਗੀਆਂ ਨੇ ਬੀਜੂ ਪਟਨਾਇਕ ਦੇ ਬੇਟੇ ਨਵੀਨ ਪਟਨਾਇਕ ਰਾਜਨੀਤੀ 'ਚ ਲਿਆਂਦਾ ਅਤੇ ਇੱਥੋ ਨਵੀਨ ਪਟਨਾਇਕ ਵੱਲੋਂ ਰਾਜਨੀਤੀ 'ਚ ਆਉਣ ਦੀ ਜ਼ਮੀਨ ਤਿਆਰ ਹੋਈ। 

ਨਵੀਨ ਪਟਨਾਇਕ ਦਾ ਰਾਜਨੀਤੀ 'ਚ ਆਉਣਾ ਅਸੁਭਾਵਿਕ ਸੀ। ਦੂਨ ਸਕੂਲ ਅਤੇ ਸੈਂਟ ਸਟੀਫੈਂਸ ਕਾਲਜ 'ਚ ਪੜ੍ਹਾਈ ਤੋਂ ਬਾਅਦ ਨਵੀਨ ਪਟਨਾਇਕ ਨੇ ਕੁਝ ਦਿਨਾਂ ਤੱਕ ਦਿੱਲੀ ਦੇ 'ਦ ਓਬਰਾਏ ਕੈਂਪਸ' 'ਚ 'ਸਾਈਕੇਡੇਲੀ' ਨਾਂ ਦੀ ਇੱਕ ਬੁਟੀਕ ਚਲਾਈ। ਉਨ੍ਹਾਂ ਨੂੰ ਸੰਗੀਤ ਦਾ ਸ਼ੌਕੀਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਫਿਲਹਾਲ ਪਿਤਾ ਦੀ ਮੌਤ ਤੋਂ ਬਾਅਦ ਹਮੇਸ਼ਾ ਜੀਂਸ-ਟੀ ਸ਼ਰਟ 'ਚ ਦਿਖਣ ਵਾਲੇ ਸ਼ਖਸ ਨੂੰ ਰਾਜਨੀਤੀ 'ਚ ਆਉਣਾ ਪਿਆ।

ਇਸ ਦੌਰਾਨ ਓਡੀਸ਼ਾ ਦੀ ਜਨਤਾ ਨੂੰ ਉਨ੍ਹਾਂ ਦੇ ਬਾਰੇ 'ਚ ਕੋਈ ਖਾਸ ਜਾਣਕਾਰੀ ਨਹੀਂ ਸੀ। ਓਡੀਸ਼ਾ 'ਚ ਸਿਰਫ ਉਨ੍ਹਾਂ ਦੀ ਇੰਨੀ ਹੀ ਜਾਣਕਾਰੀ ਸੀ ਕਿ ਉਹ ਬੀਜੂ ਪਟਨਾਇਕ ਦਾ ਬੇਟਾ ਹੈ। ਇੱਕ ਤਰ੍ਹਾਂ ਉਹ ਰਾਜਨੀਤੀ 'ਚ ਅਣਜਾਣ ਚਿਹਰੇ ਦੀ ਤਰ੍ਹਾਂ ਸੀ। ਬਾਕੀ ਇਤਿਹਾਸ ਹੈ। ਉਹ ਪਹਿਲੀ ਵਾਰ 'ਅਸਕਾ' ਤੋਂ ਲੋਕ ਸਭਾ ਚੋਣਾਂ ਲਈ ਚੁਣੇ ਗਏ ਸੀ, ਜੋ 1997 'ਚ ਉਨ੍ਹਾਂ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।

ਨਵੀਨ ਪਟਨਾਇਕ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਟਲ ਬਿਹਾਰੀ ਵਾਜਪੇਈ ਸਰਕਾਰ 'ਚ ਮੰਤਰੀ ਬਣੇ। ਇੱਕ ਸਾਲ ਬਾਅਦ ਉਨ੍ਹਾਂ ਨੇ 'ਜਨਤਾ ਦਲ' ਦਾ ਨਾਂ ਬਦਲ ਕੇ 'ਬੀਜੂ ਜਨਤਾ ਦਲ' (ਬੀ ਜੇ ਡੀ) ਕਰ ਦਿੱਤਾ। ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਉਹ 2,000 'ਚ ਮੁੱਖ ਮੰਤਰੀ ਬਣੇ। 19 ਸਾਲਾਂ ਬਾਅਦ ਉਹ ਭਾਜਪਾ ਅਤੇ ਕਾਂਗਰਸ ਦੇ ਆਪਸੀ ਫੁੱਟ ਦੇ ਬਾਵਜੂਦ ਆਪਣੇ ਦਮ 'ਤੇ ਇੱਕ ਹੋਰ ਕਾਰਜਕਾਲ ਸੰਭਾਲਣ ਜਾ ਰਹੇ ਹਨ। ਅੱਜ ਭਾਵ ਇਸ ਵਾਰ ਉਨ੍ਹਾਂ ਨੇ ਪੰਜਵੀਂ ਵਾਰ ਓਡੀਸ਼ਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ।


ਸਿਆਸੀ ਸਫਰ—
-1997 'ਚ ਆਪਣੇ ਪਿਤਾ ਅਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਬੀਜੂ ਪਟਨਾਇਕ ਦੀ ਮੌਤ ਤੋਂ ਬਾਅਦ ਪਾਰਟੀ ਦੀ ਕਮਾਨ ਸੰਭਾਲੀ, ਜੋ ਅਸਕਾ ਲੋਕ ਸਭਾ ਤੋਂ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ। 
-1998 'ਚ ਜਨਤਾ ਦਲ ਟੁੱਟਣ ਕਾਰਨ ਉਨ੍ਹਾਂ ਨੇ ਵਾਜਪਾਈ ਸਰਕਾਰ 'ਚ ਗਠਜੋੜ ਕਰਕੇ ਮੰਤਰੀ ਬਣੇ।
-ਨਵੀਨ ਪਟਨਾਇਕ 1998 ਅਤੇ 1999 'ਚ ਦੁਬਾਰਾ ਫਿਰ ਅਸਕਾ ਲੋਕ ਸਭਾ ਤੋਂ ਚੁਣੇ ਗਏ।
-ਭਾਜਪਾ-ਬੀਜਦ ਗਠਜੋੜ ਨੇ 2000 'ਚ ਸੂਬਾ ਵਿਧਾਨ ਸਭਾ ਚੋਣ ਜਿੱਤੀ ਤਾਂ ਨਵੀਨ ਪਟਨਾਇਕ ਮੁੱਖ ਮੰਤਰੀ ਬਣੇ।
-2004 'ਚ ਫਿਰ ਨਵੀਨ ਪਟਨਾਇਕ ਸੱਤਾ 'ਚ ਆਏ।
-ਵਿਹਿਪ ਨੇਤਾ ਸਵਾਮੀ ਲਕਸ਼ਮਣਨੰਦਾ ਸਰਸਵਤੀ ਦੀ ਹੱਤਿਆ ਤੋਂ ਬਾਅਦ ਹੋਏ ਕੰਧਮਾਲ ਦੰਗਿਆਂ ਤੋਂ ਦੋਵਾਂ ਪਾਰਟੀਆਂ 'ਚ ਆਪਸੀ ਮਤਭੇਦ ਪੈਦਾ ਹੋ ਗਿਆ। 
-ਪਟਨਾਇਕ ਨੇ 2009 ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਤੋੜ ਲਿਆ। ਇਸ ਤਰ੍ਹਾਂ ਬੀਜਦ ਨੇ ਲੋਕ ਸਭਾ ਚੋਣਾਂ 'ਚੋ 21 'ਚ 14 ਅਤੇ ਵਿਧਾਨ ਸਭਾ 'ਚ 147 'ਚੋ 103 ਸੀਟਾਂ ਜਿੱਤੀਆਂ। 
-2014 'ਚ ਮੋਦੀ ਲਹਿਰ ਦੇ ਬਾਵਜੂਦ ਵੀ ਰਿਕਾਰਡ ਤੋੜ ਜਿੱਤ ਹਾਸਲ ਕੀਤੀ। ਬੀਜੂ ਜਨਤਾ ਪਾਰਟੀ ਨੇ ਵਿਧਾਨ ਸਭਾ ਦੀਆਂ 147 ਸੀਟਾਂ 'ਚੋਂ 117 ਅਤੇ ਲੋਕ ਸਭਾ ਦੀਆਂ 21 ਸੀਟਾਂ 'ਚੋਂ 20 ਸੀਟਾਂ ਜਿੱਤੀਆਂ।

 

Iqbalkaur

This news is Content Editor Iqbalkaur