ਨਵੀਨ ਪਟਨਾਇਕ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਕੇਂਦਰ ਸਰਕਾਰ ਤੋਂ ਕੀਤੀ ਇਹ ਮੰਗ

05/13/2019 4:12:38 PM

ਨਵੀਂ ਦਿੱਲੀ— ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਫਾਨੀ ਤੂਫਾਨ ਨਾਲ ਮਚੀ ਤਬਾਹੀ ਤੋਂ ਬਾਅਦ ਕੇਂਦਰ ਤੋਂ ਮਿਲੀ ਮਦਦ ਲਈ ਧੰਨਵਾਦ ਬੋਲਿਆ ਹੈ। ਪਟਨਾਇਕ ਨੇ ਆਪਣੇ ਪੱਤਰ 'ਚ ਓਡੀਸ਼ਾ 'ਚ ਹੋਏ ਨੁਕਸਾਨ ਦਾ ਵੀ ਜ਼ਿਕਰ ਕੀਤਾ ਹੈ ਅਤੇ ਮੁੜ ਵਸੇਬੇ ਲਈ ਪ੍ਰਧਾਨ ਮੰਤਰੀ ਤੋਂ ਮਦਦ ਮੰਗੀ ਹੈ। ਪਟਨਾਇਕ ਨੇ ਆਪਣੇ ਪੱਤਰ 'ਚ ਲਿਖਿਆ,''ਪ੍ਰਿਯ ਪ੍ਰਧਾਨ ਮੰਤਰੀ ਜੀ, ਸਭ ਤੋਂ ਪਹਿਲਾਂ ਮੈਂ ਕੇਂਦਰ ਸਰਕਾਰ ਨੂੰ ਫਾਨੀ ਤੋਂ ਬਾਅਦ ਓਡੀਸ਼ਾ ਸਰਕਾਰ ਨੂੰ ਦਿੱਤੀ ਗਈ ਮਦਦ ਲਈ ਧੰਨਵਾਦ ਦੇਣਾ ਚਾਹੁੰਦਾ ਹਾਂ। ਪ੍ਰਭਾਵਿਤ ਜ਼ਿਲਿਆਂ 'ਚ ਵੱਡੀ ਗਿਣਤੀ 'ਚ ਲੋਕ ਮੁਸ਼ਕਲਾਂ 'ਚੋਂ ਲੰਘੇ ਹਨ, ਉਨ੍ਹਾਂ ਦਾ ਆਸਰਾ ਵੀ ਖੋਹਿਆ ਗਿਆ ਹੈ। ਪ੍ਰਦੇਸ਼ ਸਰਕਾਰ ਨੁਕਸਾਨ ਦਾ ਆਕਲਨ ਕਰ ਰਹੀ ਹੈ ਜੋ ਕਾਫੀ ਜਲਦ ਪੂਰਾ ਹੋਣ ਦੀ ਸੰਭਾਵਨਾ ਹੈ। ਤਬਾਹ ਘਰਾਂ ਦੀ ਗਿਣਤੀ ਅਤੇ ਇਸ ਨਾਲ ਜੁੜੀ ਜਾਣਕਾਰੀ ਸਰਵੇ ਪੂਰਾ ਹੋਣ ਤੋਂ ਬਾਅਦ ਹੀ ਮਿਲ ਸਕੇਗੀ। ਹਾਲਾਂਕਿ ਸ਼ੁਰੂਆਤੀ ਅਨੁਮਾਨ ਅਨੁਸਾਰ ਸਭ ਤੋਂ ਵਧ ਪ੍ਰਭਾਵਿਤ 14 ਜ਼ਿਲਿਆਂ 'ਚ ਕਰੀਬ 5 ਲੱਖ ਘਰ ਜਾਂ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਚੁਕੇ ਹਨ ਜਾਂ ਵੱਡੇ ਪੱਧਰ 'ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵਧ ਨੁਕਸਾਨ ਪੁਰੀ ਜ਼ਿਲੇ 'ਚ ਹੋਇਆ ਹੈ।''
PunjabKesariਇਕ ਹਫ਼ਤੇ ਪਹਿਲਾਂ 17 ਹਜ਼ਾਰ ਕਰੋੜ ਰੁਪਏ ਦੀ ਕੀਤੀ ਸੀ ਮੰਗ
ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਗੇ ਲਿਖਿਆ,''ਨੁਕਸਾਨ ਦਾ ਜਾਇਜ਼ਾ ਤੁਸੀਂ ਖਉਦ ਲਿਆ, ਜਦੋਂ ਤੁਸੀਂ 6 ਮਈ ਨੂੰ ਇਕ ਦੌਰੇ 'ਤੇ ਇੱਥੇ ਆਏ ਸੀ। ਉਸ ਦੌਰਾਨ ਰਾਜ ਪ੍ਰਸ਼ਾਸਨ ਨੇ ਨੁਕਸਾਨ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਵੀ ਦਿੱਤੀ। ਬੈਠਕ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਓਡੀਸ਼ਾ ਦੇ ਇਲਾਕਿਆਂ 'ਚ ਆਫ਼ਤ ਝੱਲ ਸੱਕਣ ਵਾਲੇ ਘਰ ਬਣਾਏ ਜਾਣ ਤਾਂ ਕਿ ਅਜਿਹੇ ਹਾਲਾਤ ਪੈਦਾ ਨਾ ਹੋਣ। ਇਸ ਨੂੰ ਦੇਖਦੇ ਹੋਏ ਓਡੀਸ਼ਾ 'ਚ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ (ਪੀ.ਐੱਮ.ਏ.ਵਾਈ.) ਦੇ ਅਧੀਨ 5 ਲੱਖ ਘਰ ਬਣਾਏ ਜਾਣ ਦੀ ਮੰਗ ਕਰਦਾ ਹਾਂ। ਜਿਵੇਂ ਕਿ 6 ਮਈ ਦੀ ਬੈਠਕ 'ਚ ਮੰਗ ਚੁੱਕੀ ਗਈ ਸੀ, ਮੈਂ ਅੱਜ ਫਿਰ ਦੋਹਰਾ ਰਿਹਾ ਹਾਂ ਕਿ ਕੁਝ ਖਾਸ ਵੰਡ ਲਈ ਪਰਮਾਨੈਂਟ ਵੇਟ ਲਿਸਟ (ਪੀ.ਡਬਲਿਊ.ਐੱਲ.) 'ਚ ਛੋਟ ਦਿੱਤੀ ਜਾਵੇ। ਕੁਝ ਖਾਸ ਹਾਲਾਤਾਂ ਲਈ ਇਕ ਵਿਸ਼ੇਸ਼ ਫੰਡ ਬਣਾਉਣ 'ਤੇ ਵਿਚਾਰ ਕੀਤਾ ਜਾਵੇ, ਜਿਸ 'ਚ ਕੇਂਦਰ ਅਤੇ ਰਾਜ ਸਰਕਾਰ 9.10 ਦੇ ਅਨੁਪਾਤ 'ਚ ਰਾਸ਼ੀ ਵੰਡੇ। ਪੱਤਰ ਦੇ ਅੰਤ 'ਚ ਪਟਨਾਇਕ ਨੇ ਲਿਖਿਆ,''ਬਾਰਸ਼ ਦਾ ਮੌਸਮ ਜਲਦ ਆਉਣ ਵਾਲਾ ਹੈ ਅਤੇ 10 ਜੂਨ ਤੱਕ ਮਾਨਸੂਨ ਵੀ ਓਡੀਸ਼ਾ 'ਚ ਦਸਤਕ ਦੇ ਸਕਦਾ ਹੈ। ਇਸ ਲਈ ਪ੍ਰਭਾਵਿਤ ਲੋਕਾਂ ਨੂੰ ਪੱਕਾ ਮਕਾਨ ਮਿਲ ਸਕੇ, ਇਸ ਲਈ ਕੇਂਦਰ ਸਰਕਾਰ ਦੇ ਪ੍ਰਸਤਾਵਾਂ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਇਕ ਜੂਨ 2019 ਤੋਂ ਕੰਮ ਆਦੇਸ਼ ਪਾਸ ਕਰਨ ਜਾ ਰਹੀ ਹੈ।'' ਇਕ ਹਫਤੇ ਪਹਿਲਾਂ ਨਵੀਨ ਪਟਨਾਇਕ ਨੇ ਤਬਾਹੀ ਨੂੰ ਦੇਖਦੇ ਹੋਏ ਕੇਂਦਰ ਤੋਂ 17 ਹਜ਼ਾਰ ਕਰੋੜ ਰੁਪਏ ਦੀ ਮਦਦ ਮੰਗੀ।
 

ਮ੍ਰਿਤਕਾਂ ਦੀ ਗਿਣਤੀ 64 ਹੋਈ
ਜ਼ਿਕਰਯੋਗ ਹੈ ਕਿ ਓਡੀਸ਼ਾ 'ਚ 3 ਮਈ ਨੂੰ ਆਏ ਚੱਕਰਵਾਦੀ ਤੂਫਾਨ ਫਾਨੀ ਕਾਰਨ ਰਾਜ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 64 ਹੋ ਗਈ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਦਫ਼ਤਰ ਤੋਂ ਜਾਰੀ ਇਕ ਸਾਈਕਲੋਨ ਸਿਚੁਏਸ਼ਨ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਪੁਰੀ ਜ਼ਿਲੇ 'ਚ 39 ਮੌਤਾਂ ਹੋਈਆਂ ਹਨ, ਜਦੋਂ ਕਿ 9 ਮੌਤਾਂ ਖੁਰਧਾ ਅਤੇ 6 ਕਟਕ 'ਚ ਹੋਈਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 4 ਲੋਕਾਂ ਦੀ ਮੌਤ ਮਊਰਭੰਜ ਜ਼ਿਲੇ 'ਚ ਅਤੇ 3-3 ਮੌਤਾਂ ਜਾਜਪੁਰ ਅਤੇ ਕੇਂਦਰਪਾੜਾ 'ਚ ਹੋਈਆਂ ਹਨ। ਤੂਫਾਨ ਕਾਰਨ 14 ਜ਼ਿਲਿਆਂ 'ਚ ਕੁੱਲ 1.64 ਕਰੋੜ ਲੋਕ ਪ੍ਰਭਾਵਿਤ ਹੋਏ ਹਨ।


DIsha

Content Editor

Related News