ਅਸ਼ੋਕ ਖੇਮਕਾ ਨੂੰ ਮਨੋਹਰ ਲਾਲ ਖੱਟੜ ਸਰਕਾਰ ਨੇ ਬਣਾ ਦਿੱਤਾ ''ਫੁੱਟਬਾਲ''

03/04/2019 5:59:16 PM

ਚੰਡੀਗੜ੍ਹ/ਹਰਿਆਣਾ— ਆਮ ਆਦਮੀ ਪਾਰਟੀ (ਆਪ) ਪ੍ਰਦੇਸ਼ ਪ੍ਰਧਾਨ ਨਵੀਨ ਜੈਹਿੰਦ ਨੇ ਦੋਸ਼ ਲਾਇਆ ਕਿ ਮਨੋਹਰ ਲਾਲ ਖੱਟੜ ਸਰਕਾਰ ਨੇ ਆਈ. ਏ. ਐੱਸ. ਅਧਿਕਾਰੀ ਅਸ਼ੋਕ ਖੇਮਕਾ ਦਾ ਵਾਰ-ਵਾਰ ਤਬਾਦਲਾ ਕਰ ਕੇ 'ਫੁੱਟਬਾਲ' ਬਣਾ ਦਿੱਤਾ ਹੈ। ਜੈਹਿੰਦ ਨੇ ਖੇਮਕਾ ਦੇ ਕੀਤੇ ਗਏ 52ਵੇਂ (27 ਸਾਲ ਦੇ ਕਰੀਅਰ) ਵਿਚ ਤਬਾਦਲੇ 'ਤੇ ਪ੍ਰਦੇਸ਼ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹਾ ਕੀਤਾ ਅਤੇ ਪੁੱਛਿਆ ਕਿ ਖੱਟੜ ਸਰਕਾਰ ਖੇਮਕਾ ਤੋਂ ਇੰਨੀ ਕਿਉਂ ਡਰੀ ਹੋਈ ਹੈ, ਜੋ ਉਨ੍ਹਾਂ ਦਾ ਵਾਰ-ਵਾਰ ਤਬਾਦਲਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਕੀ ਜਲਦੀ ਸੀ ਕਿ ਐਤਵਾਰ ਨੂੰ ਹੀ ਖੇਮਕਾ ਦਾ ਤਬਾਦਲਾ ਕਰ ਦਿੱਤਾ। ਉਨ੍ਹਾਂ ਪੁੱਛਿਆ ਕਿ ਕੀ ਖੇਮਕਾ ਨੂੰ ਸਰਕਾਰ ਦੇ ਖੇਡ ਘਪਲੇ ਅਤੇ ਅਰਾਵਲੀ ਘਪਲੇ ਉਜਾਗਰ ਕਰਨ ਦੀ ਵਜ੍ਹਾ ਕਰ ਕੇ ਤਬਾਦਲਾ ਕੀਤਾ ਗਿਆ? 

ਜੈਹਿੰਦ ਨੇ ਕਿਹਾ ਕਿ ਇਕ ਪਾਸੇ ਤਾਂ ਮੁੱਖ ਮੰਤਰੀ ਅਤੇ ਉਸ ਦੇ ਮੰਤਰੀ ਸਰਕਾਰ ਵਿਚ ਪਾਰਦਰਸ਼ਿਤਾ ਅਤੇ ਈਮਾਨਦਾਰੀ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਈਮਾਨਦਾਰੀ ਅਧਿਕਾਰੀਆਂ ਨੂੰ ਹਾਸ਼ੀਏ 'ਤੇ ਰੱਖਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭੂਮੀ ਐਕਟ ਵਿਚ ਸੋਧ ਕਰ ਕੇ ਸਰਕਾਰ ਨੇ ਅਰਾਵਲੀ ਪਰਬਤ 'ਚ ਆਪਣੇ ਚਹੇਤਿਆਂ ਵਲੋਂ ਕੀਤੇ ਗਏ ਗੈਰ-ਕਾਨੂੰਨੀ ਨਿਰਮਾਣ ਨੂੰ ਕਾਨੂੰਨੀ ਬਣਾ ਦਿੱਤਾ।


Tanu

Content Editor

Related News