ਨਵਰਾਤਰੇ ਮੇਲੇ : ਚਿੰਤਪੁਰਨੀ ਮੰਦਰ ''ਚ 24 ਘੰਟੇ ਹੋਣਗੇ ਦਰਸ਼ਨ, ਸਿਰਫ ਅੱਧਾ ਘੰਟੇ ਹੋਵੇਗਾ ਬੰਦ

08/11/2018 1:20:42 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀਪੀਠ ਸਥਾਨ 'ਮਾਂ ਚਿੰਤਪੁਰਨੀ' ਅਤੇ 'ਮਾਂ ਨੈਨਾ ਦੇਵੀ' ਮੰਦਰ 'ਚ 12 ਅਗਸਤ ਤੋਂ ਸ਼ੁਰੂ ਹੋਣ ਵਾਲੇ ਸਾਉਣ ਅਸ਼ਟਮੀ ਨਵਰਾਤਰੇ ਮੇਲੇ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਾਉਣ ਮੇਲੇ ਦੇ ਚਲਦੇ ਚਿੰਤਪੁਰਨੀ ਮੰਦਰ 24 ਘੰਟੇ ਖੁੱਲ੍ਹੇ ਰਹਿਣਗੇ ਸਿਰਫ ਅੱਧੇ ਘੰਟੇ ਲਈ ਮੰਦਰ ਨੂੰ ਬੰਦ ਕੀਤਾ ਜਾਵੇਗਾ। ਮਾਤਾ ਰਾਣੀ ਦੇ ਦਰਸ਼ਨ ਲਈ ਦਿੱਤੀ ਜਾਣ ਵਾਲੀ ਦਰਸ਼ਨ ਪਰਚੀ ਲਈ ਨਵੇਂ ਕੰਪਲੈਕਸ 'ਤੇ ਅੱਧਾ ਦਰਜਨ ਦਰਸ਼ਨ ਪਰਚੀ ਕਾਊਂਟਰ ਸਥਾਪਿਤ ਕੀਤੇ ਜਾਣਗੇ। ਇਸ ਨਾਲ ਹੀ ਦੂਜੇ ਪਾਸੇ ਨੈਨਾ ਦੇਵੀ 'ਚ ਕਾਨੂੰਨ ਅਤੇ ਆਵਾਜਾਈ ਵਿਵਸਥਾ ਬਣਾਏ ਰੱਖਣ ਅਤੇ ਅਸਮਾਜਿਕ ਤੱਤਾਂ 'ਤੇ ਨਜ਼ਰ ਰੱਖਣ ਲਈ ਪੁਲਸ ਅਤੇ ਹੋਮਗਾਰਡ ਕਰਮਚਾਰੀ ਤਾਇਨਾਤ ਰਹਿਣਗੇ। ਇਸ ਨਾਲ ਹੀ ਜ਼ਿਆਜਾ ਭੀੜ ਇਕੱਠੀ ਹੋਣ ਦੀ ਉਮੀਦ ਕਰਕੇ ਮੰਦਰ ਦੇ ਕਪਾਟ ਕੇਵਲ ਰਾਤ 12 ਵਜੇ ਤੋਂ 2 ਵਜੇ ਤੱਕ ਬੰਦ ਰੱਖੇ ਜਾਣਗੇ।
ਟ੍ਰੈਫਿਕ 'ਚ ਤਬਦੀਲੀ
ਚਿੰਤਪੁਰਨੀ 'ਚ ਮੇਲੇ ਦੌਰਾਨ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਗਗਰੇਟ, ਮੁਬਾਰਿਕਪੁਰ ਅਤੇ ਭਰਪਾਈ ਚੌਕ ਤੋਂ ਪੇਰਸ਼ਾਨ ਨਹੀਂ ਹੋਣਾ ਪਵੇਗਾ। ਇਸ ਵਾਰ ਇਹ ਰੋਡ ਵਨ-ਵੇਅ ਰਹੇਗਾ। ਭੀੜ ਦੌਰਾਨ ਬਾਹਰੀ ਲੋਕਾਂ ਨੂੰ ਪਾਰਕਿੰਗ ਤੋਂ ਹੀ ਨੈਹਰਨਪੁਖਰ ਹੁੰਦੇ ਹੋਏ ਵਾਇਆ ਕਲੋਹਾ ਨੈਹਰੀਆਂ ਤੋਂ ਅੰਬ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਛੋਟੇ ਵਾਹਨ ਚਾਲਕਾਂ ਨੂੰ ਆਸ਼ਾ ਦੇਵੀ ਅੰਬੋਟਾ ਹੁੰਦੇ ਹੋਏ ਸ਼ਿਵਬਾੜੀ ਨਿਕਲਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਵਿਵਸਥਾ ਦਾ ਲੋਕਲ ਵਾਹਨ ਚਾਲਕਾਂ 'ਤੇ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਨੂੰ ਰੂਟੀਨ 'ਚ ਇਨ੍ਹਾਂ ਰਸਤਿਆਂ 'ਤੇ ਆਪਣੇ ਵਾਹਨਾਂ ਨੂੰ ਲਿਆਉਣ ਅਤੇ ਲੈ ਜਾਣ ਦੀ ਸਹੂਲਤ ਰਹੇਗੀ।
ਇਨ੍ਹਾਂ ਸਾਰਿਆਂ 'ਤੇ ਹੋਵੇਗੀ ਪਾਬੰਦੀ
ਮੇਲੇ ਦੌਰਾਨ ਬ੍ਰੌਸ ਬੈਂਡ, ਡਰੱਮ ਅਤੇ ਲੰਬੇ ਚਿਮਟੇ ਲਿਆਏ ਜਾਣ ਵਾਲਿਆਂ 'ਤੇ ਪਾਬੰਦੀ ਰਹੇਗੀ। ਇਸ ਨਾਲ ਹੀ ਮੰਦਰ ਦੇ 300 ਮੀਟਰ ਦੇ ਦਾਇਰੇ 'ਚ ਲੰਗਰ ਲਗਾਉਣ ਲਈ ਆਗਿਆ ਲੈਣੀ ਹੋਵੇਗੀ। ਡੀ.ਜੇ. ਸਿਸਟਮ, ਆਤਿਸ਼ਬਾਜੀ ਅਤੇ ਰੇਹੜੀ ਲਗਾਉਣ 'ਤੇ ਵੀ ਪਾਬੰਦੀ ਰਹੇਗੀ।