ਇੰਟਰਨੈੱਟ ਦੀ ਆਜ਼ਾਦੀ ਦੇਣ ਵਾਲੇ ਦੇਸ਼ਾਂ ਦੀ ਲਿਸਟ ਜਾਰੀ, ਇਹ ਹੈ ਭਾਰਤ ਦੀ ਸਥਿਤੀ

01/18/2020 3:10:47 PM

ਲੰਡਨ— ਇੰਟਰਨੈੱਟ ਦੀ ਆਜ਼ਾਦੀ ਦੇ ਮਾਮਲੇ 'ਚ ਭਾਰਤ ਦੁਨੀਆ ਦੇ 175 ਦੇਸ਼ਾਂ 'ਚੋਂ 48ਵਾਂ ਵਧੀਆ ਦੇਸ਼ ਹੈ ਜਦਕਿ ਗੁਆਂਢੀ ਦੇਸ਼ ਪਾਕਿਸਤਾਨ ਸਭ ਤੋਂ ਖਰਾਬ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਹੈ ਭਾਵ ਹੋਰ 166 ਦੇਸ਼ਾਂ 'ਚ ਇੰਟਰਨੈੱਟ ਆਜ਼ਾਦੀ ਪਾਕਿਸਤਾਨ ਤੋਂ ਵਧੀਆ ਹੈ। ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਦੀ ਤੁਲਨਾ 'ਚ ਸੀਰੀਆ 'ਚ ਵਧੇਰੇ ਆਜ਼ਾਦੀ ਹੈ, ਜਦਕਿ ਉਹ ਦੁਨੀਆ ਦਾ ਸਭ ਤੋਂ ਅਸ਼ਾਂਤ ਦੇਸ਼ ਹੈ।

ਇਹ ਖੁਲਾਸਾ ਇੰਟਰਨੈੱਟ ਫਰੀਡਮ ਨੂੰ ਲੈ ਕੇ ਜਾਰੀ ਬ੍ਰਿਟਿਸ਼ ਟੈਕਨਾਲੋਜੀ ਰੀਵੀਊ ਕੰਪਨੀ ਕੰਪੇਰਿਟੇਕ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ 'ਚ ਹੋਇਆ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਨੂੰ ਬੈਲਾਰੂਸ, ਤੁਰਕੀ, ਓਮਾਨ, ਸੰਯੁਕਤ ਅਰਬ ਅਮੀਰਾਤ ਅਤੇ ਇਰਿਟ੍ਰਿਆ ਵਰਗੇ ਦੇਸ਼ਾਂ ਨਾਲ ਇੰਟਰਨੈੱਟ ਫਰੀਡਮ ਦੇ ਮਾਮਲੇ 'ਚ ਸਭ ਤੋਂ ਖਰਾਬ ਸ਼੍ਰੇਣੀ 'ਚ ਰੱਖਿਆ ਗਿਆ ਹੈ। ਇਨ੍ਹਾਂ ਬਾਰੇ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਦੇਸ਼ਾਂ 'ਚ ਇੰਟਰਨੈੱਟ 'ਤੇ ਸੈਂਸਰਸ਼ਿਪ ਨੂੰ ਲੈ ਕੇ ਇਕੋ-ਜਿਹਾ ਦ੍ਰਿਸ਼ਟੀਕੌਣ ਹੈ।
ਭਾਰਤ ਦੀ ਸਥਿਤੀ ਇਸ ਲਈ ਵਧੀਆ ਹੈ ਕਿਉਂਕਿ ਇੱਥੇ ਇੰਟਰਨੈੱਟ ਡਾਟਾ ਸਸਤਾ ਹੈ।
ਇਨ੍ਹਾਂ 10 ਦੇਸ਼ਾਂ 'ਚ ਹੈ ਸਭ ਤੋਂ ਖਰਾਬ ਸਥਿਤੀ—
ਉੱਤਰੀ ਕੋਰੀਆ, ਚੀਨ, ਰੂਸ, ਤੁਰਕਮੇਨਿਸਤਾਨ, ਬੇਲਾਰੂਸ, ਤੁਰਕੀ, ਈਰਾਨ, ਓਮਾਨ, ਪਾਕਿਸਤਾਨ, ਯੂ. ਏ. ਈ. 'ਚ ਸਥਿਤੀ ਬੇਹੱਦ ਖਰਾਬ ਹੈ ਜਦਕਿ ਵਿਕਸਿਤ ਦੇਸ਼ਾਂ 'ਚ ਇਟਲੀ, ਅਮਰੀਕਾ, ਜਰਮਨੀ, ਫਰਾਂਸ, ਬ੍ਰਿਟੇਨ ਦੀ ਸਥਿਤੀ ਬਹੁਤ ਵਧੀਆ ਹੈ।