ਵੋਟਰ ਦਿਹਾੜੇ 'ਤੇ ਚੋਣ ਕਮਿਸ਼ਨ ਦਾ ਤੋਹਫ਼ਾ, ਵੋਟਰ ਆਈ.ਡੀ. ਕਾਰਡ ਹੋਇਆ ਡਿਜੀਟਲ, ਇੰਝ ਕਰੋ ਡਾਊਨਲੋਡ

01/25/2021 12:05:39 PM

ਨਵੀਂ ਦਿੱਲੀ– ਜੇਕਰ ਤੁਹਾਡਾ ‘ਵੋਟਰ ਕਾਰਡ’ ਗੁੰਮ ਹੋ ਗਿਆ ਹੈ ਤਾਂ ਇਸ ਦਸਤਾਵੇਜ਼ ਦੀ ਡੁਪਲੀਕੇਟ ਕਾਪੀ ਪ੍ਰਾਪਤ ਕਰਨ ਲਈ ਹੁਣ ਤੁਹਾਨੂੰ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੈ। ਚੋਣ ਕਮਿਸ਼ਨ ਵਲੋਂ ਸੋਮਵਾਰ ਨੂੰ e-EPIC ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਹੁਣ ਘਰ ਬੈਠੇ ਹੀ ਆਪਣੇ ਵੋਟਰ ਆਈ.ਡੀ. ਕਾਰਡ ਦੀ ਪੀ.ਡੀ.ਐੱਫ. ਕਾਪੀ ਡਾਊਨਲੋਡ ਕਰ ਸਕੋਗੇ। ਰਾਸ਼ਟਰੀ ਵੋਟਰ ਦਿਵਸ ਮੌਕੇ ਕੇਂਦਰੀ ਕਾਨੂੰਨ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ। ਇਸ ਸੁਵਿਧਾ ਨੂੰ ਲਾਂਚ ਕੀਤੇ ਜਾਣ ਤੋਂ ਬਾਅਦ ਹੁਣ ਤਸੀਂ ਬਿਨਾਂ ਕਿਸੇ ਮੁਸ਼ਕਲ ਦੇ ਆਪਣੇ ਮੋਬਾਇਲ ਜਾਂ ਪੀ.ਸੀ. ’ਚ ਵੋਟਰ ਕਾਰਡ ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕੋਗੇ। ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ, ਈ-ਵੋਟਰ ਕਾਰਡ ਨੂੰ ਡਿਜੀਟਲ ਲਾਕਰ ’ਚ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ। ਨਾਲ ਹੀ ਡਿਜੀਟਲ ਫਾਰਮੇਟ ’ਚ ਇਸ ਨੂੰ ਪ੍ਰਿੰਟ ਵੀ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸਾਲ 1993 ’ਚ ਵੋਟਰ ਆਈ.ਡੀ. ਕਾਰਡ ਦੀ ਸ਼ੁਰੂਆਤ ਕੀਤੀ ਸੀ। ਇਹ ਦਸਤਾਵੇਜ਼ ਹੁਣ ਲੋਕਾਂ ਦੀ ਪਛਾਣ ਅਤੇ ਪਤੇ ਲਈ ਮੰਨਣਯੋਗ ਹੈ। 

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੌਜੂਦਾ ਸਮੇਂ ’ਚ ਵੋਟਰ ਆਈ.ਡੀ. ਦਾ ਪ੍ਰਿੰਟ ਕੱਢਵਾਉਣ ਅਤੇ ਲੋਕਾਂ ਤਕ ਉਸ ਦੇ ਪਹੁੰਚਣ ’ਚ ਸਮਾਂ ਲਗਦਾ ਹੈ। ਉਥੇ ਹੀ ਇਸ ਨਵੀਂ ਸੁਵਿਧਾ ਦੀ ਸ਼ੁਰੂਆਤ ਤੋਂ ਬਾਦ ਲੋਕ ਆਸਾਨੀ ਨਾਲ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਣਗੇ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਆਪਣਾ ਵੋਟਰ ਆਈ.ਡੀ. ਕਾਰਡ ਕਿਵੇਂ ਡਾਊਨਲੋਡ ਕਰ ਸਕਦੇ ਹੋ। 

ਇਹ ਵੀ ਪੜ੍ਹੋ– 26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ

ਆਧਾਰ ਕਾਰਡ ਦੀ ਤਰ੍ਹਾਂ ਮੋਬਾਇਲ ਨੰਬਰ ਰਜਿਸਟਰ ਹੋਣਾ ਜ਼ਰੂਰੀ
- ਚੋਣ ਕਮਿਸ਼ਨ ਇਸ ਸੁਵਿਧਾ ਨੂੰ ਦੋ ਪੜਾਵਾਂ ਵਿੱਚ ਸ਼ੁਰੂ ਕਰ ਰਿਹਾ ਹੈ। ਪਹਿਲਾ ਪੜਾਅ ’ਚ 25 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਸਿਰਫ ਨਵੇਂ ਵੋਟਰਾਂ, ਜਿਨ੍ਹਾਂ ਨੇ ਵੋਟਰ ਕਾਰਡਸ ਲਈ ਅਪਲਾਈ ਕੀਤਾ ਹੈ ਅਤੇ ਜਿਨ੍ਹਾਂ ਦਾ ਮੋਬਾਇਲ ਨੰਬਰ ਚੋਣ ਕਮਿਸ਼ਨ ਕੋਲ ਰਜਿਸਟਰਡ ਹੈ, ਓਹੀ ਡਿਜੀਟਲ ਵੋਟਰ ਆਈ.ਡੀ. ਡਾਊਨਲੋਡ ਕਰ ਸਕਣਗੇ। 

- ਦੂਜੇ ਪੜਾਅ ’ਚ 1 ਫਰਵਰੀ ਤੋਂ ਸਾਰੇ ਵੋਟਰ ਆਪਣੀ ਆਈ.ਡੀ. ਦੀ ਡਿਜੀਟਲ ਕਾਪੀ ਡਾਊਨਲੋਡ ਕਰ ਸਕਣਗੇ ਪਰ ਉਨ੍ਹਾਂ ਦਾ ਮੋਬਾਇਲ ਨੰਬਰ ਚੋਣ ਕਮਿਸ਼ਨ ਨਾਲ ਲਿੰਕ ਹੋਵੇ। ਜਿਨ੍ਹਾਂ ਦਾ ਮੋਬਾਇਲ ਨੰਬਰ ਕਮਿਸ਼ਨ ਕੋਲ ਲਿੰਕ ਨਹੀਂ ਹੈ, ਉਨ੍ਹਾਂ ਨੂੰ ਚੋਣ ਕਮਿਸ਼ਨ ਨੂੰ ਆਪਣੀ ਪੂਰੀ ਜਾਣਕਾਰੀ ਰੀ-ਵੈਰੀਫਾਈ ਕਰਵਾਉਣੀ ਯਾਨੀ ਦੁਬਾਰਾ ਦੇਣੀ ਹੋਵੇਗੀ ਅਤੇ ਮੋਬਾਇਲ ਨੰਬਰ ਲਿੰਕ ਕਰਵਾਉਣਾ ਹੋਵੇਗਾ। ਤਾਂ ਹੀ ਉਹ ਵੋਟਰ ਆਈ.ਡੀ. ਡਾਊਨਲੋਡ ਕਰ ਸਕਣਗੇ। 
- ਡਿਜੀਟਲ ਵੋਟਰ ਆਈ.ਡੀ. ਕਾਰਡ ਵੀ ਆਧਾਰ ਦੀ ਤਰ੍ਹਾਂ ਪੀ.ਡੀ.ਐੱਫ. ਫਾਰਮੇਟ ’ਚ ਹੋਣਗੇ। ਇਨ੍ਹਾਂ ਨੂੰ ਡਿਜੀਲਾਕਰ ’ਤੇ ਵੀ ਸਟੋਰ ਕੀਤਾ ਜਾ ਸਕੇਗਾ। 
- ਡਿਜੀਟਰ ਵੋਟਰ ਆਈ.ਡੀ. ਕਾਰਡ ’ਤੇ ਇਕ ਸਕਿਓਰਡ ਕਿਊ ਆਰ ਕੋਡ ਹੋਵੇਗਾ ਜਿਸ ਵਿਚ ਤਸਵੀਰਾਂ ਹੋਰ ਡੈਮੋਗ੍ਰਾਫਿਕਸ ਹੋਣਗੀਆਂ ਤਾਂ ਜੋ ਉਨ੍ਹਾਂ ਦੀ ਨਕਲ ਨਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ– iPhone 12 ’ਤੇ ਮਿਲ ਰਹੀ 16,000 ਰੁਪਏ ਦੀ ਛੋਟ, 26 ਜਨਵਰੀ ਤਕ ਚੁੱਕ ਸਕਦੇ ਹੋ ਆਫਰ ਦਾ ਲਾਭ

ਇਥੋਂ ਡਾਊਨਲੋਡ ਕਰੋ ਆਪਣਾ ਵੋਟਰ ਆਈ.ਡੀ. ਕਾਰਡ


ਆਪਣਾ ਵੋਟਰ ਆਈ.ਡੀ. ਕਾਰਡ ਡਾਊਨਲੋਡ ਕਰਨ ਲਈ ਚੋਣ ਕਮਿਸ਼ਨ ਦੀ ਵੈੱਬਸਾਈਟ https://voterportal.eci.gov.in ਜਾਂ ਫਿਰ ਰਾਸ਼ਟਰੀ ਵੋਟਰ ਸੇਵਾ ਪੋਰਟਲ (NVSP) ਦੇ ਲਾਗ-ਇਨ ਪੇਜ https://www.nvsp.in/Account/Login ’ਤੇ ਜਾਓ। 

E-EPIC ਡਾਊਨਲੋਡ ਦਾ ਵਿਖੇਗਾ ਆਪਸ਼ਨ

ਇਹ ਵੀ ਪੜ੍ਹੋ– ਨਵਾਂ ਲੈਪਟਾਪ ਖ਼ਰੀਦਣ ਜਾ ਰਹੇ ਹੋ ਤਾਂ ਇਨ੍ਹਾਂ 5 ਗੱਲਾਂ ਦਾ ਜ਼ਰੂਰ ਰੱਖੋ ਧਿਆਨ​​​​​​​

- ਜੇਕਰ ਤੁਹਾਡਾ ਅਕਾਊਂਟ ਨਹੀਂ ਹੈ ਤਾਂ ਮੋਬਾਇਲ ਨੰਬਰ ਜਾਂ ਈ-ਮੇਲ ਆਈ.ਡੀ. ਰਾਹੀਂ ਆਪਣਾ ਅਕਾਊਂਟ ਬਣਾਓ। ਜੇਕਰ ਤੁਹਾਡਾ ਅਕਾਊਂਟ ਹੈ ਤਾਂ ਅਗਲੇ ਸਟੈੱਪ ’ਤੇ ਜਾਓ।
- ਇਕ ਵਾਰ ਅਕਾਊਂਟ ਬਣ ਜਾਵੇ ਤਾਂ ਫਿਰ ਲਾਗ-ਇਨ ਪੇਜ ’ਤੇ ਡਿਟੇਲ ਭਰ ਕੇ ਲਾਗ-ਇਨ ਕਰੋ।
- ਤੁਹਾਨੂੰ E-EPIC ਡਾਊਨਲੋਡ ਦਾ ਆਪਸ਼ਨ ਵਿਖੇਗਾ। ਇਸ ’ਤੇ ਕਲਿੱਕ ਕਰੋ ਅਤੇ ਪੀ.ਡੀ.ਐੱਫ. ਫਾਇਲ ਡਾਊਨਲੋਡ ਹੋ ਜਾਵੇਗੀ।

ਨੋਟ: ਚੋਣ ਕਮਿਸ਼ਨ ਦੇ ਇਸ ਤੋਹਫੇ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Rakesh

This news is Content Editor Rakesh