ਨਰਮਦਾ ਪ੍ਰਸਾਦ ਪ੍ਰਜਾਪਤੀ ਬਣੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ

Tuesday, Jan 08, 2019 - 05:12 PM (IST)

ਭੋਪਾਲ— ਕਾਂਗਰਸ ਵਿਧਾਇਕ ਨਰਮਦਾ ਪ੍ਰਸਾਦ ਪ੍ਰਜਾਪਤੀ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੀ 15ਵੀਂ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ। ਵਿਧਾਨਾ ਸਭਾ ਸਪੀਕਰ ਅਹੁਦੇ ਲਈ ਆਪਣੀ ਪਾਰਟੀ ਦੇ ਉਮੀਦਵਾਰ ਦੇ ਨਾਂ ਦਾ ਪ੍ਰਸਤਾਵ ਪੇਸ਼ ਨਾ ਕਰਨ ਨੂੰ ਲੈ ਕੇ ਮੁੱਖ ਵਿਰੋਧੀ ਦਲ ਭਾਜਪਾ ਵੱਲੋਂ ਕੀਤੇ ਗਏ ਵਾਕਆਊਟ ਦਰਮਿਆਨ ਪ੍ਰਜਾਪਤੀ ਇਸ ਅਹੁਦੇ ਲਈ ਚੁਣੇ ਗਏ। ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਦੀ ਸਵੇਰ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੰਸਦੀ ਕਾਰਜ ਮੰਤਰੀ ਡਾ. ਗੋਵਿੰਦ ਸਿੰਘ ਨੇ ਕਾਂਗਰਸ ਮੈਂਬਰ ਨਰਮਦਾ ਪ੍ਰਸਾਦ ਪ੍ਰਜਾਪਤੀ ਨੂੰ ਸਪੀਕਰ ਬਣਾਉਣ ਲਈ ਪ੍ਰਸਤਾਵ ਪੇਸ਼ ਕੀਤਾ, ਜਿਸ ਦਾ ਪਿਛੜਾ ਵਰਗ ਅਤੇ ਘੱਟ ਗਿਣਤੀ ਕਲਿਆਣ ਮੰਤਰੀ ਆਰਿਫ ਅਕੀਲ ਨੇ ਸਮਰਥਨ ਕੀਤਾ। ਇਸ ਤੋਂ ਬਾਅਦ ਭਾਜਪਾ ਨੇ ਪਾਰਟੀ ਵਿਧਾਇਕ ਕੁੰਵਰ ਵਿਜੇ ਸ਼ਾਹ ਦਾ ਨਾਂ ਸਪੀਕਰ ਅਹੁਦੇ ਲਈ ਪੇਸ਼ ਕਰਨ ਦੀ ਮਨਜ਼ੂਰੀ ਮੰਗੀ ਪਰ ਪ੍ਰੋਟੇਮ (ਕਾਰਜਕਾਰੀ) ਸਪੀਕਰ ਦੀਪਕ ਸਕਸੈਨਾ ਨੇ ਇਹ ਕਹਿੰਦੇ ਹੋਏ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਕਿ ਪਹਿਲੇ ਪ੍ਰਸਤਾਵ ਦਾ ਹੱਲ ਮਿਲ ਜਾਵੇ। ਭਾਜਪਾ ਮੈਂਬਰਾਂ ਨੇ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ ਅਤੇ ਵਿਧਾਨ ਸਭਾ ਸਪੀਕਰ ਦੇ ਆਸਨ ਕੋਲ ਜਾ ਕੇ ਨਾਅਰੇ ਲਗਾਏ। ਇਸ ਤੋਂ ਸਦਨ 'ਚ ਹੋਏ ਹੰਗਾਮੇ ਦਰਮਿਆਨ ਪ੍ਰੋਟੇਮ ਸਪੀਕਰ ਨੇ ਸਦਨ ਦੀ ਕਾਰਵਾਈ 2 ਵਾਰ 10-10 ਮਿੰਟ ਲਈ ਮੁਲਤਵੀ ਕਰ ਦਿੱਤੀ।

ਜਦੋਂ ਤੀਜੀ ਵਾਰ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਭਾਜਪਾ ਮੈਂਬਰ ਸਪੀਕਰ ਦੇ ਆਸਨ ਕੋਲ ਜਾ ਕੇ ਫਿਰ ਨਾਅਰੇ ਲਗਾਉਣ ਲੱਗੇ- ਲੋਕਤੰਤਰ ਦਾ ਕਤਲ ਬੰਦ ਕਰੋ।'' ਇਸ ਦੌਰਾਨ ਚੌਹਾਨ ਨੇ ਕਿਹਾ,''ਇਕ ਸੀਨੀਅਰ ਆਦਿਵਾਸੀ ਨੇਤਾ ਦਾ ਨਾਂ ਪ੍ਰਸਤਾਵਿਤ ਨਹੀਂ ਕਰਨ ਦਿੱਤਾ ਗਿਆ। ਇਹ ਲੋਕਤੰਤਰ ਅਤੇ ਸਦਨ ਦਾ ਅਪਮਾਨ ਹੈ। ਅਸੀਂ ਸਦਨ ਦਾ ਬਾਈਕਾਟ ਕਰਦੇ ਹਾਂ।'' ਇਸ ਤੋਂ ਬਾਅਦ ਮੁੱਖ ਮੰਤਰੀ ਕਮਲਨਾਥ ਨੇ ਪ੍ਰੋਟੇਮ ਸਪੀਕਰ ਨੂੰ ਕਿਹਾ ਕਿ ਸਪੀਕਰ ਦੀ ਚੋਣ ਦੀ ਸ਼ੁਰੂਆਤ ਕੀਤੀ ਜਾਵੇ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਨੇ ਕਿਹਾ,''ਸਪੀਕਰ ਚੁਣਿਆ ਜਾਵੇ। ਜੋ ਪ੍ਰਸਤਾਵ ਦੇ ਪੱਖ 'ਚ ਹਨ, ਹਾਂ ਕਹਿਣ।'' ਇਸ 'ਤੇ ਉੱਥੇ ਮੌਜੂਦ ਕਾਂਗਰਸ, ਬਸਪਾ, ਸਪਾ ਅਤੇ ਆਜ਼ਾਦ ਵਿਧਾਇਕਾਂ ਵੱਲੋਂ ਹਾਂ ਦੀ ਆਵਾਜ਼ ਆਈ। ਇਸ ਤੋਂ ਬਾਅਦ ਬਸਪਾ ਵਿਧਾਇਕ ਸੰਜੀਵ ਸਿੰਘ ਨੇ ਕਿਹਾ,''ਵੰਟ ਵੰਡ ਕਰਵਾਈ ਜਾਵੇ।'' ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਨੇ ਸੰਜੀਵ ਸਿੰਘ ਦੀ ਮੰਗ ਨੂੰ ਸਵੀਕਾਰਦੇ ਹੋਏ ਕਿਹਾ,''ਫੈਸਲਾ ਵੋਟ ਵੰਡ ਵੱਲੋਂ ਕੀਤਾ ਜਾਵੇਗਾ। ਜੋ ਪ੍ਰਸਤਾਵ ਦੇ ਪੱਖ 'ਚ ਹਨ ਉਹ ਮੇਰੇ ਸੱਜੇ ਹੱਥ ਵੱਲ ਵੋਟ ਕਰਨ ਲਾਬੀ 'ਚ ਜਾਣ ਅਤੇ ਜੋ ਵਿਰੋਧ 'ਚ ਹਨ, ਉਹ ਮੇਰੇ ਖੱਬੇ ਹੱਥ ਵੱਲ ਲਾਬੀ 'ਚ ਚੱਲੇ ਜਾਣ।'' ਇਸ ਤੋਂ ਬਾਅਦ ਸਾਰੇ ਮੈਂਬਰ ਸੱਜੇ ਹੱਥ ਵੱਲੀ ਲਾਬੀ 'ਚ ਗਏ। ਵੋਟ ਵੰਡ ਤੋਂ ਬਾਅਦ ਪ੍ਰੋਟੇਮ ਸਪੀਕਰ ਨੇ ਕਿਹਾ,''ਪ੍ਰਸਤਾਵ ਦੇ ਪੱਖ 'ਚ 120 ਵੋਟ ਪਏ ਹਨ। ਵਿਰੋਧ 'ਚ ਕਈ ਵੋਟ ਨਹੀਂ ਪਈ ਹੈ। ਅੱਧੇ ਤੋਂ ਵਧ ਵੋਟ ਪਏ, ਪ੍ਰਸਤਾਵ ਮਨਜ਼ੂਰ ਹੋਇਆ। ਇਸ ਲਈ ਸਪੀਕਰ ਅਹੁਦੇ ਲਈ ਦੂਜਾ ਪ੍ਰਸਤਾਵ ਨਹੀਂ ਲਿਆ ਜਾਵੇਗਾ।'' ਇਸ ਤੋਂ ਬਾਅਦ ਪ੍ਰੋਟੇਮ ਸਪੀਕਰ ਨੇ ਪ੍ਰਜਾਪਤੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਸਪੀਕਰ ਅਹੁਦੇ 'ਤੇ ਆਸੀਨ ਹੋਣ ਲਈ ਸੱਦਾ ਦਿੱਤਾ ਅਤੇ ਪ੍ਰਜਾਪਤੀ ਆਸਨ 'ਤੇ ਬੈਠ ਗਏ।


DIsha

Content Editor

Related News