PM ਮੋਦੀ ਦੇ ਬਿਆਨ ''ਤੇ ਬੋਲੇ ਨਰੇਸ਼ ਟਿਕੈਤ- ਸਾਡੀ ਛੋਟੀ ਜਿਹੀ ਮੰਗ, ਤਿੰਨੇ ਕਾਨੂੰਨ ਵਾਪਸ ਲਓ

01/31/2021 1:58:54 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਅਤੇ ਮੇਰੇ ਵਿੱਚ ਸਿਰਫ ਇੱਕ ਫੋਨ ਦੀ ਦੂਰੀ ਵਾਲੇ ਬਿਆਨ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਜ ਜੋ ਕਿਹਾ ਹੈ, ਉਸ ਦਾ ਸਵਾਗਤ ਕਰਦੇ ਹਾਂ, ਸਾਡੀ ਤਾਂ ਸਿਰਫ ਇਹੀ ਮੰਗ ਹੈ ਕਿ ਤਿੰਨਾਂ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ MSP 'ਤੇ ਕਾਨੂੰਨ ਬਣਾਇਆ ਜਾਵੇ। ਨਰੇਸ਼ ਟਿਕੈਤ ਨੇ ਹਰਿਆਣਾ ਵਿੱਚ ਇੰਟਰਨੈੱਟ ਦੀ ਰੋਕ ਦੀ ਨਿੰਦਾ ਕੀਤੀ ਹੈ।

ਕਿਸਾਨ ਨੇਤਾ ਨਰੇਸ਼ ਟਿਕੈਤ ਨੇ ਅੱਜ ਸ਼ਨੀਵਾਰ ਨੂੰ ਟਵੀਟ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜਾਰਿਸ਼ ਕਰਦੇ ਹੋਏ ਕਿਹਾ ਕਿ ਸਰਕਾਰ ਤਿੰਨਾਂ ਕਾਲੇ ਕਾਨੂੰਨ ਵਾਪਸ ਲਵੇ ਅਤੇ MSP 'ਤੇ ਕਾਨੂੰਨ ਬਣਾਏ। ਉਮੀਦ ਹੈ ਕਿ ਸਰਕਾਰ ਕਿਸਾਨਾਂ ਦੀ ਛੋਟੀ ਜਿਹੀ ਮੰਗ ਜ਼ਰੂਰ ਮੰਨੇਗੀ।

ਪ੍ਰਧਾਨ ਮੰਤਰੀ ਜੀ ਨੇ ਅੱਜ ਜੋ ਗੱਲ ਕਹੀ ਹੈ, ਉਸ ਦਾ ਅਸੀਂ ਸਵਾਗਤ ਕਰਦੇ ਹਾਂ, ਸਾਡੀ ਤਾਂ ਸਿਰਫ ਛੋਟੀ ਜਿਹੀ ਮੰਗ ਹੈ, ਤਿੰਨਾਂ ਕਾਲੇ ਕਾਨੂੰਨ ਵਾਪਸ ਲਓ ਅਤੇ MSP 'ਤੇ ਕਾਨੂੰਨ ਬਣਾ ਦਿਓ। ਉਮੀਦ ਹੈ ਹੁਣ ਸਰਕਾਰ ਕਿਸਾਨਾਂ ਦੀ ਇਹ ਛੋਟੀ ਜਿਹੀ ਮੰਗ ਜ਼ਰੂਰ ਮੰਨੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati