ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਨਾਲ ਔਰਤਾਂ ਨੇ ਕੀਤਾ ਮਹਾਯੱਗ

03/23/2019 5:32:32 PM

ਸੂਰਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਨਾਲ ਔਰਤਾਂ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਸੂਰਤ ਸ਼ਹਿਰ 'ਚ ਇਕ ਮਹਾਯੱਗ ਦਾ ਆਯੋਜਨ ਕੀਤਾ। 532 ਔਰਤਾਂ ਨੇ 108 ਕੁੰਡੀ ਮਹਾਯੱਗ ਦੌਰਾਨ ਹਵਨ ਆਦਿ ਕੀਤਾ। ਯੱਗ 'ਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਦਾਅਵਾ ਕੀਤਾ ਕਿ ਇਹ ਯੱਗ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਔਰਤਾਂ ਦੇ ਮਜ਼ਬੂਤੀਕਰਨ ਅਤੇ ਕਲਿਆਣ ਲਈ ਚੁੱਕੇ ਗਏ ਕਦਮਾਂ ਅਤੇ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ।

ਮੋਦੀ ਸਰਕਾਰ ਦੇ ਮਹਿਲਾ ਸਮਰਥਕ ਕਦਮਾਂ ਤੋਂ ਔਰਤਾਂ ਹਨ ਖੁਸ਼
ਯੱਗ 'ਚ ਹਿੱਸਾ ਲੈਣ ਵਾਲੀ ਇਕ ਲੜਕੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਮਹਿਲਾ ਸਮਰਥਕ ਕਦਮਾਂ ਨਾਲ ਔਰਤਾਂ ਇੰਨੀਆਂ ਖੁਸ਼ ਹਨ ਕਿ ਉਹ ਚਾਹੁੰਦੀਆਂ ਹਨ ਕਿ ਸ਼੍ਰੀ ਮੋਦੀ ਹੀ ਫਿਰ ਤੋਂ ਦੇਸ਼ ਦੀ ਵਾਗਡੋਰ ਸੰਭਾਲਣ ਅਤੇ ਇਨ੍ਹਾਂ ਯੋਜਨਾਵਾਂ ਨੂੰ ਹੋਰ ਅੱਗੇ ਵਧਾਉਣ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਦੀ ਸਰਕਾਰ ਨੇ ਸਿਰਫ਼ ਬਲਾਤਕਾਰ ਵਿਰੋਧੀ ਸਖਤ ਕਾਨੂੰਨ ਬਣਾਏ ਸਗੋਂ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਵਰਗੀ ਸਦੀਆਂ ਪੁਰਾਣੀ ਕੁਪ੍ਰਥਾ ਤੋਂ ਮੁਕਤੀ ਦਿਵਾਉਣ ਦਾ ਵੀ ਸਾਹਸ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਇਹ ਯੱਗ ਸ਼੍ਰੀ ਮੋਦੀ ਅਤੇ ਭਾਜਪਾ ਦੀ ਜਿੱਤ ਲਈ ਹੈ।

DIsha

This news is Content Editor DIsha