PM ਮੋਦੀ ਨੇ ਕੀਤੀ ਪਿੰਡਾਂ ਦੀ ਤਾਰੀਫ਼, ਬੋਲੇ- ਤੁਸੀਂ ਦੁਨੀਆ ਨੂੰ 2 ਗਜ ਦੂਰੀ ਦਾ ਮੰਤਰ ਦਿੱਤਾ

04/24/2020 12:28:08 PM

ਨਵੀਂ ਦਿੱਲੀ- ਪੰਚਾਇਤੀ ਰਾਜ ਦਿਵਸ 'ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਸੰਦੇਸ਼ ਦਿੱਤਾ। ਉਨਾਂ ਨੇ ਸ਼ਹਿਰ ਅਤੇ ਪਿੰਡ 'ਚ ਰਹਿ ਰਹੇ ਹਰ ਇਕ ਸ਼ਖਸ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਸਮਝਾ ਦਿੱਤਾ ਹੈ ਕਿ ਹੁਣ ਸਾਨੂੰ ਆਤਮਨਿਰਭਰ ਬਣਨਾ ਹੀ ਹੋਵੇਗਾ। ਇਸ ਦੇ ਨਾਲ ਹੀ ਲਾਕਡਾਊਨ 'ਚ ਪਿੰਡਾਂ ਦੀ ਹਿੱਸੇਦਾਰੀ ਦੀ ਤਾਰੀਫ਼ ਕਰਦੇ ਹੋਏ ਮੋਦੀ ਨੇ ਕਿਹਾ ਕਿ ਪਿੰਡ ਨੇ ਦੁਨੀਆ ਨੂੰ 2 ਗਜ ਦੀ ਦੂਰੀ ਵਾਲਾ ਸੰਦੇਸ਼ ਦਿੱਤਾ।

ਸਾਨੂੰ ਆਤਮਨਿਰਭਰ ਬਣਨਾ ਹੀ ਪਵੇਗਾ
ਮੋਦੀ ਨੇ ਕਿਹਾ,''ਕੋਰੋਨਾ ਸੰਕਟ ਨੇ ਆਪਣਾ ਸਭ ਤੋਂ ਵੱਡਾ ਸੰਦੇਸ਼, ਸਬਕ ਸਾਨੂੰ ਦਿੱਤਾ ਹੈ, ਸਿਖਾਇਆ ਅਤੇ ਇਕ ਤਰਾਂ ਨਾਲ ਉਸ ਰਸਤੇ 'ਤੇ ਤੁਰਨ ਲਈ ਦਿਸ਼ਾ ਦਿਖਾਈ ਹੈ। ਕੋਰੋਨਾ ਕਾਲ ਦੇ ਅਨੁਭਵ ਨਾਲ ਅਸੀਂ ਪਾਇਆ ਹੈ ਕਿ ਹੁਣ ਸਾਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਬਿਨਾਂ ਆਤਮਨਿਰਭਰ ਬਣੇ ਅਜਿਹੇ ਸੰਕਟਾਂ ਨੂੰ ਝੱਲ ਸਕਣਾ ਵੀ ਮੁਸ਼ਕਲ ਹੋ ਜਾਵੇਗਾ।'' ਮੋਦੀ ਨੇ ਅੱਗੇ ਕਿਹਾ ਕਿ ਪਿੰਡ ਆਪਣੇ ਪੱਧਰ 'ਤੇ, ਜ਼ਿਲਾ ਆਪਣੇ ਪੱਧਰ 'ਤੇ ਅਤੇ ਸੂਬੇ ਆਪਣੇ ਪੱਧਰ 'ਤੇ ਅਤੇ ਇਸੇ ਤਰਾਂ ਪੂਰਾ ਭਾਰਤ ਕਿਵੇਂ ਆਤਮ ਨਿਰਭਰ ਬਣੇ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਨੂੰ ਕਦੇ ਵੀ ਬਾਹਰ ਦਾ ਮੂੰਹ ਨਾ ਦੇਖਣਾ ਪਵੇਗਾ, ਇਹ ਤੈਅ ਕਰਨਾ ਹੋਵੇਗਾ। ਬਦਲੇ ਹਾਲਾਤਾਂ ਨੇ ਇਹ ਯਾਦ ਦਿਵਾਇਆ ਹੈ ਕਿ ਆਤਮਨਿਰਭਰ ਬਣੋ।

ਪਿੰਡਾਂ ਦੀ ਕੀਤੀ ਤਾਰੀਫ਼
ਮੋਦੀ ਨੇ ਲਾਕਡਾਊਨ 'ਚ ਪਿੰਡਾਂ ਦੀ ਹਿੱਸੇਦਾਰੀ ਦਾ ਜ਼ਿਕਰ ਕਰ ਕੇ ਤਾਰੀਫ਼ ਕੀਤੀ। ਉਹ ਬੋਲੇ ਕਿ ਪਿੰਡਾਂ ਨੇ ਸੰਸਕਾਰਾਂ ਨੂੰ ਚੰਗੀ ਸਿੱਖਿਆ ਦਿੱਤੀ ਹੈ। ਪਿੰਡਾਂ ਤੋਂ ਅਪਡੇਟ ਆ ਰਹੀ ਹੈ ਕਿ ਉਹ ਵੱਡੇ-ਵੱਡੇ ਲੋਕਾਂ ਨੂੰ ਪ੍ਰੇਰਨਾ ਦੇਣ ਵਾਲੀ ਹੈ। ਹਿੰਦੁਸਤਾਨ ਦੇ ਹਰ ਪਿੰਡ ਅਤੇ ਵਾਸੀਆਂ ਨੂੰ ਪ੍ਰਣਾਮ ਕਰਦਾ ਹਾਂ। ਤੁਸੀਂ ਦੁਨੀਆ ਨੂੰ ਬਹੁਤ ਸਰਲ ਸ਼ਬਦਾਂ 'ਚ ਮੰਤਰ ਦਿੱਤਾ ਹੈ। ਤੁਸੀਂ ਸਿੰਪਲ ਸ਼ਬਦਾਂ 'ਚ ਕਹਿ ਦਿੱਤਾ ਨਾ ਸੋਸ਼ਲ ਡਿਸਟੈਂਸਿੰਗ, ਨਾ ਲਾਕਡਾਊਨ, ਤੁਸੀਂ ਮੈਸੇਜ ਦਿੱਤਾ 2 ਗਜ ਦੂਰੀ ਦਾ। 2 ਗਜ ਦੇਹ ਦੀ ਦੂਰੀ ਦਾ ਮੰਤਰ ਦੁਨੀਆ ਨੂੰ ਦਿੱਤਾ।


DIsha

Content Editor

Related News