PM ਨਰਿੰਦਰ ਮੋਦੀ ਦੀ ਪ੍ਰਸਿੱਧੀ ''ਚ ਵਾਧਾ, ਟਵਿੱਟਰ ''ਤੇ ਫਾਲੋਅਰਜ਼ ਦੀ ਗਿਣਤੀ ਹੋਈ 6 ਕਰੋੜ

07/19/2020 11:15:06 AM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸਿੱਧੀ ਮਾਈਕ੍ਰੋ-ਬਲਾਗਿੰਗ ਸਾਈਟ ਟਵਿੱਟਰ 'ਤੇ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਵੱਧ ਕੇ 6 ਕਰੋੜ 'ਤੇ ਪਹੁੰਚ ਗਈ ਹੈ। ਮੋਦੀ ਜਨਵਰੀ 2009 'ਚ ਟਵਿੱਟਰ ਨਾਲ ਜੁੜੇ ਹਨ। ਪ੍ਰਧਾਨ ਮੰਤਰੀ ਦੇ ਟਵਿੱਟਰ ਹੈਂਡਲ ਮੁਤਾਬਕ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 6 ਕਰੋੜ 'ਤੇ ਪਹੁੰਚ ਗਈ ਹੈ। ਸਤੰਬਰ-19 'ਚ ਟਵਿੱਟਰ 'ਤੇ ਮੋਦੀ ਦੇ ਫਾਲੋਅਰਜ਼ ਦੀ ਗਿਣਤੀ 5 ਕਰੋੜ ਸੀ। ਮੋਦੀ ਦੇ ਕੈਬਨਿਟ 'ਚ ਅਹਿਮ ਸਥਾਨ ਰੱਖਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਟਵਿੱਟਰ 'ਤੇ 2 ਕਰੋੜ 16 ਲੱਖ ਫਾਲੋਅਰਜ਼ ਹਨ। ਭਾਜਪਾ ਪਾਰਟੀ ਦੇ ਸਾਬਕਾ ਪ੍ਰਧਾਨ ਸ਼ਾਹ ਮਈ 2013 'ਚ ਟਵਿੱਟਰ ਨਾਲ ਜੁੜੇ ਹਨ। 

ਅਪ੍ਰੈਲ 2013 ਤੋਂ ਟਵਿੱਟਰ 'ਤੇ ਸਰਗਰਮ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ 1 ਕਰੋੜ 78 ਲੱਖ ਫਾਲੋਅਰਜ਼ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਵਿਚ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਟਵਿੱਟਰ ਫਾਲੋਅਰਜ਼ 1 ਕਰੋੜ 52 ਲੱਖ ਹਨ। ਰਾਹੁਲ ਗਾਂਧੀ ਸਾਲ 2015 'ਚ ਇਸ ਨਾਲ ਜੁੜੇ ਹਨ, ਹਾਲਾਂਕਿ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਟਵਿੱਟਰ ਫਾਲੋਅਰਜ਼ ਦੀ ਗਿਣਤੀ ਬਹੁਤ ਘੱਟ ਯਾਨੀ ਕਿ ਲੱਖਾਂ ਵਿਚ ਹੈ। 

ਟਵਿੱਟਰ ਫਾਲੋਅਰਜ਼ ਦੇ ਲਿਹਾਜ ਨਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ 12.9 ਕਰੋੜ ਫਾਲੋਅਰ ਹਨ। ਸਤੰਬਰ-19 ਵਿਚ ਇਹ ਗਿਣਤੀ 10.8 ਕਰੋੜ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫਾਲੋਅਰਜ਼ ਦੀ ਗਿਣਤੀ ਪਿਛਲੇ ਸਾਲ ਸਤੰਬਰ ਦੇ 6 ਕਰੋੜ 41 ਲੱਖ ਦੀ ਤੁਲਨਾ 'ਚ ਇਹ ਵੱਧ ਕੇ 8.37 ਕਰੋੜ 'ਤੇ ਪਹੁੰਚ ਗਈ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਟਵਿੱਟਰ 'ਤੇ ਫਾਲੋਅਰਜ਼ ਸਤੰਬਰ-19 ਦੇ 3 ਕਰੋੜ 84 ਲੱਖ ਤੋਂ ਵੱਧ ਕੇ 4 ਕਰੋੜ 34 ਲੱਖ ਹੋ ਗਈ ਹੈ। 
 

Tanu

This news is Content Editor Tanu