ਪਹਿਲੀ ਵਾਰ ਲਾਲ ਕਿਲੇ ''ਤੇ ਦੋ ਵਾਰ ਤਿਰੰਗਾ ਲਹਿਰਾਉਣਗੇ ਪ੍ਰਧਾਨਮੰਤਰੀ ਮੋਦੀ

10/18/2018 12:36:01 PM

ਨਵੀਂ ਦਿੱਲੀ— ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਹਨ ਜੋ ਇਕ ਹੀ ਸਾਲ 'ਚ ਦੂਜੀ ਵਾਰ ਲਾਲ ਕਿਲੇ 'ਤੇ ਤਿੰਰਗਾ ਲਹਿਰਾਉਣ ਜਾ ਰਹੇ ਹਨ। ਮੋਦੀ 21 ਅਕਤੂਬਰ ਨੂੰ ਲਾਲ ਕਿਲੇ 'ਚ ਆਜ਼ਾਦ ਹਿੰਦ ਫੌਜ ਦੀ 75ਵੀਂ ਵਰ੍ਹੇਗੰਢ 'ਤੇ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣਗੇ ਅਤੇ ਤਿਰੰਗਾ ਲਹਿਰਾਉਣਗੇ। ਇਹ ਆਯੋਜਨ ਮੋਦੀ ਸਰਕਾਰ ਦਾ ਹੀ ਹੈ। ਇਸ ਆਯੋਜਨ ਦੇ ਬਹਾਨੇ ਮੋਦੀ ਸਰਕਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਅਪਣਾਉਂਦੇ ਹੋਏ ਪੱਛਮੀ ਬੰਗਾਲ ਦੀ ਸਿਆਸਤ ਗਰਮਾਉਣ ਦੀ ਕੋਸ਼ਿਸ਼ 'ਚ ਹਨ। 


ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਦੀ ਪਰੰਪਰਾ 'ਚ 15 ਅਗਸਤ, ਆਜ਼ਾਦੀ ਸੰਘਰਸ਼ ਦੇ ਮੌਕੇ 'ਤੇ ਪ੍ਰਧਾਨਮੰਤਰੀ ਜੀ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ ਹੈ ਪਰ 21 ਅਕਤੂਬਰ ਨੂੰ ਉਹ ਮੁੜ ਇੱਥੇ ਤਿਰੰਗਾ ਲਹਿਰਾਉਣਗੇ। ਮੋਦੀ ਇਸ ਮੌਕੇ 'ਤੇ ਇਕ ਮਿਊਜ਼ੀਅਮ ਦਾ ਵੀ ਉਦਘਾਟਨ ਕਰਨਗੇ, ਜਿਸ 'ਚ ਆਜ਼ਾਦ ਹਿੰਦ ਫੌਜ ਅਤੇ ਸੁਭਾਸ਼ ਚੰਦਰ ਬੋਸ ਦੇ ਸਾਮਾਨ ਰੱਖੇ ਜਾਣਗੇ। ਇਸ ਮੌਕੇ 'ਤੇ ਰਿਟਾਇਰਡ ਸੈਨਾ ਅਧਿਕਾਰੀ ਅਤੇ ਆਜ਼ਾਦ ਹਿੰਦ ਫੌਜ ਨਾਲ ਜੁੜੇ ਲੋਕ ਮੌਜੂਦ ਰਹਿਣਗੇ। 


ਮੋਦੀ 30 ਅਕਤੂਬਰ ਨੂੰ ਅੰਡੇਮਾਨ-ਨਿਕੋਬਾਰ ਦੇ ਪੋਰਟ ਬਲੇਅਰ ਵੀ ਜਾਣਗੇ। ਪੋਰਟ ਬਲੇਅਰ 'ਚ 75 ਸਾਲ ਪਹਿਲੇ ਇਸ ਦਿਨ 1943 'ਚ ਪਹਿਲੀ ਵਾਰ ਭਾਰਤੀ ਜ਼ਮੀਨ 'ਤੇ ਸੁਭਾਸ਼ ਚੰਦਰ ਬੋਸ ਨੇ ਝੰਡਾ ਲਹਿਰਾਇਆ ਸੀ। ਇਹ ਝੰਡਾ ਆਜ਼ਾਦ ਹਿੰਦ ਫੌਜ ਦਾ ਸੀ। ਇਸ ਦਿਨ ਦੀ ਯਾਦ 'ਚ ਪ੍ਰਧਾਨਮੰਤਰੀ ਇੱਥੇ 150 ਫੁੱਟ ਉਚਾ ਤਿਰੰਗਾ ਲਹਿਰਾਉਣਗੇ। ਇਸ ਦੇ ਨਾਲ ਹੀ ਨੇਤਾਜੀ ਦੀ ਯਾਦ 'ਚ ਡਾਕ ਟਿਕਟ ਜਾਰੀ ਕਰਨਗੇ।