‘ਸਟੈਚੂ ਆਫ ਯੂਨਿਟੀ’ ਨੂੰ 100 ਮਹਾਨ ਥਾਂਵਾਂ ’ਚ ਮਿਲੀ ਜਗ੍ਹਾ, ਮੋਦੀ ਬੋਲੇ- ‘ਜ਼ਬਰਦਸਤ ਖਬਰ’

08/28/2019 10:36:09 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੈਚੂ ਆਫ ਯੂਨਿਟੀ ਨੂੰ ਟਾਈਮ ਵਲੋਂ 100 ਮਹਾਨ ਥਾਂਵਾਂ ’ਚ ਸ਼ਾਮਲ ਕਰਨ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਇਹ ਬਹੁਤ ਚੰਗੀ ਖਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਹੁਤ ਘੱਟ ਸਮੇਂ ’ਚ ਹੀ ਇਹ ਜਗ੍ਹਾ ਸੈਲਾਨੀਆਂ ਦਰਮਿਆਨ ਬਹੁਤ ਲੋਕਪਿ੍ਰਯ ਹੋ ਚੁਕੀ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੀ ਯਾਦ ’ਚ ਇਸ ਮੂਰਤੀ ਦਾ ਨਿਰਮਾਣ ਕੀਤਾ ਗਿਆ ਹੈ।PunjabKesariਮੋਦੀ ਬੋਲੇ- ਜ਼ਬਰਦਸਤ ਖਬਰ
ਮੋਦੀ ਨੇ ਟਵੀਟ ਕੀਤਾ,‘‘ਜ਼ਬਰਦਸਤ ਖਬਰ! ਟਾਈਮ ਮੈਗਜ਼ੀਨ ਨੇ ਸਾਲ 2019 ਦੀਆਂ 100 ਮਹਾਨ ਥਾਂਵਾਂ ਦੀ ਸੂਚੀ ’ਚ ਸਟੈਚੂ ਆਫ ਯੂਨਿਟੀ ਨੂੰ ਜਗ੍ਹਾ ਦਿੱਤੀ ਹੈ। ਪਿਛਲੇ ਦਿਨਾਂ ਇਕ ਹੀ ਦਿਨ ’ਚ ਰਿਕਾਰਡ 34 ਹਜ਼ਾਰ ਸੈਲਾਨੀ ਇੱਥੇ ਪਹੁੰਚੇ ਸਨ। ਮੈਨੂੰ ਖੁਸ਼ੀ ਹੈ ਕਿ ਇਹ ਜਗ੍ਹਾ ਸੈਲਾਨੀਆਂ ਦਰਮਿਆਨ ਬਹੁਤ ਤੇਜ਼ੀ ਨਾਲ ਲੋਕਪਿ੍ਰਯ ਹੋ ਰਹੀ ਹੈ।’’

ਸਰਦਾਰ ਵਲੱਭ ਭਾਈ ਪਟੇਲ ਨੂੰ ਸ਼ਰਧਾਂਜਲੀ ਹੈ ‘ਸਟੈਚੂ ਆਫ ਯੂਨਿਟੀ’
ਮਸ਼ਹੂਰ ਅਮਰੀਕੀ ਮੈਗਜ਼ੀਨ ਟਾਈਮ ਨੇ ਵਿਸ਼ਵ ਦੀਆਂ ਮਹਾਨ ਥਾਂਵਾਂ ਨੂੰ ਲੈ ਕੇ ਜਾਰੀ ਤਾਜ਼ਾ ਸੂਚੀ ’ਚ ਗੁਜਰਾਤ ਦੀ 597 ਫੁੱਟ ਉੱਚੀ ‘ਸਟੈਚੂ ਆਫ ਯੂਨਿਟੀ’ ਨੂੰ ਵੀ ਜਗ੍ਹਾ ਦਿੱਤੀ ਹੈ। ਇਹ ਸੂਚੀ 100 ਨਵੇਂ ਅਤੇ ਨਵੇਂ ‘ਗੈਰ ਕਰਨ ਲਾਇਕ ਥਾਂਵਾਂ’ ਦਾ ਸੰਕਲਨ ਹੈ, ਜਿਨ੍ਹਾਂ ਦਾ ਤੁਰੰਤ ਅਨੁਭਵ ਕੀਤਾ ਜਾਣਾ ਚਾਹੀਦਾ। ‘ਸਟੈਚੂ ਆਫ ਯੂਨਿਟੀ’ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ, ਜੋ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੇ ਨਾਲ ਹੀ ਉੱਪ ਪ੍ਰਧਾਨ ਮੰਤਰੀ ਰਹੇ ਸਰਦਾਰ ਵਲੱਭ ਭਾਈ ਪਟੇਲ ਨੂੰ ਸ਼ਰਧਾਂਜਲੀ ਹੈ।

‘ਸਟੈਚੂ ਆਫ ਯੂਨਿਟੀ’ ਨੇੜੇ ਚਿੜੀਆਘਰ ਅਗਲੇ ਸਾਲ ਬਣ ਕੇ ਹੋਵੇਗਾ ਤਿਆਰ
ਦੱਸਣਯੋਗ ਹੈ ਕਿ ਨਰਮਦਾ ਜ਼ਿਲੇ ’ਚ ਸਥਿਤ ਸਰਦਾਰ ਪਟੇਲ ਦੀ ਵਿਸ਼ਾਲ ਮੂਰਤੀ ‘ਸਟੈਚੂ ਆਫ ਯੂਨਿਟੀ’ ਦੇ ਨੇੜੇ ਹੀ ਵਿਸ਼ਵ ਪੱਧਰੀ ਚਿੜੀਆਘਰ ਅਗਲੇ ਸਾਲ ਅਕਤੂਬਰ ਤੱਕ ਬਣ ਕੇ ਤਿਆਰ ਹੋ ਜਾਵੇਗਾ। ਸਰਕਾਰ ਸਰੋਵਰ ਨਰਮਦਾ ਨਿਗਮ ਲਿਮਟਿਡ ਦੇ ਐਡੀਸ਼ਨਲ ਮੁੱਖ ਸਕੱਤਰ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਗੁਪਤਾ ਨੇ ਕਿਹਾ ਕਿ ਕੇਵੜੀਆ ਨੂੰ ਮੁੱਖ ਸੈਰ-ਸਪਾਟਾ ਸਥਾਨ ਬਣਾਉਣ ਲਈ ਚਿੜੀਆਘਰ ਅਤੇ ਰਿਵਰ ਰਾਫਟਿੰਗ ਦੀ ਸਹੂਲਤ ਵਿਕਸਿਤ ਕਰਨ ਦੀ ਯੋਜਨਾ ਹੈ।


DIsha

Content Editor

Related News