ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ: PM ਮੋਦੀ

02/08/2024 12:57:13 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ 'ਚ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਖੂਬ ਤਾਰੀਫ਼ ਕੀਤੀ। ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ 6 ਵਾਰ ਸਦਨ ਦੇ ਮੈਂਬਰ ਰਹੇ। ਵਿਚਾਰਿਕ ਮਤਭੇਦ ਰਿਹਾ ਪਰ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਇਹ ਵੀ ਪੜ੍ਹੋ- 'ਮਿਸ਼ਨ 2024' ਲਈ NDA ਦੇ ਸੰਭਾਵਿਤ ਗਠਜੋੜ 'ਚ ਜੁੱਟੀ ਭਾਜਪਾ, TDP ਅਤੇ ਅਕਾਲੀ ਦਲ ਨਾਲ ਗੱਲਬਾਤ ਦੇ ਚਰਚੇ

 ਮਨਮੋਹਨ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ: PM ਮੋਦੀ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਦੀ ਸਰੀਰਕ ਬੀਮਾਰੀ ਦੇ ਬਾਵਜੂਦ ਸਦਨ ਦੀ ਕਾਰਵਾਈ 'ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਦੱਸ ਦੇਈਏ ਕਿ ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ 68 ਮੈਂਬਰ ਫਰਵਰੀ ਤੋਂ ਮਈ ਮਹੀਨੇ ਦਰਮਿਆਨ ਸੇਵਾਮੁਕਤ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਮੌਕੇ ਮੈਂ ਵਿਸ਼ੇਸ਼ ਰੂਪ ਨਾਲ ਡਾ. ਮਨਮੋਹਨ ਸਿੰਘ ਨੂੰ ਯਾਦ ਕਰਨਾ ਚਾਹਾਂਗਾ। ਉਹ 6 ਵਾਰ ਇਸ ਸਦਨ ਦੇ ਮੈਂਬਰ ਰਹੇ। ਸਦਨ ਦੇ ਨੇਤਾ ਦੇ ਰੂਪ ਵਿਚ ਅਤੇ ਵਿਰੋਧੀ ਧਿਰ ਵਿਚ ਵੀ ਨੇਤਾ ਦੇ ਰੂਪ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜੋ ਮਾਣਯੋਗ ਸੰਸਦ ਮੈਂਬਰ ਜਾ ਰਹੇ ਹਨ, ਇਨ੍ਹਾਂ ਨੂੰ ਪੁਰਾਣੇ ਅਤੇ ਨਵੇਂ ਦੋਹਾਂ ਸੰਸਦ ਭਵਨਾਂ ਵਿਚ ਰਹਿਣ ਦਾ ਮੌਕਾ ਮਿਲਿਆ ਹੈ। ਇਹ ਸਾਰੇ ਆਜ਼ਾਦੀ ਦੇ ਅੰਮ੍ਰਿਤਕਾਲ ਦੀ ਅਗਵਾਈ ਦੇ ਗਵਾਹ ਬਣ ਕੇ ਜਾ ਰਹੇ ਹਨ।

ਇਹ ਵੀ ਪੜ੍ਹੋ- ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ, ਉਹ ਮੇਰੀ ਗਰੰਟੀ 'ਤੇ ਸਵਾਲ ਚੁੱਕ ਰਹੇ: PM ਮੋਦੀ

ਲੋਕਤੰਤਰ ਪ੍ਰਤੀ ਭਾਗੀਦਾਰੀ ਨੂੰ ਮਨਮੋਹਨ ਸਿੰਘ ਨੇ ਯਕੀਨੀ ਬਣਾਇਆ: PM ਮੋਦੀ 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਦਨ ਵਿਚ ਆਉਣ ਵਾਲਾ ਹਰ ਮੈਂਬਰ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਨਿਸ਼ਚਿਤ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ ਆਪਣੀ ਪ੍ਰਤਿਭਾ ਅਤੇ ਵਿਵਹਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੈਂਬਰਾਂ ਦੇ ਕਾਰਜਕਾਲ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨਮੋਹਨ ਸਿੰਘ ਦੀ ਸਦਨ ਅਤੇ ਵੱਖ-ਵੱਖ ਕਮੇਟੀਆਂ 'ਚ ਵੋਟਿੰਗ ਮੌਕੇ ਸ਼ਮੂਲੀਅਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਨ੍ਹਾਂ ਮੌਕਿਆਂ 'ਤੇ ਵੀ ਵ੍ਹੀਲਚੇਅਰ 'ਤੇ ਆਏ ਸਨ ਅਤੇ ਲੋਕਤੰਤਰ ਪ੍ਰਤੀ ਭਾਗੀਦਾਰੀ ਨੂੰ ਯਕੀਨੀ ਬਣਾਇਆ।

ਇਹ ਵੀ ਪੜ੍ਹੋ- ਦਰਵਾਜ਼ੇ 'ਤੇ ਮੌਤ ਕਰ ਰਹੀ ਸੀ ਉਡੀਕ, ਖੇਡ-ਖੇਡ 'ਚ 10 ਸਾਲ ਦੇ ਬੱਚੇ ਦੀ ਗਈ ਜਾਨ 

2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਮਨਮੋਹਨ ਸਿੰਘ 

ਦੱਸ ਦੇਈਏ ਕਿ ਮਨਮੋਹਨ ਸਿੰਘ ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਸਨ। ਉਹ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਨੇ 1991 ਤੋਂ 1996 ਤੱਕ ਭਾਰਤ ਦੇ ਵਿੱਤ ਮੰਤਰੀ ਵਜੋਂ ਸੇਵਾ ਨਿਭਾਈ, ਜੋ ਆਜ਼ਾਦ ਭਾਰਤ ਦੇ ਆਰਥਿਕ ਇਤਿਹਾਸ ਵਿਚ ਇਕ ਪਰਿਭਾਸ਼ਿਤ ਸਮਾਂ ਸੀ। ਆਰਥਿਕ ਸੁਧਾਰਾਂ ਲਈ ਵਿਆਪਕ ਨੀਤੀ ਨਿਰਧਾਰਤ ਕਰਨ ਵਿਚ ਉਨ੍ਹਾਂ ਦੀ ਭੂਮਿਕਾ ਦੀ ਅੱਜ ਵੀ ਸ਼ਲਾਘਾ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu