ਪ੍ਰੈੱਸ ਕਾਨਫਰੰਸ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਖੂਬ ਟਰੋਲ ਹੋਏ ਮੋਦੀ

05/20/2019 12:12:06 PM

ਨਵੀਂ ਦਿੱਲੀ/ਜਲੰਧਰ— ਪ੍ਰੈੱਸ ਕਾਨਫਰੰਸ ਤੋਂ ਬਾਅਦ ਜਿੱਥੇ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਖੂਬ ਟਰੋਲ ਹੋਏ, ਉਥੇ ਇਸ ਦੀ ਚਰਚਾ ਵਿਦੇਸ਼ੀ ਮੀਡੀਆ 'ਚ ਵੀ ਦੇਖਣ ਨੂੰ ਮਿਲੀ। ਕੁਝ ਯੂਜ਼ਰਸ ਨੇ ਤਾਂ ਮੋਦੀ ਦੇ ਨਾ ਬੋਲਣ 'ਤੇ ਉਨ੍ਹਾਂ ਨੂੰ ਕਿਹਾ ਕਿ 'ਵਿਆਹ 'ਚ ਆਏ ਨਾਰਾਜ਼ ਫੁੱਫੜ ਬਣ ਰਹੇ ਪੀ. ਐਮ.' ਤਾਂ ਕੁਝ ਨੇ 'ਦਿਖਾਵਾ ਕਰਨਾ ਤੁਹਾਡੀ ਲੜਾਈ' ਤੋਂ 'ਕਯਾ ਪਾਪ ਹੈ ਤੁਮਹਾਰਾ ਜੋ ਚਿਹਰਾ ਛੁਪਾ ਰਹੇ ਹੋ' ਤਕ ਕਿਹਾ। ਉਥੇ ਬੰਗਾਲ ਦੇ 'ਦਿ ਟੈਲੀਗ੍ਰਾਫ' ਨੇ ਤਾਂ ਹੈਡਿੰਗ ਵਿਚ ਸਾਈਲੈਂਟ ਦਾ ਨਿਸ਼ਾਨ ਲਗਾ ਦਿੱਤਾ। 5 ਸਾਲ 'ਚ ਪਹਿਲੀ ਵਾਰ ਪ੍ਰੈੱਸ ਕਾਨਫਰੰਸ 'ਚ ਜਿੱਥੇ ਨਰਿੰਦਰ ਮੋਦੀ ਨੇ ਕਿਹਾ ਕਿ ਨਮਸਕਾਰ ਦੋਸਤੋ, ਮੈਨੂੰ ਮੱਧ ਪ੍ਰਦੇਸ਼ ਤੋਂ ਪਹੁੰਚਣ 'ਚ ਦੇਰ ਹੋ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਮੇਰਾ ਕੰਮ ਹੁੰਦਾ ਸੀ ਪਾਰਟੀ ਦਫਤਰ 'ਚ ਆ ਕੇ ਸਾਥੀਆਂ ਨਾਲ ਚਰਚਾ ਕਰਨਾ ਪਰ ਹੁਣ ਪਿਛਲੇ ਕੁਝ ਸਾਥੀ ਹਨ, ਕੁਝ ਸਾਥੀ ਨਵੇਂ ਆ ਗਏ ਹਨ। ਉਥੇ 12 ਮਿੰਟ ਬੋਲਣ ਤੋਂ ਬਾਅਦ ਪੱਤਰਕਾਰਾਂ ਵਲੋਂ ਸਵਾਲ ਪੁੱਛੇ ਜਾਣ 'ਤੇ ਉਨ੍ਹਾਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲ ਇਸ਼ਾਰਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਨੇ ਮੇਰੀ ਅਜੇ ਤਾਂ ਸ਼ਾਇਦ ਕਿਤੇ ਵੀ ਡਿਊਟੀ ਨਹੀਂ ਲਗਾਈ ਹੋਵੇਗੀ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।



ਮੋਦੀ ਦੀ ਪ੍ਰੈੱਸ ਕਾਨਫਰੰਸ ਨਾਲ ਚਰਚਾ 'ਚ 'ਦਿ ਟੈਲੀਗ੍ਰਾਫ'—
ਉਥੇ 'ਦਿ ਟੈਲੀਗ੍ਰਾਫ' ਅਖਬਾਰ ਨੇ ਮੋਦੀ ਦੀ ਪ੍ਰੈੱਸ ਕਾਨਫਰੰਸ 'ਤੇ ਆਪਣੀ ਪ੍ਰਤੀਕਿਰਿਆ ਕੁਝ ਇਸ ਤਰ੍ਹਾਂ ਦਿੱਤੀ ਕਿ ਹੈਡਿੰਗ ਦੀ ਜਗ੍ਹਾ 'ਤੇ ਟ੍ਰੈਫਿਕ ਪੁਲਸ ਦੇ ਸਾਈਲੈਂਟ ਦਾ ਸਾਈਨ ਲਗਾ ਦਿੱਤਾ। ਉਥੇ ਖਬਰ ਦੀ ਜਗ੍ਹਾ ਖਾਲੀ ਸਥਾਨ ਛੱਡ ਕੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਤਾਂ ਇਹ ਜਗ੍ਹਾ ਖੁਦ ਭਰੀ ਜਾਏਗੀ। ਉਥੇ ਮੋਦੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਤੀਕਿਰਿਆਵਾਂ ਦੀਆਂ ਵੱਖ-ਵੱਖ ਫੋਟੋਆਂ ਲਗਾਈਆਂ ਗਈਆਂ। ਇਸ ਤੋਂ ਬਾਅਦ ਮੀਡੀਆ 'ਚ ਵੀ ਖਬਰ ਦੀ ਪ੍ਰਤੀਕਿਰਿਆ ਦੀ ਖੂਬ ਚਰਚਾ ਰਹੀ।

ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ—
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਵਧਾਈ ਹੋਵੇ, ਸ਼ਾਨਦਾਰ ਪ੍ਰੈੱਸ ਕਾਨਫਰੰਸ ਕੀਤੀ ਤੁਸੀਂ, ਦਿਖਾਵਾ ਕਰਨਾ ਵੀ ਤੁਹਾਡੀ ਲੜਾਈ ਹੈ। ਉਮੀਦ ਹੈ ਅਗਲੀ ਵਾਰ ਸ਼ਾਹ ਸ਼ਾਇਦ ਦੁਬਾਰਾ ਸਵਾਲਾਂ ਦਾ ਜਵਾਬ ਦੇਣ ਦਾ ਮੌਕਾ ਦੇਣਗੇ। ਉਥੇ ਹੀ ਯੂਜ਼ਰ ਉਮਰ ਖਾਲਿਦ ਨੇ ਕਿਹਾ ਕਿ ਸਾਹਮਣੇ ਕੈਮਰਾ ਅਤੇ ਮਾਈਕ ਹੋਣ 'ਤੇ ਵੀ ਚੁੱਪ ਰਹਿਣਾ। ਚਿਹਰੇ 'ਤੇ ਪਸੀਨਾ ਤੇ ਚੁੱਪੀ ਲਈ ਇਹ ਕਿਹੋ ਜਿਹੀ ਪ੍ਰੈੱਸ ਕਾਨਫਰੰਸ ਚਲਾ ਰਹੇ ਹੋ, ਜੋ ਤੁਸੀਂ ਘਬਰਾ ਰਹੇ ਹੋ। 'ਕਯਾ ਪਾਪ ਹੈ ਤੁਮਹਾਰਾ ਜੋ ਚਿਹਰਾ ਛੁਪਾ ਰਹੇ ਹੋ'।'ਆਪ' ਸਮਰਥਕ ਅਮਿਤ ਮਿਸ਼ਰਾ ਨੇ ਕਿਹਾ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਚਿਹਰਾ ਇਧਰ-ਉਧਰ ਘੁਮਾ ਕੇ ਇਹ ਕਿਹੋ ਜਿਹੀ ਪ੍ਰੈੱਸ ਕਾਨਫਰੰਸ ਕਰ ਰਹੇ ਹੋ ਤੁਸੀਂ?

ਭਾਰਤੀ ਸੋਸ਼ਲ ਮੀਡੀਆ ਦੀ ਵਿਦੇਸ਼ੀ ਮੀਡੀਆ 'ਚ ਵੀ ਚਰਚਾ—
ਉਥੇ ਵਿਦੇਸ਼ੀ ਮੀਡੀਆ 'ਚ ਸੰਯੁਕਤ ਅਰਬ ਅਮੀਰਾਤ ਦੇ ਸਭ ਤੋਂ ਵੱਡੇ ਅੰਗਰੇਜ਼ੀ ਅਖਬਾਰ 'ਗਲਫ ਨਿਊਜ਼' ਨੇ ਲਿਖਿਆ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਟਵਿੱਟਰ 'ਤੇ ਇਸ ਦੀ ਚਰਚਾ ਖੂਬ ਹੋਈ ਕਿਉਂਕਿ ਇਹ ਉਨ੍ਹਾਂ ਦੀ ਪਹਿਲੀ ਪ੍ਰੈੱਸ ਕਾਨਫਰੰਸ ਸੀ। ਹਾਲਾਂਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਉਹ ਸਵਾਲਾਂ ਦਾ ਸਾਹਮਣਾ ਕਰਨਗੇ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। 'ਵਾਇਸ ਆਫ ਅਮਰੀਕਾ' ਲਿਖਦਾ ਹੈ ਕਿ ਆਲੋਚਕਾਂ ਦਾ ਕਹਿਣਾ ਹੈ ਕਿ ਟੀ. ਵੀ. ਇੰਟਰਵਿਊ ਤੋਂ ਪਹਿਲਾਂ ਮੋਦੀ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਤੋਂ ਕੀ ਪੁੱਛਿਆ ਜਾਏਗਾ ਅਤੇ ਉਹ ਸਵਾਲ ਨਰਮ ਅਤੇ ਖੁਸ਼ਾਮਦ ਕਰਨ ਵਾਲੇ ਹੁੰਦੇ ਹਨ।

Tanu

This news is Content Editor Tanu