ਗੁਜਰਾਤ ਹਿੰਸਾ ਨਾਲ ਸਦਮਾ ਤੇ ਦਰਦ : ਮੋਦੀ

08/30/2015 2:58:08 PM


ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ ''ਚ ਨੌਕਰੀ ਵਿਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਹੋਈ ਹਿੰਸਾ ''ਚ 10 ਲੋਕਾਂ ਦੀ ਮੌਤ ਨਾਲ ਪੂਰੇ ਦੇਸ਼ ਨੂੰ ਸਦਮਾ ਅਤੇ ਦਰਦ ਮਹਿਸੂਸ ਹੋਈ।
ਹਿੰਸਾ ਦੇ ਤਾਂੜਵ ਦੇ ਰੂਪ ਵਿਚ ਗੁਜਰਾਤ ਦੀ ਹਿੰਸਾ ਦਾ ਵਰਣਨ ਕਰਦੇ ਹੋਏ ਮੋਦੀ ਨੇ ਰੇਡੀਓ ਪ੍ਰੋਗਰਾਮ ''ਮਨ ਕੀ ਬਾਤ'' ''ਚ ਕਿਹਾ ਕਿ ਸਰਦਾਰ ਪਟੇਲ ਅਤੇ ਮਹਾਤਮਾ ਗਾਂਧੀ ਦੀ ਜ਼ਮੀਨ ''ਤੇ ਜਦੋਂ ਕੁਝ ਹੁੰਦਾ ਹੈ ਤਾਂ ਪੂਰਾ ਦੇਸ਼ ਬੈਚੇਨ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਹੁਣ ਸ਼ਾਂਤੀ ਵੱਲ ਪਰਤ ਰਿਹਾ ਹੈ। ਗੁਜਰਾਤ ''ਚ ਪਟੇਲ ਭਾਈਚਾਰੇ ਵਲੋਂ ਸਿੱਖਿਆ ਅਤੇ ਨੌਕਰੀ ਵਿਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ''ਤੇ ਹਿੰਸਕ ਪ੍ਰਦਰਸ਼ਨ ਹੋਇਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu