ਰਾਖਵਾਂਕਰਨ ਦੇ ਮੁੱਦੇ ''ਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ ਮੋਦੀ : ਮਾਇਆਵਤੀ

04/24/2019 12:01:47 PM

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਖਵਾਂਕਰਨ ਦੇ ਮੁੱਦੇ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਬੁੱਧਵਾਰ ਨੂੰ ਦੋਸ਼ ਲਗਾਇਆ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਪੀ.ਐੱਮ. ਮੋਦੀ ਵਲੋਂ ਰਾਖਵਾਂਕਰਨ 'ਤੇ ਵੀ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਾਰੀ ਹੈ ਕਿ ਇਸ ਨੂੰ ਖਤਮ ਨਹੀਂ ਕੀਤਾ ਜਾਵੇਗਾ।'' ਮਾਇਆਵਤੀ ਨੇ ਕਿਹਾ ਕਿ ਇਹ ਅਸਲ 'ਚ ਮੋਦੀ ਦੀ ਇਕ ਹੋਰ ਜੁਮਲੇਬਾਜ਼ੀ ਹੈ, ਕਿਉਂਕਿ ਕਾਂਗਰਸ ਦੀ ਤਰ੍ਹਾਂ ਇਨ੍ਹਾਂ ਦੇ ਸ਼ਾਸਨਕਾਲ 'ਚ ਵੀ ਐੱਸ.ਸੀ./ਐੱਸ.ਟੀ./ਓ.ਬੀ.ਸੀ. ਰਾਖਵਾਂਕਰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਨਿਰਪੱਖ ਅਤੇ ਅਪ੍ਰਾਵੀ ਬਣਾ ਦਿੱਤਾ ਗਿਆ ਹੈ।ਮਾਇਆਵਤੀ ਨੇ ਸਵਾਲ ਕੀਤਾ,''ਇਸ ਤੋਂ ਇਲਾਵਾ ਦਲਿਤਾਂ, ਆਦਿਵਾਸੀਆਂ ਅਤੇ ਓ.ਬੀ.ਸੀ. ਵਰਗਾਂ ਲਈ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਲੱਖਾਂ ਅਹੁਦਿਆਂ ਨੂੰ ਨਹੀਂ ਭਰ ਕੇ ਇਨ੍ਹਾਂ ਅਣਗੌਲੇ ਵਰਗਾਂ ਦੇ ਲੋਕਾਂ ਦਾ ਹੱਕ ਮਾਰਨ ਦਾ ਕੰਮ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਲਗਾਤਾਰ ਕਿਉਂ ਕੀਤੀ ਜਾ ਰਹੀ ਹੈ?'' ਉਨ੍ਹਾਂ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਇਸ ਦਾ ਵੀ ਹਿਸਾਬ-ਕਿਤਾਬ ਦੇਣ।

DIsha

This news is Content Editor DIsha